ਪ੍ਰੈਗਨੈਂਸੀ ਵਿਚਾਲੇ ਮੁੜ ਕੰਮ 'ਤੇ ਪਰਤੀ ਸੋਨਮ ਕਪੂਰ, ਸੈਟ ਤੋਂ ਤਸਵੀਰਾਂ ਕੀਤੀਆਂ ਸਾਂਝੀਆਂ

written by Pushp Raj | April 29, 2022

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਮ ਕਪੂਰ ਜਲਦ ਹੀ ਮਾਂ ਬਨਣ ਵਾਲੀ ਹੈ। ਕੁਝ ਸਮੇਂ ਪਹਿਲਾਂ ਹੀ ਸੋਨਮ ਨੇ ਪਤੀ ਆਨੰਦ ਅਹੂਜਾ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰ ਫੈਨਜ਼ ਨਾਲ ਇਹ ਖੁਸ਼ਖਬਰੀ ਸ਼ੇਅਰ ਕੀਤੀ ਸੀ।
ਸੋਨਮ ਇਸ ਵੇਲੇ ਆਪਣੇ ਮਦਰਹੁਡ ਦੇ ਸਮੇਂ ਦਾ ਆਨੰਦ ਮਾਣ ਰਹੀ ਹੈ।

ਇਸ ਦੌਰਾਨ ਉਹ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਅਕਸਰ ਹੀ ਉਹ ਆਪਣੇ ਬੇਬੀ ਨਾਲ ਖੂਬਸੂਰਤ ਤਸਵੀਰਾਂ ਵੀ ਸ਼ੇਅਰ ਕਰਦੀ ਰਹਿੰਦੀ ਹੈ। ਫੈਨਜ਼ ਬਾਲੀਵੁੱਡ ਦੀ ਇਸ ਫੈਸ਼ਨ ਦੀਵਾ ਦੀਆਂ ਤਸਵੀਰਾਂ ਨੂੰ ਬਹੁਤ ਪਸੰਦ ਕਰਦੇ ਹਨ।


ਹਾਲੀ ਹੀ ਵਿੱਚ ਸੋਨਮ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਦੇ ਜ਼ਰੀਏ ਸੋਨਮ ਨੇ ਦੱਸਿਆ ਕਿ ਉਹ ਪ੍ਰੈਗਨੈਂਸੀ ਵਿਚਾਲੇ ਵੀ ਮੁੜ ਕੰਮ 'ਤੇ ਪਰਤ ਆਈ ਹੈ।
ਸੋਨਮ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਸਟੋਰੀ ਵੀ ਸ਼ੇਅਰ ਕੀਤੀ ਸੀ। ਜਿਸ ਵਿੱਚ ਉਹ ਆਰਾਮ ਨਾਲ ਬੈਠੀ ਹੈ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ- ਕੰਮ 'ਤੇ ਵਾਪਸੀ । ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਮਾਤਾ-ਪਿਤਾ ਬਣਨ ਜਾ ਰਹੇ ਹਨ। ਇਸ ਦੌਰਾਨ ਸੋਨਮ ਕਪੂਰ ਨੇ ਤਿੰਨ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਸਮੇਂ ਦੌਰਾਨ ਆਪਣੇ ਆਉਣ ਵਾਲੇ ਬੱਚੇ ਲਈ, ਅਦਾਕਾਰਾ ਨੇ ਲਿਖਿਆ- ਅਸੀਂ ਤੁਹਾਡਾ ਸਵਾਗਤ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੇ।

ਹੋਰ ਪੜ੍ਹੋ : ਪ੍ਰੈਗਨੇਂਟ ਸੋਨਮ ਕਪੂਰ ਨੇ ਸਾਂਝੀਆਂ ਕੀਤੀਆਂ ਪਤੀ ਦੇ ਨਾਲ ਖੁਬਸੂਰਤ ਤਸਵੀਰਾਂ

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਸੋਨਮ ਕਪੂਰ ਨੂੰ ਆਖਰੀ ਵਾਰ ਰਾਜਕੁਮਾਰ ਰਾਓ ਦੇ ਨਾਲ ਏਕ ਲੜਕੀ ਕੋ ਦੇਖਾ ਤੋ ਐਸਾ ਲਗਾ ਵਿੱਚ ਦੇਖਿਆ ਗਿਆ ਸੀ। ਫਿਲਮ ਵਿੱਚ ਅਨਿਲ ਕਪੂਰ ਅਤੇ ਜੂਹੀ ਚਾਵਲਾ ਨੇ ਵੀ ਕੰਮ ਕੀਤਾ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਫਲਾਪ ਹੋ ਗਈ। ਪਿਛਲੇ ਸਾਲ ਸੋਨਮ ਨੇ ਫਿਲਮ ਬਲਾਇੰਡ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ ਪਰ ਹੁਣ ਤੱਕ ਇਸ ਬਾਰੇ ਕੋਈ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

You may also like