ਸੋਨਮ ਕਪੂਰ ਨੇ ਦਾਦੀ ਦੇ ਜਨਮਦਿਨ 'ਤੇ ਵਧਾਈ ਦਿੰਦੇ ਹੋਏ ਸਾਂਝੀ ਕੀਤੀ ਬੇਟੇ ਵਾਯੂ ਦੀ ਕਿਊਟ ਤਸਵੀਰ  

written by Lajwinder kaur | September 27, 2022 05:59pm

Sonam Kapoor-Anand Ahuja’s son Vayu: ਅਦਾਕਾਰਾ ਸੋਨਮ ਕਪੂਰ ਹਾਲ ਹੀ 'ਚ ਮਾਂ ਬਣੀ ਹੈ ਅਤੇ ਇਨ੍ਹੀਂ ਦਿਨੀਂ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ। ਉਸ ਨੇ ਕੁਝ ਸਮਾਂ ਪਹਿਲਾਂ ਪਤੀ ਅਤੇ ਬੇਟੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਬੱਚੇ ਦੇ ਨਾਂ ਦਾ ਖੁਲਾਸਾ ਕੀਤਾ ਸੀ। ਇਹ ਉਨ੍ਹਾਂ ਦੇ ਬੇਟੇ ਦੀ ਪਹਿਲੀ ਤਸਵੀਰ ਵੀ ਸੀ, ਜਿਸ ਨੂੰ ਅਦਾਕਾਰਾ ਨੇ ਖੁਦ ਸ਼ੇਅਰ ਕੀਤਾ ਸੀ। ਇਸ ਸਿਲਸਿਲੇ 'ਚ ਉਨ੍ਹਾਂ ਨੇ ਹੁਣ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਛੋਟਾ ਵਾਯੂ ਦੇਖਿਆ ਜਾ ਸਕਦਾ ਹੈ।

ਹੋਰ ਪੜ੍ਹੋ : ਨੇਹਾ ਕੱਕੜ ਦੇ ਗੀਤ ਨੂੰ ਲੈ ਕੇ ਹੋਏ ਵਿਵਾਦ ਦਰਮਿਆਨ ਏ.ਆਰ ਰਹਿਮਾਨ ਨੇ ਰੀਮਿਕਸ ਕਲਚਰ 'ਤੇ ਕਿਹਾ- 'ਤੁਸੀਂ ਕੌਣ ਹੁੰਦੇ ਹੋ...'

sonam kapoor announced her baby boy name image source: instagram

ਸੋਨਮ ਕਪੂਰ ਦੀ ਦਾਦੀ ਨਿਰਮਲ ਨਾਲ ਬੇਟੇ ਵਾਯੂ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਪੁੱਤਰ ਦਾ ਚਿਹਰਾ ਧੁੰਦਲਾ ਕਰ ਦਿੱਤਾ। ਪੀਲੇ ਕੱਪੜਿਆਂ 'ਚ ਲਪੇਟਿਆ ਸੋਨਮ ਅਤੇ ਆਨੰਦ ਦਾ ਬੇਟਾ ਪੜਨਾਨੀ ਦੇ ਹੱਥ 'ਚ ਨਜ਼ਰ ਆ ਰਿਹਾ ਹੈ। ਤਸਵੀਰ ਦੇ ਲਾਈਵ ਹੋਣ ਤੋਂ ਤੁਰੰਤ ਬਾਅਦ, ਸੋਨਮ ਦੇ ਪਰਿਵਾਰਕ ਮੈਂਬਰਾਂ ਜਿਵੇਂ ਕਿ ਮਾਸੀ ਮਹੀਪ ਕਪੂਰ ਅਤੇ ਚਚੇਰੇ ਭਰਾ ਅਕਸ਼ੇ ਮਾਰਵਾਹ ਨੇ ਕਮੈਂਟ ਕਰਕੇ ਤਸਵੀਰਾਂ 'ਤੇ ਪਿਆਰ ਲੁਟਾਇਆ ਹੈ।

sonam shaares vayu cute pic image source: instagram

ਤੁਹਾਨੂੰ ਦੱਸ ਦੇਈਏ ਕਿ ਸੋਨਮ ਅਤੇ ਆਨੰਦ ਆਹੂਜਾ ਨੇ 20 ਅਗਸਤ 2022 ਨੂੰ ਆਪਣੇ ਬੇਟੇ ਦਾ ਸਵਾਗਤ ਕੀਤਾ ਸੀ। ਜਿਵੇਂ ਹੀ ਉਨ੍ਹਾਂ ਦਾ ਬੇਟਾ ਇਕ ਮਹੀਨੇ ਦਾ ਹੋਇਆ, ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਬੇਟੇ ਦੇ ਨਾਮ ਦਾ ਐਲਾਨ ਕਰ ਦਿੱਤਾ। ਹਾਲਾਂਕਿ ਹੁਣ ਤੱਕ ਦੋਹਾਂ ਨੇ ਬੇਟੇ ਵਾਯੂ ਦਾ ਚਿਹਰਾ ਨਹੀਂ ਦਿਖਾਇਆ ਹੈ।

ਤੁਹਾਨੂੰ ਦੱਸ ਦੇਈਏ ਕਿ ਇੱਕ ਇੰਟਰਵਿਊ ਵਿੱਚ ਸੋਨਮ ਕਪੂਰ ਨੇ ਖੁਲਾਸਾ ਕੀਤਾ ਸੀ ਕਿ ਉਹ ਅਤੇ ਉਸਦੇ ਪਤੀ ਆਨੰਦ 2020 ਵਿੱਚ ਬੱਚੇ ਦੀ ਯੋਜਨਾ ਬਣਾ ਰਹੇ ਸਨ। ਹਾਲਾਂਕਿ, ਕੋਵਿਡ -19 ਕਾਰਨ ਇਸ ਵਿੱਚ ਦੇਰੀ ਹੋਈ। ਸੋਨਮ ਨੇ ਕਿਹਾ ਕਿ ਪਿਛਲੇ ਸਾਲ ਆਪਣੇ ਜਨਮਦਿਨ 'ਤੇ ਉਸ ਨੇ ਆਨੰਦ ਨੂੰ ਕਿਹਾ ਸੀ ਕਿ ਉਹ ਹੋਰ ਇੰਤਜ਼ਾਰ ਨਹੀਂ ਕਰ ਸਕਦੀ।

sonam family pic image source: instagram

ਇਸ ਤੋਂ ਇਲਾਵਾ ਸੋਨਮ ਨੇ ਦੱਸਿਆ ਕਿ ਉਸ ਨੂੰ ਆਪਣੀ ਪ੍ਰੈਗਨੈਂਸੀ ਬਾਰੇ ਕ੍ਰਿਸਮਸ 2021 'ਚ ਪਤਾ ਲੱਗਾ। ਜੋੜੇ ਨੇ ਮਾਰਚ ਵਿਚ ਸੋਸ਼ਲ ਮੀਡੀਆ 'ਤੇ ਆਪਣੀ ਗਰਭ ਅਵਸਥਾ ਦਾ ਐਲਾਨ ਕੀਤਾ ਸੀ। ਉਸ ਨੇ ਆਪਣੇ ਪਤੀ ਆਨੰਦ ਨਾਲ ਮੈਟਰਨਿਟੀ ਫੋਟੋਸ਼ੂਟ ਦੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਹਨ।

 

 

View this post on Instagram

 

A post shared by Sonam Kapoor Ahuja (@sonamkapoor)

You may also like