ਰਣਜੀਤ ਬਾਵਾ ਅਤੇ ਜੱਸੀ ਜਸਬੀਰ ਨੇ ਗਾਇਆ ਗੀਤ, ਵੀਡੀਓ ਰਣਜੀਤ ਬਾਵਾ ਨੇ ਕੀਤਾ ਸਾਂਝਾ

written by Shaminder | May 20, 2021

ਗਾਇਕ ਰਣਜੀਤ ਬਾਵਾ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਦੇ ਨਾਲ ‘ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ’  ਗਾਉਂਦੇ ਹੋਏ ਵਿਖਾਈ ਦੇ ਰਹੇ ਹਨ ।

Ranjit Bawa Image Source: Instagram

ਹੋਰ ਪੜ੍ਹੋ : ਮਸ਼ਹੂਰ ਅਦਾਕਾਰ ਗੁਰਚਰਨ ਸਿੰਘ ਚੰਨੀ ਦਾ ਕੋਰੋਨਾ ਵਾਇਰਸ ਨਾਲ ਦੇਹਾਂਤ  

Ranjit Bawa

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਸਬੀਰ ਜੱਸੀ ਹਾਰਮੋਨੀਅਮ ਵਜਾ ਰਹੇ ਹਨ ਜਦੋਂਕਿ ਰਣਜੀਤ ਬਾਵਾ ਗਾਣਾ ਗਾ ਰਹੇ ਨੇ ਅਤੇ ਜੱਸੀ ਵੀ ਉਸ ਦਾ ਸਾਥ ਦੇ ਰਹੇ ਹਨ । ਦੋਵਾਂ ਦੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ।

Ranjit Bawa Image Source: Instagram

ਗਾਇਕ ਜਸਬੀਰ ਜੱਸੀ ਵੀ ਹਰ ਵਾਰ ਰਣਜੀਤ ਦੀ ਗਾਇਕੀ ਦੀ ਤਾਰੀਫ ਕਰਦੇ ਹਨ। ਹੁਣ ਇਹ ਮੌਕਾ ਸੀ ਜਦ ਜੱਸੀ ਜਸਬੀਰ ਰਣਜੀਤ ਬਾਵਾ ਦੇ ਘਰ ਗਏ। ਹੁਣ ਜੱਸੀ ਰਣਜੀਤ ਬਾਵਾ ਤੋਂ ਗਾਣਾ ਨਾ ਸੁਣਨ ਇੰਝ ਕਿਵੇਂ ਹੋ ਸਕਦਾ ਹੈ।

 

View this post on Instagram

 

A post shared by Ranjit Bawa( Bajwa) (@ranjitbawa)

ਰਣਜੀਤ ਬਾਵਾ ਨੇ ਆਪਣੀ ਲਾਈਵ ਸਟੇਜ ਦਾ ਪਸੰਦੀਦਾ ਗਾਣਾ 'ਜੋਗੀਆਂ ਦੇ ਕੰਨਾਂ ਵਿੱਚ' ਲਾਈਵ ਸੁਣਾਇਆ। ਰਣਜੀਤ ਬਾਵਾ ਤੇ ਜੱਸੀ ਜਸਬੀਰ ਦਾ ਇਹ ਵੀਡੀਓ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 

 

You may also like