ਸੈਡ ਸੌਂਡ ਦੇ ਬਾਦਸ਼ਾਹ ਗੀਤਕਾਰ ਦੀਪ ਘੋਲੀਆ ਦਾ ਹੋਇਆ ਦਿਹਾਂਤ, ਡੇਂਗੂ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ‘ਚ ਕਰਵਾਇਆ ਗਿਆ ਸੀ ਭਰਤੀ

written by Rupinder Kaler | October 18, 2021

ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬੁਰੀ ਖ਼ਬਰ ਆਈ ਹੈ । ਗੀਤਕਾਰ ਦੀਪਾ ਘੋਲੀਆ (Deepa Gholia ) ਦੀ ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਮੌਤ ਹੋ ਗਈ । ਤੁਹਾਨੂੰ ਦੱਸ ਦਿੰਦੇ ਹਾ ਕਿ ਉਹਨਾਂ ਨੂੰ ਡੇਂਗੂ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਉਹਨਾਂ (Deepa Gholia ) ਦੇ ਲਿਖੇ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਗਾਇਕਾਂ ਨੇ ਗਾਏ ਹਨ ।

Pic Courtesy: facebook

ਹੋਰ ਪੜ੍ਹੋ :

ਬਹੁਤ ਹੀ ਦੁਖਦਾਈ ਖ਼ਬਰ ਆਈ ਸਾਹਮਣੇ, ਗਾਇਕ ਬੱਬੂ ਮਾਨ ਦੇ ਜਿਗਰੀ ਦੋਸਤ ਦਾ ਹੋਇਆ ਦਿਹਾਂਤ

Pic Courtesy: facebook

ਉਹ (Deepa Gholia ) ਜ਼ਿਆਦਾਤਰ ਸੈਡ ਸੌਗ ਲਈ ਜਾਣੇ ਜਾਂਦੇ ਸਨ । ਇੱਕ ਸਮਾਂ ਸੀ ਜਦੋਂ ਉਹਨਾਂ ਦੇ ਲਿਖੇ ਗੀਤ ਹਰ ਥਾਂ ਦੇ ਵੱਜਦੇ ਸੁਣਾਈ ਦਿੰਦੇ ਸਨ । ਕੁਲਦੀਪ ਰਸੀਲਾ, ਹਰਦੇਵ ਮਾਹੀਨੰਗਲ, ਧਰਮਪ੍ਰੀਤ ਸਮੇਤ ਹੋਰ ਕਈ ਗਾਇਕਾਂ ਨੇ ਉਹਨਾਂ ਦੇ ਗੀਤ ਗਾ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਨਾਂਅ ਬਣਾਇਆ ਸੀ ।

ਉਧਰ ਦੀਪਾ ਘੋਲੀਆ (Deepa Gholia ) ਦੀ ਮੌਤ ਦੀ ਖ਼ਬਰ ਨਾਲ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ, ਮਿਊਜ਼ਿਕ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

You may also like