ਧਮਕ ਬੇਸ ਇੱਕ ਵਾਰ ਫਿਰ ਪਵਾਉਣ ਆ ਰਿਹਾ ਹੈ ਮੁੱਖ ਮੰਤਰੀ, ਗਾਣੇ ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ

Reported by: PTC Punjabi Desk | Edited by: Aaseen Khan  |  February 03rd 2019 01:09 PM |  Updated: February 03rd 2019 01:09 PM

ਧਮਕ ਬੇਸ ਇੱਕ ਵਾਰ ਫਿਰ ਪਵਾਉਣ ਆ ਰਿਹਾ ਹੈ ਮੁੱਖ ਮੰਤਰੀ, ਗਾਣੇ ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ

ਧਮਕ ਬੇਸ ਇੱਕ ਵਾਰ ਫਿਰ ਪਵਾਉਣ ਆ ਰਿਹਾ ਹੈ ਮੁੱਖ ਮੰਤਰੀ, ਗਾਣੇ ਦਾ ਟੀਜ਼ਰ ਹੋਇਆ ਰਿਲੀਜ਼, ਦੇਖੋ ਵੀਡੀਓ : ਧਮਕ ਬੇਸ ਵਾਲਾ ਮੁੱਖ ਮੰਤਰੀ ਜਿਸ ਨੂੰ ਸ਼ੋਸ਼ਲ ਮੀਡੀਆ ਨੇ ਵੱਡਾ ਸਟਾਰ ਬਣਾ ਦਿੱਤਾ ਹੈ। ਟਿਕ ਟਾਕ ਵੀਡੀਓਜ਼ ਨਾਲ ਵਾਇਰਲ ਹੋਇਆ ਧਰਮਪ੍ਰੀਤ ਉਰਫ ਮੁੱਖ ਮੰਤਰੀ ਜਿਹੜਾ ਧਮਕ ਬੇਸ ਗਾਣੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਐਂਟਰੀ ਮਾਰ ਚੁੱਕਿਆ ਹੈ।

ਉਹ ਮੁੱਖ ਮੰਤਰੀ ਸੋਨੀ ਮਾਨ ਨਾਲ ਆਪਣਾ ਨਵਾਂ ਗਾਣਾ 'ਡੇਵਿਲ' ਲੈ ਕੇ ਆ ਰਿਹਾ ਹੈ ਜਿਸ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ। ਗਾਣੇ ਦੇ ਟੀਜ਼ਰ ਤੋਂ ਤਾਂ ਜਾਪਦਾ ਹੈ ਗਾਣੇ 'ਚ  ਇਸ ਵਾਰ ਮੁੱਖ ਮੰਤਰੀ ਉਰਫ ਧਰਮਪ੍ਰੀਤ ਕੁਝ ਖਾਸ ਅੰਦਾਜ਼ ਅਤੇ ਰੂਪ 'ਚ ਨਜ਼ਰ ਆਉਣਾ ਵਾਲਾ ਹੈ। ਹੁਣ ਤੱਕ ਜਿੰਨੀਆਂ ਵੀ ਵੀਡਿਓਜ਼ ਮੁੱਖ ਮੰਤਰੀ ਦੀਆਂ ਵਾਇਰਲ ਹੋਈਆਂ ਹਨ, ਉਹਨਾਂ ਨੂੰ ਦੇਖਣ ਵਾਲਿਆਂ ਦੀ ਗਿਣਤੀ ਲੱਖਾਂ 'ਚ ਹੈ ।

ਹੋਰ ਵੇਖੋ : ਵਾਰ ਵਾਰ ਸੁਣਨ ਲਈ ਮਜਬੂਰ ਕਰਦਾ ਹੈ ਸਰਤਾਜ ਦਾ ‘ਰਸੀਦ’ , ਦੇਖੋ ਵੀਡੀਓ

Soni Mann feat. Mukh Mantri new song devil 's Teaser out now Soni Mann feat. Mukh Mantri new song devil 's Teaser out now

ਮੁੱਖ ਮੰਤਰੀ ਮੰਤਰੀ ਦਾ ਕੁਝ ਦਿਨ ਪਹਿਲਾਂ ਹੀ ਇੱਕ ਗੀਤ ਰਿਲੀਜ਼ ਹੋਇਆ ਸੀ। ਜਿਸ ਨੂੰ ਵੀ ਯੂ ਟਿਊਬ 'ਤੇ 6 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਹਾਲਾਂਕਿ ਗਾਣੇ 'ਚ ਅਸ਼ਲੀਲ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਸੀ ਜਿਸ ਕਾਰਣ ਗਾਣੇ ਦਾ ਵਿਰੋਧ ਵੀ ਹੋਇਆ ਸੀ ਅਤੇ ਗੱਲ ਧਮਕ ਬੇਸ ਵਾਲੇ ਦੇ ਕਕਾਰ ਲਹਾਉਣ ਤੱਕ ਆ ਗਈ ਸੀ। ਪਰ ਹੁਣ ਇਸ ਸਭ ਤੋਂ ਉੱਪਰ ਉੱਠ ਮੁੱਖ ਮੰਤਰੀ ਆਪਣਾ ਨਵਾਂ ਗਾਣਾ ਲੈ ਕੇ ਆ ਰਿਹਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network