ਉਮਰ ਦੇ ਛੋਟੇ ਸਫ਼ਰ 'ਚ ਇਹਨਾਂ ਗਾਇਕਾਂ ਨੇ ਗਾਇਕੀ 'ਚ ਬਣਾਇਆ ਸੀ ਵੱਡਾ ਨਾਂਅ, ਤੁਸੀਂ ਦੱਸੋ ਤੁਹਾਡਾ ਕਿਹੜਾ ਹੈ ਫੇਵਰੇਟ  

Written by  Rupinder Kaler   |  May 09th 2019 03:59 PM  |  Updated: May 09th 2019 03:59 PM

ਉਮਰ ਦੇ ਛੋਟੇ ਸਫ਼ਰ 'ਚ ਇਹਨਾਂ ਗਾਇਕਾਂ ਨੇ ਗਾਇਕੀ 'ਚ ਬਣਾਇਆ ਸੀ ਵੱਡਾ ਨਾਂਅ, ਤੁਸੀਂ ਦੱਸੋ ਤੁਹਾਡਾ ਕਿਹੜਾ ਹੈ ਫੇਵਰੇਟ  

ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਬਹੁਤ ਸਾਰੇ ਅਜਿਹੇ ਗਾਇਕ ਹੋਏ ਹਨ ਜਿਨਾਂ੍ਹ ਨੇ ਛੋਟੀ ਉਮਰ ਵਿੱਚ ਹੀ ਗਾਇਕੀ ਦੇ ਖੇਤਰ ਵਿੱਚ ਵੱਡਾ ਨਾਂ ਬਣਾ ਲਿਆ ਸੀ । ਪਰ ਇਹ ਗਾਇਕ ਆਪਣੇ ਸਰੋਤਿਆਂ ਨੂੰ ਛੋਟੀ ਉਮਰ ਵਿੱਚ ਹੀ ਲੰਮਾਂ ਵਿਛੋੜਾ ਦੇ ਗਏ ਸਨ । ਇਹਨਾਂ ਗਾਇਕਾਂ ਨੇ ਅਜਿਹੇ ਗਾਣੇ ਗਾਏ ਹਨ ਜਿਹੜੇ ਕਿ ਅੱਜ ਵੀ ਸੁਪਰਹਿੱਟ ਹਨ । ਇਸ ਆਰਟੀਕਲ ਵਿੱਚ ਅਸੀਂ ਅਜਿਹੇ ਹੀ ਤਿੰਨ ਗਾਇਕਾਂ ਦੀ ਗੱਲ ਕਰਾਂਗੇ ਜਿਹੜੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਧਰੂ ਤਾਰੇ ਵਾਂਗ ਚਮਕ ਰਹੇ ਹਨ ।

soni pabla soni pabla

ਇਸ ਲੜੀ ਵਿੱਚ ਸਭ ਤੋਂ ਪਹਿਲਾਂ ਗਾਇਕ ਸੋਨੀ ਪਾਬਲਾ ਆਉਂਦੇ ਹਨ  ਸੋਨੀ ਪਾਬਲਾ ਦਾ ਜਨਮ ਉਨੱਤੀ ਜੂਨ 1976 ਨੂੰ ਹੁਸ਼ਿਆਰਪੁਰ ਦੇ ਪਿੰਡ ਬਿਲਾਸਪੁਰ 'ਚ ਹੋਇਆ ਸੀ । ਉਨ੍ਹਾਂ ਦਾ ਅਸਲ ਨਾਂਅ ਤੇਜਪਾਲ ਸਿੰਘ ਸੀ । ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਰਜਿੰਦਰ ਰਾਜ ਤੋਂ ਹਾਸਲ ਕੀਤੀ ਅਤੇ ਉਨ੍ਹਾਂ ਨੇ ਪਲੇਨੇਟ ਰਿਕਾਰਡ ਦੇ ਲੇਬਲ ਹੇਠ ਕੈਨੇਡਾ 'ਚ ਕੰਟ੍ਰੈਕਟ ਕਰ ਲਿਆ ।

https://www.youtube.com/watch?v=zIUpbMbp93E

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਕੀਤੀ ਅਤੇ ਹੀਰੇ,ਹੀਰੇ ਨਾਲ ਉਨ੍ਹਾਂ ਨੇ ਦੋ ਹਜ਼ਾਰ ਦੋ 'ਚ ਡੈਬਿਉ ਕੀਤਾ । ਦੋ ਹਜ਼ਾਰ ਚਾਰ 'ਚ ਸੋਨੀ ਨੇ ਸੁਖਸ਼ਿੰਦਰ ਸ਼ਿੰਦਾ ਦੀ ਟੀਮ ਨਾਲ ਆਪਣੀ ਦੂਜੀ ਐਲਬਮ ਕੱਢੀ 'ਗੱਲ ਦਿਲ ਦੀ' ।ਜਿਸ ਨੂੰ ਕਿ ਵਿਲੋਸਟੀ ਰਿਕਾਰਡਸ ਦੇ ਬੈਨਰ ਹੇਠ ਕੱਢੀ ਗਈ ਸੀ । ਉਨ੍ਹਾਂ ਨੇ ਵੱਖ ਵੱਖ ਪ੍ਰੋਡਿਊਸਰਾਂ ਨਾਲ ਕੰਮ ਕੀਤਾ ।

https://www.youtube.com/watch?v=lGSaHpsMKMA

ਚੌਦਾਂ ਅਕਤੂਬਰ 2006  ਨੂੰ ਉਨ੍ਹਾਂ ਦੀ ਮਹਿਜ਼ ਤੀਹ ਸਾਲ ਦੀ ਉਮਰ 'ਚ ਮੌਤ ਹੋ ਗਈ ਸੀ ।ਸੋਨੀ ਪਾਬਲਾ ਬਰੈਂਪਟਨ 'ਚ ਹੋਏ ਇੱਕ ਸ਼ੋਅ ਦੌਰਾਨ ਪਰਫਾਰਮ ਕਰਨ ਗਏ ਸਨ ।ਜਿੱਥੇ ਉਹ ਸਟੇਜ 'ਤੇ ਇੱਕ ਗੀਤ ਗਾਉਣ ਤੋਂ ਬਾਅਦ ਪਾਣੀ ਦਾ ਇੱਕ ਗਿਲਾਸ ਲੈਣ ਗਏ ਪਰ ਉਹ ਪਾਣੀ ਪੀਣ ਤੋਂ ਪਹਿਲਾਂ ਹੀ ਉੱਥੇ ਹੀ ਡਿੱਗ ਪਏ ।ਉਨ੍ਹਾਂ ਨੂੰ ਬੇਹੋਸ਼ੀ ਦੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਪਰ ਰਸਤੇ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ ।

raj brar raj brar

ਰਾਜ ਬਰਾੜ ਇਸ ਲਿਸਟ ਵਿੱਚ ਦੂਜੇ ਨੰਬਰ ਤੇ ਆਉਂਦੇ ਹਨ । ਉਹ ਇੱਕ ਵਧੀਆ ਗੀਤਕਾਰ, ਵਧੀਆ ਗਾਇਕ, ਮਿਊਜ਼ਿਕ ਕੰਪੋਜਰ ਅਤੇ ਐਕਟਰ  ਸਨ ।ਭਾਵੇਂ ਰਾਜ ਬਰਾੜ ਅੱਜ ਦੁਨੀਆ ਵਿੱਚ ਨਹੀਂ ਪਰ ਉਹਨਾਂ ਦੇ ਗੀਤ ਅਮਰ ਹਨ ਤੇ ਉਹਨਾਂ ਨੂੰ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ । ਰਾਜ ਬਰਾੜ ਦਾ ਜਨਮ 1969 ਨੂੰ ਮਾਤਾ ਧਿਆਨ ਕੌਰ ਤੇ ਪਿਤਾ ਪਿਛੋਰਾ ਸਿੰਘ ਦੇ ਘਰ ਜ਼ਿਲ੍ਹਾ ਮੋਗਾ ਵਿੱਚ ਹੋਇਆ ਸੀ । ਉਹਨਾਂ ਦਾ ਅਸਲੀ ਨਾਂ ਰਾਜਬਿੰਦਰ ਸਿੰਘ ਬਰਾੜ ਸੀ ਪਰ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਰਾਜ ਬਰਾੜ ਹੀ ਕਹਿੰਦੇ ਹਨ ।

https://www.youtube.com/watch?v=NHJ-y__8Kz4

ਰਾਜ ਬਰਾੜ ਦੇ ਲਿਖੇ ਹੋਏ ਗਾਣੇ ਕਈ ਵੱਡੇ ਗਾਇਕਾਂ ਨੇ ਗਾਏ ਹਨ ਜਿਵੇਂ ਉਹਨਾਂ ਦਾ ਗਾਣਾ ਤੇਰੀ ਭਿੱਜ ਗਈ ਕੁੜਤੀ ਲਾਲ ਕੁੜੇ ਹਰਭਜਨ ਮਾਨ ਨੇ ਗਾਇਆ ਹੈ। ਉਹਨਾਂ ਦੇ ਕੁਝ ਗਾਣੇ ਸੁਰਜੀਤ ਬਿੰਦਰਖੀਆ, ਕੁਲਦੀਪ ਮਾਣਕ, ਇੰਦਰਜੀਤ ਨਿੱਕੂ, ਸਰਦੂਲ ਸਿਕੰਦਰ, ਹੰਸ ਰਾਜ ਹੰਸ, ਗਿੱਲ ਹਰਦੀਪ, ਸਤਵਿੰਦਰ ਬਿੱਟੀ ਇਸ ਤੋਂ ਇਲਾਵਾ ਹੋਰ ਵੀ ਕਈ ਵੱਡੇ ਗਾਇਕਾਂ ਨੇ ਉਹਨਾਂ ਦੇ ਲਿਖੇ ਗੀਤ ਗਾਏ ਸਨ ।

https://www.youtube.com/watch?v=y4Hai2g6pT4

ਇੱਥੇ ਹੀ ਬਸ ਨਹੀਂ ਰਾਜ ਬਰਾੜ  ਕਈ ਨਵੇਂ ਕਲਾਕਾਰਾਂ ਨੂੰ ਵੀ ਮਾਰਕਿੱਟ ਵਿੱਚ ਲੈ ਕੇ ਆਏ ਸਨ ਜਿਨ੍ਹਾਂ ਵਿੱਚ ਸੁਰਜੀਤ ਭੁੱਲਰ, ਬਲਕਾਰ ਅਣਖੀਲਾ ਸਮੇਤ ਹੋਰ ਕਈ ਕਲਾਕਾਰ ਹਨ । ਰਾਜ ਬਰਾੜ ਦੇ ਮਿਊਜ਼ਿਕ ਕਰੀਅਰ ਦੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਾਡੇ ਵੇਰੀਂ ਰੰਗ ਮੁੱਕਿਆ ਗਾਣੇ ਦੇ ਨਾਲ ਮਿਊਜ਼ਿਕ ਇੰਡਟਰੀ ਵਿੱਚ ਪੈਰ ਰੱਖਿਆ ਸੀ ।

https://www.youtube.com/watch?v=YcPCNf-AJsU

ਉਹਨਾਂ ਦੀ ਪਹਿਲੀ ਐਲਬਮ ਦਾ ਨਾਂ ਸੀ ਬੰਤੋ । ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਗਾਣਾ ਅੱਖੀਆਂ, ਪਾਕ ਪਵਿੱਤਰ, ਦਰਦਾਂ ਦੇ ਦਰਿਆ, ਨਾਗ ਦੀ ਬੱਚੀ, ਲੈ ਲਾ ਤੂੰ ਸਰਪੰਚੀ ਤੋਂ ਇਲਾਵਾ ਹੋਰ ਕਈ ਗਾਣੇ ਸੁਪਰ ਹਿੱਟ ਰਹੇ ਹਨ । ਉਹਨਾਂ ਦੀ ਹਿੱਟ ਐਲਬਮ ਸਾਡੀ ਵੇਰੀਂ ਰੰਗ ਮੁੱਕਿਆ, ਦੇਸੀ ਪੌਪ, ਮੇਰੇ ਗੀਤਾਂ ਦੀ ਰਾਣੀ ਸਮੇਤ ਹੋਰ ਕਈ ਐਲਬਮ ਹਨ ।

https://www.youtube.com/watch?v=3kGSiBdOuSM

ਰਾਜ ਬਰਾੜ ਨੇ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ ਉਹਨਾਂ ਦੀ ਪਹਿਲੀ ਫਿਲਮ ਸੀ ਜਵਾਨੀ ਜ਼ਿੰਦਾਬਾਦ ਜਿਹੜੀ ਕਿ ਲੋਕਾਂ ਨੂੰ ਖੁਬ ਪਸੰਦ ਆਈ ਸੀ ।ਰਾਜ ਬਰਾੜ ਨੂੰ ਕਈ ਅਵਾਰਡ ਵੀ ਮਿਲੇ ਹਨ । ਰਾਜ ਬਰਾੜ ਦੇ ਮੌਤ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਲੀਵਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਜਿਸ ਕਰਕੇ ਉਹਨਾਂ ਦੀ ਮੌਤ ਹੋਈ ਸੀ । ਪਰ ਰਾਜ ਬਰਾੜ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ ਕਿਉਂਕਿ ਉਸ ਦੇ ਗੀਤ ਅਮਰ ਹਨ ।

kulwinder dhillon kulwinder dhillon

ਇਸ ਲਿਸਟ ਵਿੱਚ ਤੀਜੇ ਨੰਬਰ ਤੇ ਕੁਲਵਿੰਦਰ ਢਿੱਲੋਂ ਆਉਂਦੇ ਹਨ ।  ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਯਾਦਗਾਰ ਗੀਤ ਦਿੱਤੇ ਨੇ ਜੋ ਅੱਜ ਵੀ ਹਰ ਕਿਸੇ ਦੀ ਜ਼ੁਬਾਨ 'ਤੇ ਚੜ੍ਹੇ ਹੋਏ ਨੇ । ਸੰਨ 2੦੦1 ਤੋਂ ਲੈ ਕੇ 2016  ਤੱਕ ਦੇ ਆਪਣੇ ਸੰਗੀਤ ਦੇ ਇਸ ਸਫ਼ਰ 'ਚ ਕਈ ਹਿੱਟ ਗੀਤ ਉਨ੍ਹਾਂ ਨੇ ਦਿੱਤੇ ਨੇ। ਕੁਲਵਿੰਦਰ ਢਿੱਲੋਂ ਦਾ ਜਨਮ ਛੇ ਜੂਨ ਉੱਨੀ ਸੌ ਪਚੱਤਰ ਨੂੰ ਹੁਸ਼ਿਆਰਪੁਰ ਦੇ ਪੰਡੋਰੀ ਲੱਧਾ 'ਚ ਹੋਇਆ ਸੀ । ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਦੋ ਹਜ਼ਾਰ ਇੱਕ 'ਚ ਕੀਤੀ ਅਤੇ ਆਪਣੀ ਪਹਿਲੀ ਐਲਬਮ ਹੀ ਹਿੱਟ ਸਾਬਿਤ ਹੋਈ । ਜੋ ਕਿ 'ਕਚਹਿਰੀਆਂ 'ਚ ਮੇਲੇ ਲੱਗਦੇ' ਨਾਂਅ ਦੇ ਟਾਈਟਲ ਹੇਠ ਆਈ ।

https://www.youtube.com/watch?v=CH3ItGmOX-E

ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਪਿਆਰ ਮਿਲਿਆ ਅਤੇ ਇਸ ਗੀਤ ਨੇ ਹਰ ਪਾਸੇ ਕੁਲਵਿੰਦਰ ਢਿੱਲੋਂ ਦੀ ਸ਼ੌਹਰਤ ਦੀਆਂ ਉਚਾਈਆਂ 'ਤੇ ਪਹੁੰਚਾ ਦਿੱਤਾ ਸੀ ਅਤੇ ਉਸ ਦੀਆਂ ਬੋਲੀਆਂ ਨੇ ਤਾਂ ਹਰ ਪਾਸੇ ਧੁੰਮਾਂ ਮਚਾ ਦਿੱਤੀਆਂ ਸਨ । ਦੋ ਹਜ਼ਾਰ ਦੋ 'ਚ ਆਈ 'ਗਲਾਸੀ ਖੜਕੇ' ਵੀ ਕਾਫੀ ਮਕਬੂਲ ਹੋਈ ।ਇਸ ਤੋਂ ਬਾਅਦ ਉਨ੍ਹਾਂ ਦੇ ਗੀਤ 'ਮਸ਼ੂਕ' ਨੇ ਤਾਂ ਹਰ ਨੌਜਵਾਨ ਦੇ ਦਿਲ ਨੂੰ ਟੁੰਬਿਆ ।

https://www.youtube.com/watch?v=j4hpNejVGEA

ਦੋ ਹਜ਼ਾਰ ਤਿੰਨ 'ਚ ਉਨ੍ਹਾਂ ਦੀ ਐਲਬਮ ਆਈ 'ਕਾਲਜ' ਨੇ ਤਾਂ ਕਾਲਜੀਏਟ ਮੁੰਡਿਆਂ ਅਤੇ ਕੁੜੀਆਂ ਨੂੰ ਕੀਲ ਲਿਆ ਅਤੇ ਹਰ ਕਾਲਜ ਦੇ ਫੰਕਸ਼ਨ 'ਚ ਇਸ ਦੇ ਗੀਤ ਵੱਜਦੇ ਸੁਣਾਈ ਦਿੰਦੇ । ਕਾਲਜ 'ਚ ਕੁੰਡੀਆਂ ਦੇ ਸਿੰਗ ਫਸ ਗਏ ਨੀ ਤੂੰ ਪਵਾ 'ਤੇ ਪਿੱਟਣੇ ਇਹ ਗੀਤ ਕਾਫੀ ਪਸੰਦ ਕੀਤਾ ਗਿਆ । ਪਰ ਇਸ ਐਲਬਮ ਦਾ ਸਭ ਤੋਂ ਮਸ਼ਹੂਰ ਗੀਤ ਸੀ 'ਕੱਲੀ ਕਿਤੇ ਮਿਲ' ਲੋਕਾਂ ਵੱਲੋਂ ਇਸ ਐਲਬਮ ਨੂੰ ਮਿਲਦੇ ਪਿਆਰ ਨੂੰ ਵੇਖਦੇ ਹੋਏ ਇਸ ਨੂੰ ਕੌਮਾਂਤਰੀ ਪੱਧਰ 'ਤੇ ਵੀ ਰਿਲੀਜ਼ ਕੀਤਾ ਗਿਆ ਸੀ ।

https://www.youtube.com/watch?v=VQ1dsQZv7YU

ਇਸ ਤੋਂ ਬਾਅਦ ਦੋ ਹਜ਼ਾਰ ਪੰਜ 'ਚ ਆਈ ਉਨ੍ਹਾਂ ਦੀ ਐਲਬਮ 'ਵੈਲੀ' ਵੀ ਸੁਪਰ ਡੁਪਰ ਹਿੱਟ ਰਹੀ।ਪਰ ਸ਼ੌਹਰਤ ਦੀਆਂ ਬੁਲੰਦੀਆਂ ਨੂੰ ਛੂਹਣ ਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਹ ਸਿਤਾਰਾ ਹਮੇਸ਼ਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ।ਦੋ ਹਜ਼ਾਰ ਛੇ 'ਚ ਫਗਵਾੜਾ ਬੰਗਾ ਰੋਡ 'ਤੇ ਉੱਨੀ ਮਾਰਚ ਨੂੰ ਉਨ੍ਹਾਂ ਦੀ ਕਾਰ ਸੰਤੁਲਨ ਗੁਆ ਕੇ ਸੜਕ ਕਿਨਾਰੇ ਇੱਕ ਰੁੱਖ 'ਚ ਜਾ ਟਕਰਾਈ ਜਿਸ ਕਾਰਨ ਉਨਘਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network