ਸੋਨੀਆ ਮਾਨ ਨੇ ਟੀਕਰੀ ਬਾਰਡਰ ‘ਤੇ ਪ੍ਰਦਰਸ਼ਨ ‘ਚ ਸ਼ਾਮਿਲ ਬੀਬੀਆਂ ਲਈ ਬਣਾਇਆ ਮਾਈ ਭਾਗੋ ਨਿਵਾਸ, ਬੱਬੂ ਮਾਨ ਨੇ ਕੀਤੀ ਤਾਰੀਫ

written by Shaminder | January 20, 2021

ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਇੱਕ ਮਹੀਨੇ ਤੋਂ ਚੱਲ ਰਿਹਾ ਹੈ । ਇਸ ਧਰਨੇ ਪ੍ਰਦਰਸ਼ਨ ਨੂੰ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਦਾ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ । ਬੱਬੂ ਮਾਨ ਵੀ ਪਿਛਲੇ ਕਈ ਦਿਨਾਂ ਤੋਂ ਇਸ ਧਰਨੇ ‘ਚ ਸ਼ਾਮਿਲ ਹਨ ।

Indiafarmersprotest

ਇਸ ਦੇ ਨਾਲ ਹੀ ਪੰਜਾਬੀ ਮਾਡਲ ਅਤੇ ਅਦਾਕਾਰਾ ਸੋਨੀਆ ਮਾਨ ਵੀ ਧਰਨੇ ‘ਚ ਸ਼ਾਮਿਲ ਹੈ । ਉਨ੍ਹਾਂ ਨੇ ਧਰਨੇ ਵਾਲੀ ਜਗ੍ਹਾ ‘ਤੇ ਔਰਤਾਂ ਦੇ ਠਹਿਰਨ ਲਈ ਮਾਈ ਭਾਗੋ ਨਿਵਾਸ ਬਣਾਇਆ ਹੈ ।

ਹੋਰ ਪੜ੍ਹੋ :ਰੌਸ਼ਨ ਪ੍ਰਿੰਸ ਨੇ ਗਾਇਕ ਦਿਲਪ੍ਰੀਤ ਢਿੱਲੋਂ ਦੇ ਪਿਤਾ ਦੀ ਤਸਵੀਰ ਸਾਂਝੀ ਕਰਕੇ ਕੀਤੀ ਖ਼ਾਸ ਅਪੀਲ

Delhi_Farmers

ਜਿੱਥੇ ਧਰਨੇ ‘ਚ ਸ਼ਾਮਿਲ ਕੋਈ ਵੀ ਔਰਤ ਰਹਿ ਸਕਦੀ ਹੈ । ਬੱਬੂ ਮਾਨ ਨੇ ਧਰਨੇ ‘ਚ ਸ਼ਾਮਿਲ ਔਰਤਾਂ ਅਤੇ ਭੈਣਾਂ ਨੂੰ ਅਪੀਲ ਕੀਤੀ ਹੈ ਕਿ ਸੋਨੀਆ ਮਾਨ ਨੇ ਮਹਿਲਾਵਾਂ ਲਈ ਜੋ ਰੈਣ ਬਸੇਰਾ ਬਣਾਇਆ ਹੈ । ਉੱਥੇ ਆ ਕੇ ਔਰਤਾਂ ਠਹਿਰ ਸਕਦੀਆਂ ਹਨ ।

 farmer protest

ਨਵੇਂ ਖੇਤੀ ਕਾਨੂੰਨਾਂ ਸਬੰਧੀ ਕੇਂਦਰ ਸਰਕਾਰ ਤੇ ਅੰਦੋਲਨਕਾਰੀ ਕਿਸਾਨਾਂ ਵਿਚਕਾਰ ਅੱਜ 10ਵੇਂ ਦੌਰ ਦੀ ਗੱਲਬਾਤ ਹੋ ਰਹੀ ਹੈ। ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਤੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਕਿਸਾਨਾਂ ਨਾਲ ਵਿਗਿਆਨ ਭਵਨ 'ਚ ਗੱਲਬਾਤ ਕਰ ਰਹੇ ਹਨ।ਪਹਿਲਾਂ ਇਹ ਗੱਲਬਾਤ ਮੰਗਲਵਾਰ ਨੂੰ ਹੋਣੀ ਸੀ, ਪਰ ਇਸ ਨੂੰ ਟਾਲ ਦਿੱਤਾ ਗਿਆ।

 

View this post on Instagram

 

A post shared by Sonia Mann (@soniamann01)

0 Comments
0

You may also like