
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ਨਾਲ ਪੰਜਾਬੀ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮੂਸੇਵਾਲਾ ਦੇ ਸਾਥੀ ਕਲਾਕਾਰਾਂ ਤੋਂ ਲੈ ਕੇ ਉਨ੍ਹਾਂ ਦੇ ਫੈਨਜ਼ ਵੀ ਅਜੇ ਤੱਕ ਉਨ੍ਹਾਂ ਦੇ ਬੇਵਕਤ ਚੱਲੇ ਜਾਣ ਦਾ ਗਮ ਸਹਿਨ ਨਹੀਂ ਕਰ ਪਾ ਰਹੇ ਹਨ। ਗਾਇਕਾ ਸੋਨੀਆ ਮਾਨ ਨੇ ਸਿੱਧੂ ਮੂਸੇਵਾਲਾ ਦੇ ਸੰਸਕਾਰ ਅਤੇ ਅਸਥੀਆਂ ਪ੍ਰਵਾਹਿਤ ਹੋਣ ਮਗਰੋਂ ਇੱਕ ਲਈਵ ਵੀਡੀਓ ਰਾਹੀਂ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਵਾਉਣ ਦੀ ਮੰਗ ਕੀਤੀ ਹੈ।

ਗਾਇਕਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉਤੇ ਵੀ ਸ਼ੇਅਰ ਕੀਤੀ ਹੈ। ਇਸ ਦੌਰਾਨ ਸੋਨੀਆ ਮਾਨ ਬੇਹੱਦ ਭਾਵੁਕ ਨਜ਼ਰ ਆਈ। ਸੋਨੀਆ ਮਾਨ ਨੇ ਆਪਣੇ ਵੀਡੀਓ ਵਿੱਚ ਪੰਜਾਬੀ ਗਾਇਕਾਂ ਨੂੰ ਇੱਕਜੁਟ ਹੋ ਕੇ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਵਾਉਣ ਦੀ ਮੰਗ ਕੀਤੀ ਹੈ।ਆਪਣੀ ਵੀਡੀਓ ਦੇ ਵਿੱਚ ਸੋਨੀਆ ਮਾਨ ਨੇ ਦੱਸਿਆ ਕਿ ਉਹ ਅਜੇ ਹੀ ਸਿੱਧੂ ਮੂਸੇਵਾਲਾ ਦੇ ਘਰੋਂ ਆਈ ਹੈ। ਉਸ ਕੋਲੋਂ ਸਿੱਧੂ ਦੇ ਮਾਤਾ-ਪਿਤਾ ਦਾ ਦਰਦ ਨਹੀਂ ਵੇਖਿਆ ਜਾ ਰਿਹਾ ਸੀ, ਸਿੱਧੂ ਦੇ ਸੰਸਕਾਰ ਦੌਰਾਨ ਸ਼ਾਮਿਲ ਹਰ ਵਿਅਕਤੀ ਬਹੁਤ ਭਾਵੁਕ ਨਜ਼ਰ ਆ ਰਿਹਾ ਸੀ।
ਵੀਡੀਓ ਦੇ ਵਿੱਚ ਅੱਗੇ ਸੋਨੀਆ ਮਾਨ ਨੇ ਪੰਜਾਬੀ ਗਾਇਕਾਂ ਤੇ ਪੰਜਾਬੀ ਇੰਡਸਟਰੀ ਦੇ ਲੋਕਾਂ ਨੂੰ ਆੜੇ ਹੱਥੀ ਲੈਂਦੇ ਹੋ ਕਿਹਾ ਕਿ ਸਾਰੀ ਇੰਡਸਟਰੀ ਨੇ Rest in Peace 🙏🙏 ਹੱਥ ਜੋੜ ਕੇ ਮਾਂ ਪੁੱਤ ਚੱਲਾ ਗਿਆ ਲਿਖ ਕੇ ਸੋਸ਼ਲ ਮੀਡੀਆ 'ਤੇ ਪੋਸਟਾਂ ਪਾਈਆਂ ਹਨ, ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਉਸ ਦਾ ਕਤਲ ਹੋਇਆ ਹੈ ਸਾਨੂੰ ਉਸ ਦੇ ਮੌਤ 'ਤੇ ਇਨਸਾਫ ਚਾਹੀਦਾ ਹੈ। ਕੀ ਇਹ ਸਾਡੀ ਇੰਡਸਟਰੀ ਹੈ। ਕੀ ਕਿਸੇ ਮਾਤਾ ਪਿਤਾ ਦਾ ਇੱਕਲੌਤਾ ਪੁੱਤਰ ਚੱਲਾ ਗਿਆ , ਉਹ ਰੌਂਦੀ ਕੁਰਲਾਉਂਦੀ ਹੈ।

ਸੋਨੀਆ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਮਾਂ ਦਾ ਇਨ੍ਹਾਂ ਵੱਡਾ ਜਿਗਰਾ ਸੀ ਕਿ ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਦੋ ਗੈਂਗਸਟਰ ਗਰੁੱਪ ਆਪਸ ਵਿੱਚ ਸਮਝੌਤਾ ਕਰ ਲੈਣ ਤਾਂ ਕਿਸੇ ਹੋਰ ਮਾਂ ਦਾ ਪੁੱਤਰ ਇੰਝ ਨਹੀਂ ਮਰੇਗਾ। ਸਿੱਧੂ ਦੇ ਪਿਤਾ ਨੇ ਕਿਹਾ ਕਿ ਕਾਸ਼ ਮੈਂ ਮਜ਼ਦੂਰ ਹੀ ਰਹਿੰਦਾ, " ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਆਪਣੇ ਬੇਟੇ ਦਾ ਸੰਸਕਾਰ ਕਰਨਾ ਪਵੇ ਜਾਂ ਉਸ ਦੀ ਲਾਸ਼ ਲੈ ਕੇ ਲਿਆਉਣੀ ਪਵੇ। ਸਿੱਧੂ ਦੇ ਪਿਤਾ ਦਾ ਕਹਿਣਾ ਸੀ ਕਿ ਕਦੇ ਕਿਸੇ ਦਾ ਪੁੱਤਰ ਇਨ੍ਹੀਂ ਜ਼ਿਆਦਾ ਵੀ ਤਰੱਕੀ ਨਾਂ ਕਰੇ ਕੀ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਆ ਜਾਵੇ ਕਿ ਕਿਸੇ ਮਾਤਾ-ਪਿਤਾ ਨੂੰ ਇੰਝ ਆਪਣੇ ਪੁੱਤਰ ਦਾ ਸੰਸਕਾਰ ਕਰਨਾ ਪਵੇ। "
ਸੋਨੀਆ ਮਾਨ ਨੇ ਅੱਗੇ ਕਿਹਾ, " ਮੈਂ ਹੱਥ ਜੋੜ ਕੇ ਪੂਰੇ ਪੰਜਾਬ ਦੀ ਜਨਤਾ ਨੂੰ ਅਤੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੂੰ ਇਹ ਅਪੀਲ ਕਰਦੀ ਹਾਂ। ਸਾਨੂੰ ਸਭ ਨੂੰ ਇੱਕਜੁਟ ਹੋਣਾ ਚਾਹੀਦਾ ਹੈ। ਜੋ ਤੁਸੀਂ ਹੱਥ ਜੋੜ ਕੇ ਤੇ ਤਸਵੀਰਾਂ ਪਾ ਕੇ ਸੋਗ ਕਰਦੇ Rest in Peace 🙏🙏 ਲਿਖ ਦਿੰਦੇ ਹੋ, ਤੁਸੀਂ ਇਨਸਾਫ ਦੀ ਮੰਗ ਕਿਉਂ ਨਹੀਂ ਕਰਦੇ, ਤੁਸੀਂ ਬਸ ਰੀਲਾਂ ਬਣਾਉਂਦੇ ਹੋ ਤਾਂ ਪੋਸਟ ਕਰ ਦਿੰਦੇ ਹੋ। ਇਸ ਤੋਂ ਚੰਗਾ ਹੈ ਕਿ ਤੁਸੀਂ ਇਨਸਾਫ ਦੀ ਮੰਗ ਕਰੋ, ਤੁਹਾਡੇ ਪੇਜ਼ਾਂ ਵਿੱਚ ਤੇ ਬਲਯੂ ਟਿੱਕਾਂ ਵਿੱਚ ਇਨ੍ਹੀਂ ਤਾਕਤ ਹੈ ਕਿ ਤੁਸੀਂ ਕੁਝ ਚੰਗਾ ਕਰ ਸਕਦੇ ਹੋ।"

ਸੋਨੀਆ ਮਾਨ ਨੇ ਇਹ ਵੇਖ ਕੇ ਮੈਨੂੰ ਲੱਗਦਾ ਹੈ ਕਿ ਤੁਸੀਂ ਮਹਿਜ਼ Rest in Peace 🙏🙏 ਹੱਥ ਜੋੜ ਕੇ ਲਿਖ ਕੇ ਮਹਿਜ਼ ਖਾਨਾਪੂਰਤੀ ਕਰਦੇ ਹੋ, ਇੱਕ ਤੋਂ ਬਾਅਦ ਦੂਜੇ ਦੀ ਵਾਰੀ ਤੇ ਫੇਰ ਤੀਜੇ ਦੀ ਵਾਰੀ, ਪਹਿਲਾਂ ਮਿੰਟੂ ਖੇੜਾ ਨੂੰ ਗੋਲੀਆਂ ਵਜੀਆਂ, ਫੇਰ ਕੱਬਡੀ ਪਲੇਅਰ ਨੂੰ ਗੋਲੀਆਂ ਮਾਰ ਦਿੱਤਾ ਗਿਆ ਫੇਰ ਵੀ Rest in Peace 🙏🙏। ਸਿੱਧੂ ਨੂੰ ਕਈ ਦਿਨ ਪਹਿਲਾਂ ਸਿੱਧੂ ਨੂੰ ਧਮਕੀਆਂ ਆ ਰਹੀਆਂ ਸਨ , ਹੁਣ ਮਨਕੀਰਤ ਨੂੰ ਧਮਕੀਆਂ ਆ ਰਹੀਆਂ ਹਨ। ਕਿਥੇ ਹੈ ਇੰਡਸਟਰੀ ਹੈ। ਮਹਿਜ਼ ਹੱਥ ਜੋੜ ਕੇ Rest in Peace 🙏🙏 ਲਿਖ ਕੇ ਖਾਨਾ ਪੂਰਤੀ ਨਾ ਕਰੋ।
ਜੇਕਰ ਜਿਗਰਾ ਹੈ ਤਾਂ ਜਸਟਿਸ ਦੀ ਮੰਗ ਕਰੋ, ਅਸੀਂ ਇੱਕ ਦੋਸਤ ਖੋਹ ਚੁੱਕੇ ਹਾਂ ਹੋਰ ਕਿਸੇ ਨੂੰ ਨਹੀਂ ਖੋਹ ਸਕਦੇ ਹੋ।
ਮਾਵਾਂ ਤੇ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਅੱਜ ਉਸ ਮਾਂ ਦਾ ਪੁੱਤ ਗਿਆ ਹੈ ਕੱਲ ਨੂੰ ਉਸ ਥਾਂ ਉੱਤੇ ਤੁਹਾਡੇ ਆਪਣੇ ਮਾਪੇ ਹੋ ਸਕਦੇ ਹਨ। ਸੋਨੀਆ ਮਾਨ ਨੇ ਕਿਹਾ ਕਿ ਉਸ ਨੂੰ ਆਪਣੀ ਜਾਨ ਦਾ ਡਰ ਨਹੀਂ ਹੈ, ਇਸ ਲਈ ਉਹ ਲਾਈਵ ਹੋ ਕੇ ਇਨਸਾਫ ਦੀ ਮੰਗ ਕਰ ਰਹੀ ਹੈ। ਉਹ ਅੱਜ ਇੱਕ ਮਾਤਾ-ਪਿਤਾ ਤੇ ਇੱਕ ਘਰ ਉਜੜਦਾ ਵੇਖ ਕੇ ਆਈ ਹੈ। ਉਹ ਨਹੀਂ ਚਾਹੁੰਦੀ ਕਿ ਕੱਲ ਨੂੰ ਮੁੜ ਇਹ ਕਿਸੇ ਨਾਲ ਹੋਵੇ।

ਸੋਨੀਆ ਮਾਨ ਨੇ ਮਨਕੀਰਤ ਔਲਖ ਦੀ ਜਾਨ ਲਈ ਵੀ ਫਿਕਰ ਵੀ ਦੱਸਿਆ। ਸੋਨੀਆ ਮਾਨ ਨੇ ਕਿਹਾ ਕਿ ਪੰਜਾਬੀ ਇੰਡਸਟਰੀ ਨੂੰ ਹੁਣ ਇੱਕਜੁੱਟ ਹੋ ਕੇ ਇਨਸਾਫ ਦੀ ਮੰਗ ਕਰਨੀ ਚਾਹੀਦੀ ਹੈ। ਇਹ ਜਿਨ੍ਹੇਂ ਵੀ ਗੈਂਗਸਟਰ ਗਰੁੱਪ ਹਨ ਇਹ ਖ਼ਤਮ ਹੋ ਜਾਣੇ ਚਾਹੀਦੇ ਹਨ। ਕਿਸੇ ਮਾਂ ਦਾ ਪੁੱਤ ਨਾਂ ਜਾਵੇ। ਇਸ ਲਈ ਇੱਕਜੁੱਟ ਹੋਣਾ ਜ਼ਰੂਰੀ ਹੈ ਅਤੇ ਪੰਜਾਬ ਸਰਕਾਰ ਨੂੰ ਵੀ ਇਸ ਉੱਤੇ ਧਿਆਨ ਦੇਣਾ ਚਾਹੀਦਾ ਹੈ। ਜੇਕਰ ਅੱਜ ਉਸ ਦੇ ਨਾਲ ਹੋਇਆ ਇਹ ਆਉਂਣ ਵਾਲੇ ਸਮੇਂ ਵਿੱਚ ਕਿਸੇ ਦੇ ਵੀ ਨਾਲ ਹੋ ਸਕਦਾ ਹੈ।
View this post on Instagram