ਬੰਦੀ ਸਿੰਘਾਂ ਦੀ ਰਿਹਾਈ ਲਈ ਕਾਫਿਲੇ ਨੂੰ ਸੋਨੀਆ ਮਾਨ ਨੇ ਅੰਮ੍ਰਿਤਸਰ ਤੋਂ ਕੀਤਾ ਰਵਾਨਾ

Written by  Shaminder   |  February 03rd 2023 06:50 PM  |  Updated: February 03rd 2023 06:50 PM

ਬੰਦੀ ਸਿੰਘਾਂ ਦੀ ਰਿਹਾਈ ਲਈ ਕਾਫਿਲੇ ਨੂੰ ਸੋਨੀਆ ਮਾਨ ਨੇ ਅੰਮ੍ਰਿਤਸਰ ਤੋਂ ਕੀਤਾ ਰਵਾਨਾ

ਪੰਜਾਬ ‘ਚ ਇਨੀਂ ਦਿਨੀਂ ਬੰਦੀ ਸਿੰਘਾਂ (Bandhi Singh) ਦੀ ਰਿਹਾਈ ਦੇ ਲਈ ਜ਼ੋਰ ਸ਼ੋਰ ਦੇ ਨਾਲ ਆਵਾਜ਼ ਚੁੱਕੀ ਜਾ ਰਹੀ ਹੈ । ਇਸੇ ਲੜੀ ਦੇ ਤਹਿਤ ਅੰਮ੍ਰਿਤਸਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕਾਫਿਲਾ ਮੋਹਾਲੀ ਦੇ ਲਈ ਰਵਾਨਾ ਹੋਇਆ ਹੈ । ਜਿਸ ਦੀ ਅਗਵਾਦੀ ਅਦਾਕਾਰਾ ਸੋਨੀਆ ਮਾਨ (Sonia Mann)ਨੇ ਕੀਤੀ ਹੈ । ਅਦਾਕਾਰਾ ਨੇ ਗੋਲਡਨ ਗੇਟ ਤੋਂ ਇਸ ਕਾਫਿਲੇ ਨੂੰ ਰਵਾਨਾ ਕੀਤਾ ਹੈ ।

Sonia Mann ,, Image Source : Instagram

ਹੋਰ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਵੀ ਪਤਨੀ ਦੇ ਨਾਲ ਫ਼ਿਲਮ ‘ਕਲੀ ਜੋਟਾ’ ਵੇਖਣ ਪਹੁੰਚੇ, ਅਦਾਕਾਰਾ ਨੀਰੂ ਬਾਜਵਾ ਨੇ ਸਾਂਝਾ ਕੀਤਾ ਵੀਡੀਓ

ਕੌਮੀ ਇਨਸਾਫ਼ ਮੋਰਚਾ

ਕੌਮੀ ਇਨਸਾਫ਼ ਮੋਰਚੇ ਦਾ ਮਕਸਦ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣਾ ਹੈ । ਜੋ ਆਪਣੀ ਸਜ਼ਾ ਨੂੰ ਪੂਰੇ ਕਰ ਚੁੱਕੇ ਹਨ । ਪਿਛਲੇ ਕਾਫੀ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ । ਇਸ ਲਈ ਕਈ ਵਾਰ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ ਹਨ ।

Komi Insaaf

ਹੋਰ ਪੜ੍ਹੋ : ਰੁਪਿੰਦਰ ਹਾਂਡਾ ਨੇ ਸੋਸ਼ਲ ਮੀਡੀਆ ‘ਤੇ ਕਿਹਾ ‘ਸਦਾ ਲਈ ਅਲਵਿਦਾ’, ਲੋਕਾਂ ਨੇ ਕਿਹਾ ‘ਕਿਉਂ ਦੱਬਦੀ ਕਤੀੜਾਂ ਤੋਂ, ਅਸੀਂ ਹਾਂ ਤੇਰੇ ਨਾਲ’

ਪਰ ਸਮੇਂ ਦੀਆਂ ਸਰਕਾਰਾਂ ਨੇ ਇਸ ਪਾਸੇ ਵੱਲ ਕੋਈ ਵੀ ਕਦਮ ਨਹੀਂ ਚੁੱਕਿਆ ।ਸੋਨੀਆ ਮਾਨ ਹਮੇਸ਼ਾ ਹੀ ਪੰਥਕ ਹਿੱਤਾਂ ਦੀ ਗੱਲ ਕਰਦੇ ਨਜ਼ਰ ਆਉਂਦੇ ਹਨ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ ।

Sonia Mann

ਸੋਨੀਆ ਮਾਨ ਨੇ ਕਿਸਾਨ ਅੰਦੋਲਨ ‘ਚ ਵੀ ਲਿਆ ਸੀ ਭਾਗ

ਸੋਨੀਆ ਮਾਨ ਨੇ ਕਿਸਾਨ ਅੰਦੋਲਨ ‘ਚ ਵੀ ਵਧ ਚੜ੍ਹ ਕੇ ਭਾਗ ਲਿਆ ਸੀ । ਇਸ ਅੰਦੋਲਨ ਦੇ ਦੌਰਾਨ ਉਹ ਕਿਸਾਨ ਵਿਰੋਧੀ ਬਿੱਲਾਂ ਦੇ ਖਿਲਾਫ ਵਧ ਚੜ੍ਹ ਕੇ ਵਿਰੋਧ ਕਰਦੀ ਹੋਏ ਨਜ਼ਰ ਆਏ ਸਨ ।

Sonia Mann image From Instagram

ਸੋਨੀਆ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਤੌਰ ਮਾਡਲ ਕਈ ਪੰਜਾਬੀ ਗੀਤਾਂ ‘ਚ ਕੰਮ ਕੀਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਬਾਲੀਵੁੱਡ ਫ਼ਿਲਮ ‘ਹੈਪੀ ਹਾਰਡੀ ਐਂਡ ਹੀਰ’ ‘ਚ ਵੀ ਨਜ਼ਰ ਆਈ ਸੀ ।

 

View this post on Instagram

 

A post shared by Dr Sonia Mann (@soniamann01)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network