ਨਵ-ਜਨਮੀ ਬੱਚੀ ਲਈ ਮਸੀਹਾ ਬਣੇ ਸੋਨੂੰ ਸੂਦ, ਬੱਚੀ ਦੇ ਦਿਲ ਦਾ ਅਪਰੇਸ਼ਨ ਕਰਵਾਉਣ ਦਾ ਦਿੱਤਾ ਭਰੋਸਾ

written by Rupinder Kaler | June 12, 2021

ਸੋਨੂੰ ਸੂਦ ਨੇ ਜਲੌਰ ਦੇ ਰਹਿਣ ਵਾਲੇ ਇਕ ਦਿਹਾੜੀ ਮਜ਼ਦੂਰ ਦੀ ਲੜਕੀ ਦੇ ਦਿਲ ਦਾ ਆਪ੍ਰੇਸ਼ਨ ਕਰਵਾਉਣ ਦਾ ਐਲਾਨ ਕੀਤਾ ਹੈ । ਜਾਲੌਰ ਦੇ ਭਾਗ ਰਾਮ ਦੇ ਘਰ 1 ਜੂਨ ਨੂੰ ਇੱਕ ਲੜਕੀ ਨੇ ਜਨਮ ਲਿਆ ਸੀ । ਜਨਮ ਤੋਂ ਬਾਅਦ ਲੜਕੀ ਦੀ ਸਿਹਤ ਠੀਕ ਨਹੀਂ ਸੀ ਜਦੋਂ ਬੱਚੀ ਦੀ ਡਾਕਟਰੀ ਜਾਂਚ ਕੀਤੀ ਗਈ ਤਾਂ ਡਾਕਟਰਾਂ ਨੇ ਪਾਇਆ ਕਿ ਨਵਜੰਮੀ ਲੜਕੀ ਦੇ ਦਿਲ ਵਿੱਚ ਇੱਕ ਛੇਕ ਹੈ ਅਤੇ ਦਿਲ ਦੀਆਂ ਨਾੜੀਆਂ ਵੀ ਗਲਤ ਢੰਗ ਨਾਲ ਜੁੜੀਆਂ ਹੋਈਆਂ ਹਨ। ਹੋਰ ਪੜ੍ਹੋ : ਕਮਲਜੀਤ ਨੀਰੂ ਨੇ ਤਸਵੀਰ ਸਾਂਝੀ ਕਰਦੇ ਹੋਏ ਕੁਲਦੀਪ ਮਾਣਕ ਨੂੰ ਕੀਤਾ ਯਾਦ

Pic Courtesy: Instagram
ਡਾਕਟਰਾਂ ਨੇ ਦੱਸਿਆ ਕਿ ਇਹਨਾਂ ਨੂੰ ਆਪ੍ਰੇਸ਼ਨ ਕਰਕੇ ਹੀ ਠੀਕ ਕੀਤਾ ਜਾ ਸਕਦਾ ਹੈ। ਡਾਕਟਰਾਂ ਨੇ ਆਪ੍ਰੇਸ਼ਨ ਦਾ ਖਰਚ 8 ਲੱਖ ਰੁਪਏ ਦੱਸਿਆ ਹੈ । ਮਜ਼ਦੂਰ ਪਿਤਾ ਅਪ੍ਰੇਸ਼ਨ ਦਾ ਖਰਚਾ ਚੁੱਕਣ ਦੇ ਅਯੋਗ ਸੀ। ਇਸੇ ਦੌਰਾਨ ਗੁਆਂਢ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੇ ਸੋਨੂੰ ਸੂਦ ਨੂੰ ਟਵੀਟ ਕਰਕੇ ਲੜਕੀ ਦੀ ਬਿਮਾਰੀ ਅਤੇ ਪਿਤਾ ਬਾਰੇ ਦੱਸਿਆ।
sonu sood Pic Courtesy: Instagram
ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਸੋਨੂੰ ਸੂਦ ਨੇ ਟਵਿੱਟਰ ਰਾਹੀਂ ਸੰਪਰਕ ਕੀਤਾ। ਲੜਕੀ ਦੇ ਪਰਿਵਾਰ ਬਾਰੇ ਜਾਣਕਾਰੀ ਲੈਕੇ ਭਰੋਸਾ ਦੁਆਇਆ ਕਿ ਉਹ ਮੁੰਬਈ ਦੇ ਵੱਡੇ ਡਾਕਟਰ ਤੋਂ ਲੜਕੀ ਦਾ ਆਪ੍ਰੇਸ਼ਨ ਕਰਵਾਉਣਗੇ ਅਤੇ ਸਾਰਾ ਖਰਚਾ ਉਨ੍ਹਾਂ ਦੀ ਫਾਊਂਡੇਸ਼ਨ ਚੁੱਕੇਗੀ।

0 Comments
0

You may also like