ਸੋਨੂੰ ਸੂਦ ਨੂੰ ਬਣਾਇਆ ਗਿਆ ਸਪੈਸ਼ਲ ਓਲੰਪਿਕ ਮੂਵਮੈਂਟ ਦਾ ਬ੍ਰਾਂਡ ਅੰਬੈਸਡਰ, ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀ

written by Rupinder Kaler | August 02, 2021

ਸੋਨੂੰ ਸੂਦ ਨੂੰ ਸਪੈਸ਼ਲ ਓਲੰਪਿਕ ਮੂਵਮੈਂਟ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਇਹ ਇੱਕ ਵਰਚੁਅਲ ਪ੍ਰੋਗਰਾਮ ਵਿੱਚ ਘੋਸ਼ਿਤ ਕੀਤਾ ਗਿਆ ਸੀ । ਸੋਨੂੰ ਸੂਦ ਅਗਲੇ ਸਾਲ ਰੂਸ ਵਿੱਚ ਹੋਣ ਵਾਲੀਆਂ ਵਿਸ਼ੇਸ਼ ਓਲੰਪਿਕਸ ਵਿਸ਼ਵ ਵਿੰਟਰ ਖੇਡਾਂ ਦਾ ਹਿੱਸਾ ਹੋਣਗੇ।

sonu sood Pic Courtesy: Instagram

ਹੋਰ ਪੜ੍ਹੋ :

ਸੁਨੰਦਾ ਸ਼ਰਮਾ ਨੇ ਸਹੇਲੀਆਂ ਨਾਲ ਗਿੱਧਾ ਪਾ ਕੇ ਮਨਾਇਆ ਤੀਜ ਦਾ ਤਿਉਹਾਰ, ਵੀਡੀਓ ਵਾਇਰਲ

Pic Courtesy: Instagram

ਇੱਕ ਵਰਚੁਅਲ ਈਵੈਂਟ ਵਿੱਚ, ਸੋਨੂੰ ਸੂਦ ਨੇ 500 ਤੋਂ ਵੱਧ ਅਥਲੀਟਾਂ, ਕੋਚਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ ਤੇ ਉਹਨਾਂ ਦੇ ਸਵਾਲਾਂ ਦਾ ਜੁਆਬ ਦਿੱਤਾ । ਸੋਨੂੰ ਸੂਦ ਨੇ ਕਿਹਾ 'ਅੱਜ ਦਾ ਦਿਨ ਮੇਰੇ ਲਈ ਬਹੁਤ ਖਾਸ ਦਿਨ ਹੈ।

Pic Courtesy: Instagram

ਕਿਉਂਕਿ, ਅੱਜ ਮੈਂ ਸਪੈਸ਼ਲ ਓਲੰਪਿਕਸ ਇੰਡੀਆ ਦੇ ਨਾਲ ਇਸ ਯਾਤਰਾ ਵਿੱਚ ਸ਼ਾਮਲ ਹੋ ਰਿਹਾ ਹਾਂ। ਮੈਂ ਇਸ ਬਾਰੇ ਬਹੁਤ ਖੁਸ਼ ਹਾਂ। ਮੈਂ ਇਸ ਨੂੰ ਆਪਣਾ ਸਨਮਾਨ ਸਮਝਦਾ ਹਾਂ ਕਿ ਮੈਨੂੰ ਇਸ ਪਰਿਵਾਰ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਮੈਂ ਇਸ ਪਲੇਟਫਾਰਮ ਨੂੰ ਹੋਰ ਵੀ ਵੱਡਾ ਬਣਾਉਣ ਅਤੇ ਪੂਰੇ ਦੇਸ਼ ਦੇ ਲੋਕਾਂ ਨਾਲ ਇਸ ਦੀ ਨੁਮਾਇੰਦਗੀ ਕਰਨ ਦਾ ਵਾਅਦਾ ਕਰਦਾ ਹਾਂ ’।

 

View this post on Instagram

 

A post shared by Sonu Sood (@sonu_sood)

0 Comments
0

You may also like