
ਸੋਨੂੰ ਸੂਦ ਇੱਕ ਤੋਂ ਬਾਅਦ ਇੱਕ ਲੋਕ ਭਲਾਈ ਦੇ ਕੰਮ ਕਰਦੇ ਜਾ ਰਹੇ ਹਨ । ਕੁਝ ਦਿਨ ਪਹਿਲਾ ਸੋਨੂੰ ਸੂਦ ਨੇ ਐਲਾਨ ਕੀਤਾ ਸੀ ਕਿ ਉਹ ਬੇਰੋਜ਼ਗਾਰ ਨੂੰ ਈ-ਰਿਕਸ਼ਾ ਲੈ ਕੇ ਦੇਣਗੇ । ਜਿਸ ਦੀ ਸ਼ੁਰੂਆਤ ਉਹਨਾਂ ਨੇ ਆਪਣੇ ਪਿਤਾ ਪੁਰਖੀ ਸ਼ਹਿਰ ਮੋਗਾ ਤੋਂ ਕੀਤੀ ਹੈ, ਜਿੱਥੇ ਉਹਨਾਂ ਨੇ ਜ਼ਰੂਰਤਮੰਦਾਂ ਨੂੰ ਰੋਜ਼ਗਾਰ ਦੇਣ ਲਈ ਈ-ਰਿਕਸ਼ਾ ਵੰਡੇ।
ਹੋਰ ਪੜ੍ਹੋ :
ਤਲਾਕ ਤੋਂ ਬਾਅਦ ਦਿਆ ਮਿਰਜ਼ਾ ਇੱਕ ਵਾਰ ਫਿਰ ਕਰਨ ਜਾ ਰਹੀ ਹੈ ਵਿਆਹ, 15 ਫਰਵੀ ਨੂੰ ਹੋਵੇਗਾ ਵਿਆਹ
ਸੁਖਸ਼ਿੰਦਰ ਸ਼ਿੰਦਾ ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ ‘The World Is Watching’, ਪੋਸਟਰ ਕੀਤਾ ਸਾਂਝਾ
ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੀ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ । ਉਹ ਪੂਰੇ ਭਾਰਤ 'ਚ ਈ-ਰਿਕਸ਼ਾ ਵੰਡਣਗੇ। ਪਰ ਸ਼ੁਰੂਆਤ ਆਪਣੇ ਸ਼ਹਿਰ ਮੋਗਾ ਤੋਂ ਕਰ ਰਹੇ ਹਨ। ਇਸ ਮੌਕੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਵੀ ਮੌਜੂਦ ਰਹੀ।
ਇਸ ਦੇ ਨਾਲ ਹੀ ਸੋਨੂੰ ਸੂਦ ਨੇ ਕਿਹਾ ਕਿ ਇਸ ਦੌਰਾਨ ਸੋਨੂੰ ਸੂਦ ਨੇ ਨਗਰ ਨਿਗਮ ਚੋਣਾਂ ਲਈ ਲੋਕਾਂ ਨੂੰ ਵੋਟ ਦਾ ਇਸਤੇਮਾਲ ਕਰਨ ਦੀ ਵੀ ਅਪੀਲ ਕੀਤੀ।ਸੋ ਨੂੰ ਸੂਦ ਨੇ ਕਿਹਾ ਕਿ ਉਸ ਉਮੀਦਵਾਰ ਨੂੰ ਚੁਣਿਆ ਜਾਵੇ ਜੋ ਮੋਗਾ ਸ਼ਹਿਰ ਨੂੰ ਸਾਫ ਸੁਥਰਾ ਰੱਖੇ।