
Sonu Sood gave a funny reply to fan: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਕਾਲ ਤੋਂ ਲੋੜਵੰਦਾਂ ਦੀ ਮਦਦ ਕਰਦੇ ਹਨ। ਲੋਕਾਂ ਨੇ ਉਨ੍ਹਾਂ ਨੂੰ ਗਰੀਬਾਂ ਦਾ ਮਸੀਹਾ ਕਹਿਣਾ ਸ਼ੁਰੂ ਕਰ ਦਿੱਤਾ ਹੈ। ਸੋਨੂੰ ਸੂਦ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਟਵੀਟਸ ਰਾਹੀਂ ਮਦਦ ਮੰਗਣ ਵਾਲਿਆਂ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਅਜਿਹੇ ਵਿੱਚ ਕਈ ਵਾਰੀ ਸੋਨੂੰ ਸੂਦ ਦੇ ਫੈਨਜ਼ ਉਨ੍ਹਾਂ ਤੋਂ ਅਜੀਬ ਡਿਮਾਂਡਸ ਵੀ ਕਰਦੇ ਹਨ, ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ।
ਸੋਨੂੰ ਸੂਦ ਆਪਣੇ ਕੰਮ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ ਪਰ ਅਸਲ ਜ਼ਿੰਦਗੀ ਵਿੱਚ ਉਹ ਬਹੁਤ ਹੀ ਮਜ਼ਾਕੀਆ ਇਨਸਾਨ ਹਨ। ਦਰਅਸਲ, ਜਦੋਂ ਤੋਂ ਸੋਨੂੰ ਨੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕੀਤੀ ਹੈ, ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਅਜੀਬੋ-ਗਰੀਬ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੌਰਾਨ ਇਕ ਯੂਜ਼ਰ ਨੇ ਸੋਨੂੰ ਤੋਂ ਕੁਝ ਅਜਿਹਾ ਪੁੱਛਿਆ, ਜਿਸ ਦੀ ਹੁਣ ਹਰ ਪਾਸੇ ਚਰਚਾ ਹੋ ਰਹੀ ਹੈ।
ਹਾਲ ਹੀ ਵਿੱਚ ਸੋਨੂੰ ਸੂਦ ਦੇ ਟਵਿੱਟਰ ਅਕਾਉਂਟ ਉੱਤੇ ਉਨ੍ਹਾਂ ਦੇ ਫੈਨ ਨੇ ਉਨ੍ਹਾਂ ਤੋਂ ਅਜੀਬੋ-ਗਰੀਬ ਡਿਮਾਂਡ ਰੱਖ ਦਿੱਤੀ ਹੈ। ਫੈਨ ਨੇ ਸੋਨੂੰ ਸੂਦ ਨੂੰ ਟੈਗ ਕਰਦੇ ਹੋਏ ਇੱਕ ਟਵੀਟ ਕੀਤਾ ਹੈ। ਇਸ ਟਵੀਟ ਦੇ ਵਿੱਚ ਫੈਨ ਨੇ ਸੋਨੂੰ ਸੂਦ ਅੱਗੇ ਹੱਥ ਜੋੜ ਕੇ ਬੇਨਤੀ ਕਰਦਿਆਂ ਕਿਹਾ, " ਭਾਈ plz ਮੇਰਾ ਵਿਆਹ ਕਰਵਾ ਦਵੋਂ ਕਿਸੇ ਹੀਰੋਇਨ ਦੇ ਨਾਲ ਵਿਆਹ ਕਰਵਾ ਦਵੋ 😜🙏🏻"
हाँ..तेरे से शादी करने के लिए सारी हीरोईने वैसे भी कब से मेरे पीछे पड़ी हैं 😂 https://t.co/iR4iLZLusx
— sonu sood (@SonuSood) July 7, 2022
ਇਹ ਟਵੀਟ ਸ਼ੁਭਮ ਡੌਨ ਨਾਂਅ ਦੇ ਸੋਸ਼ਲ ਮੀਡੀਆ ਯੂਜ਼ਰ ਨੇ ਕੀਤਾ ਹੈ। ਫੈਨ ਵੱਲੋਂ ਰੱਖੀ ਗਈ ਇਸ ਅਨੋਖੀ ਡਿਮਾਂਡ ਦਾ ਜਵਾਬ ਦਿੰਦੇ ਹੋਏ ਸੋਨੂੰ ਸੂਦ ਨੇ ਫੈਨ ਨੂੰ ਬੇਹੱਦ ਦਿਲਚਸਪ ਅਤੇ ਮਜ਼ੇਦਾਰ ਜਵਾਬ ਦਿੱਤਾ ਹੈ। ਸੋਨੂੰ ਸੂਦ ਨੇ ਫੈਨ ਵੱਲੋਂ ਕੀਤੇ ਗਏ ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਜਵਾਬ ਦਿੱਤਾ ਹੈ। ਸੋਨੂੰ ਨੇ ਆਪਣਾ ਜਵਾਬ ਬੇਹੱਦ ਮਜ਼ਾਕਿਆ ਅੰਦਾਜ਼ ਵਿੱਚ ਦਿੰਦੇ ਹੋਏ ਲਿਖਿਆ, " ਹਾਂ..... ਤੇਰੇ ਨਾਲ ਵਿਆਹ ਕਰਨ ਲਈ ਸਾਰੀ ਹੀਰੋਇਨਾਂ ਉਝ ਵੀ ਕਦੋਂ ਤੋਂ ਮੇਰੇ ਪਿਛੇ ਪਈਆਂ ਹਨ। 😂"
ਸੋਨੂੰ ਸੂਦ ਤੇ ਵਿਆਹ ਕਰਵਾਉਣ ਵਾਲੇ ਇਸ ਫੈਨ ਦੀ ਇਹ ਮਜ਼ੇਦਾਰ ਗੱਲਬਾਤ ਪੜ੍ਹ ਕੇ ਹੋਰਨਾਂ ਫੈਨਜ਼ ਆਨੰਦ ਮਾਣਦੇ ਨਜ਼ਰ ਆਏ। ਇਸ ਦੌਰਾਨ ਕਈ ਫੈਨਜ਼ ਨੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਯੂਜ਼ਰ ਨੇ ਸੋਨੂੰ ਸੂਦ ਲਈ ਲਿਖਿਆ, ਕਯਾ ਬਾਤ ਹੈ ਗੁਰੂ ਆਪ ਤੋ ਛਾ ਗਏ। ਇੱਕ ਹੋਰ ਨੇ ਲਿਖਿਆ ਕੀ ਭਰਾ ਇਸ ਬੰਦੇ ਦਾ ਵਿਆਹ ਕਰਵਾ ਦਵੋ, ਇੱਕ ਹੋਰ ਨੇ ਲਿਖਿਆ ਕਿ ਭਰਾ ਕੀ ਫਿਲਮ ਇੰਡਸਟਰੀ ਦੇ ਵਿੱਚ ਕੋਈ ਵਕੈਨਸੀ ਹੈ ਤਾਂ ਮੈਨੂੰ ਉਥੇ ਨੌਕਰੀ ਲਗਵਾ ਦਵੋ।
ਦਰਅਸਲ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਨੂੰ ਨੇ ਫੈਨ ਦੀ ਅਜੀਬੋ-ਗਰੀਬ ਬੇਨਤੀ ਦਾ ਮਜ਼ਾਕੀਆ ਜਵਾਬ ਦਿੱਤਾ ਹੈ। ਮਈ 2020 ਵਿੱਚ, ਇੱਕ ਉਪਭੋਗਤਾ ਨੇ ਸੋਨੂੰ ਨੂੰ ਮਦਦ ਲਈ ਬੇਨਤੀ ਕੀਤੀ ਅਤੇ ਟਵੀਟ ਕਰਕੇ ਕਿਹਾ, “ਸੋਨੂੰ ਭਾਈ, ਮੈਂ ਆਪਣੇ ਘਰ ਵਿੱਚ ਫਸਿਆ ਹੋਇਆ ਹਾਂ। ਮੈਨੂੰ ਠੇਕੇ ਤੱਕ ਪਹੁੰਚਾ ਦਵੋ.."

ਇਸ ਅਜੀਬ ਇੱਛਾ ਦੇ ਜਵਾਬ 'ਚ ਸੋਨੂੰ ਨੇ ਵੀ ਅਜਿਹਾ ਜਵਾਬ ਦਿੱਤਾ ਹੈ। ਜਿਸ ਨੇ ਸਭ ਦਾ ਦਿਲ ਜਿੱਤ ਲਿਆ। ਸੋਨੂੰ ਨੇ ਕਿਹਾ ਸੀ, ''ਭਰਾ, ਮੈਂ ਠੇਕੇ 'ਤੇ ਘਰ ਪਹੁੰਚਾ ਸਕਦਾ ਹਾਂ। ਲੋੜ ਪੈਣ 'ਤੇ ਦੱਸ ਦੇਣਾ।"
भाई मैं ठेके से घर तक तो पहुँचा सकता हूँ । ज़रूरत पड़े तो बोल देना 😂 https://t.co/tneToRoEXn
— sonu sood (@SonuSood) May 24, 2020