ਸੋਨੂੰ ਸੂਦ ਨੇ ਲਖਵਿੰਦਰ ਵਡਾਲੀ ਦੇ ਨਾਲ ਕੀਤੀ ਮੁਲਾਕਾਤ, ਲਖਵਿੰਦਰ ਵਡਾਲੀ ਨੇ ਸਾਂਝਾ ਕੀਤਾ ਵੀਡੀਓ

written by Shaminder | April 07, 2021

ਅਦਾਕਾਰ ਸੋਨੂੰ ਸੂਦ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ । ਇਸ ਦੇ ਨਾਲ ਹੀ ਉਨ੍ਹਾਂ ਨੇ ਗਾਇਕ ਲਖਵਿੰਦਰ ਵਡਾਲੀ ਦੇ ਨਾਲ ਵੀ ਮੁਲਾਕਾਤ ਕੀਤੀ । ਇਸ ਦਾ ਇੱਕ ਵੀਡੀਓ ਲਖਵਿੰਦਰ ਵਡਾਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸੋਨੂੰ ਸੂਦ ਆਪਣਾ ਨਵਾਂ ਰਿਲੀਜ਼ ਹੋਇਆ ਗੀਤ ਸੋਨੂੰ ਸੂਦ ਨੂੰ ਗਾ ਕੇ ਸੁਣਾ ਰਹੇ ਹਨ ।

sonu Image From Lakhwinder Wadali's Instagram
ਹੋਰ ਪੜ੍ਹੋ :  ਸਿੱਖ ਨੌਜਵਾਨ ਆਸਟ੍ਰੇਲੀਆ ਦੀ ਹਵਾਈ ਫੌਜ ਵਿੱਚ ਅਫ਼ਸਰ ਨਿਯੁਕਤ, ਗੁਰਦੁਅਰਾ ਸਾਹਿਬ ਵਿੱਚ ਕੀਤਾ ਗਿਆ ਸਨਮਾਨਿਤ
Sonu With Lakhwinder Image From Lakhwinder Wadali's Instagram
ਸੋਨੂੰ ਸੂਦ ਵੀ ਬੜੇ ਧਿਆਨ ਦੇ ਨਾਲ ਇਸ ਗੀਤ ਨੂੰ ਸੁਣ ਰਹੇ ਹਨ । ਇਸ ਦਾ ਵੀਡੀਓ ਸਾਂਝਾ ਕਰਦੇ ਹੋਏ ਸੋਨੂੰ ਸੂਦ ਨੇ ਲਿਖਿਆ ਕਿ ‘ਸੋਨੂੰ ਸੂਦ ਦੇ ਨਾਲ ਬਹੁਤ ਹੀ ਵਧੀਆ ਮੀਟਿੰਗ ਹੋਈ ।ਮਨੁੱਖਤਾ ਲਈ ਤੁਹਾਡੇ ਵੱਲੋਂ ਕੀਤੀ ਜਾ ਰਹੀ ਸੇਵਾ ਮੈਨੂੰ ਵੀ ਕੁਝ ਕਰਨ ਲਈ ਪ੍ਰੇਰਿਤ ਕਰ ਰਹੀ ਹੈ’ । Sonu-Sood ਲਖਵਿੰਦਰ ਵਡਾਲੀ ਵੱਲੋ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ ਸੋਨੂੰ ਅਤੇ ਵਡਾਲੀ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਸੋਨੂੰ ਸੂਦ ਵਾਹਘਾ ਬਾਰਡਰ ਵੀ ਗਏ ਹਨ ।
ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਵੈਕਸੀਨ ਪ੍ਰਤੀ ਜਾਗਰੂਕ ਕੀਤਾ ਹੈ । ਦੱਸ ਦਈਏ ਕਿ ਸੋਨੂੰ ਸੂਦ ਨੇ ਇਨਸਾਨੀਅਤ ਦੀ ਸੇਵਾ ਲਈ ਕਈ ਵੱਡੇ ਕਦਮ ਚੁੱਕੇ ਹਨ ।  

0 Comments
0

You may also like