ਸੋਨੂੰ ਸੂਦ ਨੇ ਖੋਲਿਆ ‘ਸੋਨੂੰ ਦਾ ਢਾਬਾ’, ਵੀਡੀਓ ਵਾਇਰਲ

written by Rupinder Kaler | February 22, 2021

ਸੋਨੂੰ ਸੂਦ ਤੋਂ ਮਦਦ ਲੈਣ ਵਾਲਿਆਂ ਦੀ ਲਾਈਨ ਲੱਗੀ ਰਹਿੰਦੀ ਹੈ । ਇਸੇ ਕਰਕੇ ਉਹ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਟਵਿੱਟਰ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਉਹਨਾਂ ਦਾ ਨਵੇਂ ਟੈਲੇਂਟ ਦਾ ਪਤਾ ਲੱਗਿਆ ਹੈ ।

Image from sonu sood's instagram
ਹੋਰ ਪੜ੍ਹੋ : ਖਾਲਸਾ ਏਡ ਦਾ ਵਲੰਟੀਅਰ ਵਿਆਹ ਕਰਵਾ ਕੇ ਪਹੁੰਚਿਆ ਸਿੰਘੂ ਬਾਰਡਰ
Image from sonu sood's instagram
ਇਸ ਵਾਰ ਸੋਨੂੰ ਸੂਦ ਨੇ ਖੁਦ ਦਾ ਢਾਬਾ ਖੋਲਣ ਦਾ ਐਲਾਨ ਕੀਤਾ ਹੈ । ਉਹ ਇਸ ਵੀਡੀਓ ਵਿੱਚ ਤੰਦੂਰ ਤੇ ਰੋਟੀ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਉਹ ਪਹਿਲਾਂ ਰੋਟੀ ਵੇਲਦੇ ਹਨ ਤੇ ਫਿਰ ਉਸ ਨੂੰ ਤੰਦੂਰ ਵਿੱਚ ਲਗਾਉਂਦੇ ਹਨ । ਇਸ ਵੀਡੀਓ ਵਿੱਚ ਉਹ ਕਹਿੰਦੇ ਦਿਖਾਈ ਦਿੰਦੇ ਹਨ ਕਿ ਉਹਨਾਂ ਤੋਂ ਵਧੀਆ ਕੋਈ ਵੀ ਰੋਟੀ ਨਹੀਂ ਬਣਾ ਸਕਦਾ ।
Image from sonu sood's instagram Image from sonu sood's instagram
ਵੀਡੀਓ ਵਿੱਚ ਉਹ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਸੋਨੂੰ ਸੂਦ ਤੋਂ ਵਧੀਆ ਕੋਈ ਵੀ ਰੋਟੀ ਨਹੀਂ ਬਣਾ ਸਕਦਾ । ਸੋਨੂੰ ਸੂਦ ਦੀ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਨੂੰ 15 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਹੈ । ਇਸ ਦੇ ਨਾਲ ਹੀ ਸੋਨੂੰ ਤੋਂ ਲੋਕ ਢਾਬੇ ਦਾ ਪਤਾ ਵੀ ਪੁੱਛ ਰਹੇ ਹਨ ।
 
View this post on Instagram
 

A post shared by Sonu Sood (@sonu_sood)

https://twitter.com/SonuSood/status/1363464661232848898

0 Comments
0

You may also like