ਅਦਾਕਾਰ ਸੋਨੂੰ ਸੂਦ ਨੇ ਮਾਂ ਦੀ ਯਾਦ ’ਚ ਸ਼ੇਅਰ ਕੀਤੀ ਭਾਵੁਕ ਪੋਸਟ, ਪੜ੍ਹ ਕੇ ਤੁਹਾਡੀਆਂ ਵੀ ਅੱਖਾਂ ਹੋ ਜਾਣਗੀਆਂ ਨਮ

Written by  Rupinder Kaler   |  October 15th 2019 05:11 PM  |  Updated: October 15th 2019 05:11 PM

ਅਦਾਕਾਰ ਸੋਨੂੰ ਸੂਦ ਨੇ ਮਾਂ ਦੀ ਯਾਦ ’ਚ ਸ਼ੇਅਰ ਕੀਤੀ ਭਾਵੁਕ ਪੋਸਟ, ਪੜ੍ਹ ਕੇ ਤੁਹਾਡੀਆਂ ਵੀ ਅੱਖਾਂ ਹੋ ਜਾਣਗੀਆਂ ਨਮ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਇੱਕ ਭਾਵੁਕ ਪੋਸਟ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਦੋ ਦਿਨ ਪਹਿਲਾਂ ਸ਼ੇਅਰ ਕੀਤੀ ਇਸ ਪੋਸਟ ਦੇ ਸ਼ਬਦ ਏਨੇਂ ਭਾਵੁਕ ਹਨ ਕਿ ਇਹ ਹਰ ਇੱਕ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ । ਸੋਨੂੰ ਸੂਦ ਨੇ ਆਪਣੀ ਮਾਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਜਦੋਂ ਵੀ 13 ਅਕਤੂਬਰ ਆਉਂਦੀ ਹੈ ਤਾਂ ਮੈਨੂੰ 12 ਸਾਲ ਪੁਰਾਣੀ ਉਹ ਫੋਨ ਕਾਲ ਯਾਦ ਆ ਜਾਂਦੀ ਹੈ, ਜਿਸ ਨੇ ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ ਸੀ ।

https://www.instagram.com/p/B3i02l3gscc/

ਮੇਰੀ ਮਾਰਗ ਦਰਸ਼ਕ ਮੇਰੇ ਤੋਂ ਦੂਰ ਚਲੇ ਗਈ ਸੀ । ਮੇਰੇ ਦਿਨ ਦੀ ਸ਼ੁਰੂਆਤ ਮਾਂ ਨੂੰ ਫੋਨ ਕਰਨ ਨਾਲ ਹੁੰਦੀ ਸੀ ਪਰ ਇਸ ਫੋਨ ਕਾਲ ਨੇ ਮੈਨੂੰ ਅਹਿਸਾਸ ਕਰਵਾ ਦਿੱਤਾ ਸੀ ਕਿ ਮੈਂ ਹੁਣ ਤੁਹਾਨੂੰ ਕਦੇ ਵੀ ਕਾਲ ਨਹੀਂ ਕਰ ਸਕਾਂਗਾ । ਜ਼ਿੰਦਗੀ ਚੰਗੀ ਕੱਟ ਰਹੀ ਹੈ, ਬਹੁਤ ਕੁਝ ਪਾ ਲਿਆ ਹੈ ਤੇ ਬਹੁਤ ਕੁਝ ਪਾ ਰਿਹਾ ਹਾਂ ਪਰ ਇਹ ਸਭ ਅਰਥ ਹੀਣ ਲੱਗਦਾ ਹੈ ।

https://www.instagram.com/p/B2YRuDAg0PK/

ਮੈਂ ਉਸੇ ਰਾਹਾਂ ਤੇ ਚੱਲ ਰਿਹਾ ਹਾਂ ਜਿਹੜਾ ਕਿ ਤੁਸੀਂ ਮੈਨੂੰ ਦਿਖਾਇਆ ਸੀ । ਜਿਹੜਾ ਪੁੱਤਰ ਆਪਣੀ ਮਾਂ ਤੋਂ 12 ਮਿੰਟ ਦੂਰ ਨਹੀਂ ਸੀ ਰਹਿੰਦਾ, ਉਹ ਪਿਛਲੇ 12 ਸਾਲਾਂ ਤੋਂ ਬਿਨ੍ਹਾਂ ਮਾਂ ਦੇ ਰਹਿ ਰਿਹਾ ਹੈ । ਇਹ ਸੌਖਾ ਨਹੀਂ ਸੀ । ਜਦੋਂ ਵੀ ਮੈਂ ਇੱਕਲਾ ਬੈਠਦਾ ਹਾਂ ਤਾਂ ਸੋਚਦਾ ਹਾਂ ਕਿ ਅਸੀਂ ਇੱਕਠੇ ਸਮਾਂ ਬਿਤਾਉਣ ਦੀ ਯੋਜਨਾ ਬਣਾਈ ਸੀ ।

https://www.instagram.com/p/B0LtpsfgshL/

ਪਰ ਇਸ ਤਰ੍ਹਾਂ ਨਹੀਂ ਹੋਇਆ । ਰੱਬ ਨੇ ਮੇਰੇ ਨਾਲ ਸਹੀ ਨਹੀਂ ਕੀਤਾ । ਖੁਸ਼ ਰਹੋ ਤੁਸੀਂ ਜਿੱਥੇ ਵੀ ਹੋ । ਮੈਂ ਤੁਹਾਨੂੰ ਹਰ ਸਾਹ ਨਾਲ ਯਾਦ ਕਰਦਾ ਹਾਂ । ਤੁਹਾਨੂੰ ਪਿਆਰ ਕਰਦਾ ਹਾਂ’ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network