ਸੋਨੂੰ ਸੂਦ ਦੇਸ਼ ਭਰ ਵਿੱਚ ਲਗਾਉਣਗੇ ਆਕਸੀਜ਼ਨ ਪਲਾਂਟ, ਵੀਡੀਓ ਕੀਤੀ ਸਾਂਝੀ

written by Rupinder Kaler | June 10, 2021

ਸੋਨੂੰ ਸੂਦ ਨੇ ਸੋਸ਼ਲ ਮੀਡੀਆ ‘ਤੇ ਇਕ ਹੋਰ ਨਵਾਂ ਐਲਾਨ ਕੀਤਾ ਹੈ । ਸੋਨੂੰ ਸੂਦ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਦੇਸ਼ ਭਰ ਵਿੱਚ ਲਗਭਗ 15 ਤੋਂ 18 ਆਕਸੀਜਨ ਪਲਾਂਟ ਲਗਾਏ ਜਾਣਗੇ। ਉਹ ਇਸ ਦੀ ਸ਼ੁਰੂਆਤ ਕੁਰਨੂਲ ਅਤੇ ਨੇਲੌਰ, ਆਂਧਰਾ ਪ੍ਰਦੇਸ਼, ਮੰਗਲੌਰ, ਕਰਨਾਟਕ ਤੋਂ ਕਰ ਰਹੇ ਹਨ।

Pic Courtesy: Instagram
ਹੋਰ ਪੜ੍ਹੋ : ਗਾਇਕ ਭੁਪਿੰਦਰ ਗਿੱਲ ਕਰ ਰਹੇ ਖੇਤਾਂ ‘ਚ ਕੰਮ, ਵੀਡੀਓ ਕੀਤਾ ਸਾਂਝਾ
sonu sood Pic Courtesy: Instagram
ਸੋਨੂੰ ਸੂਦ ਮੁਤਾਬਿਕ ਤਾਮਿਲਨਾਡੂ, ਪੰਜਾਬ, ਉਤਰਾਖੰਡ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਕਈ ਹੋਰ ਰਾਜਾਂ ਵਿੱਚ ਇਸ ਤਰ੍ਹਾਂ ਦੇ ਪਲਾਂਟ ਸਥਾਪਿਤ ਕੀਤੇ ਜਾਣਗੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਬਹੁਤ ਘਾਟ ਹੋ ਗਈ ਸੀ, ਜਿਸ ਕਰਕੇ ਮੌਤ ਦਰ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ ।
sonu-sood Pic Courtesy: Instagram
ਜਿਸ ਨੂੰ ਦੇਖਦੇ ਹੋਏ ਸੋਨੂੰ ਸੂਦ ਨੇ ਇਹ ਐਲਾਨ ਕੀਤਾ ਹੈ ।ਸੋਨੂੰ ਸੂਦ ਨੇ ਕਿਹਾ ਕਿ ਦੇਸ਼ ਨੇ ਵੱਡੀ ਕੀਮਤ ਅਦਾ ਕਰਕੇ ਇਨ੍ਹਾਂ ਚੀਜ਼ਾਂ ਦੀ ਮਹੱਤਤਾ ਨੂੰ ਪਛਾਣ ਲਿਆ ਹੈ। ਉਨ੍ਹਾਂ ਵੀਡੀਓ ਵਿੱਚ ਕਿਹਾ ਕਿ ਜਿੱਥੇ ਵੀ ਗਰੀਬ ਮੁਫਤ ਇਲਾਜ ਕਰਵਾ ਰਹੇ ਹਨ, ਉਨ੍ਹਾਂ ਹਸਪਤਾਲਾਂ ਵਿੱਚ ਇਹ ਪਲਾਂਟ ਲਗਾਉਣ ਦੀ ਕੋਸ਼ਿਸ਼ ਕਰਨਗੇ ।

0 Comments
0

You may also like