9 ਸਾਲਾਂ ਦੇ ਰਣਜੋਧ ਸਿੰਘ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ

written by Shaminder | July 31, 2021

ਸੋਨੂੰ ਸੂਦ ਲੋਕਾਂ ਲਈ ਕਿਸੇ ਮਸੀਹੇ ਤੋਂ ਘੱਟ ਨਹੀਂ ਹਨ । ਉਹ ਅਕਸਰ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਰਹਿੰਦੇ ਹਨ । ਹੁਣ ਉਹ ਲੁਧਿਆਣਾ ਦੇ ਰਹਿਣ ਵਾਲੇ ਰਣਜੋਧ ਸਿੰਘ ਦੀ ਮਦਦ ਲਈ ਅੱਗੇ ਆਏ ਹਨ । ੯ ਸਾਲਾਂ ਦਾ ਰਣਜੋਧ ਸਿੰਘ ਜੋ ਕਿ ਰੇਹੜੀ ਲਗਾਉਂਦਾ ਸੀ । ਸੋਨੂੰ ਸੂਦ ਨੇ ਰਣਜੋਧ ਅਤੇ ਉਸ ਦੀਆਂ ਭੈਣਾਂ ਦੀ ਸਕੂਲ ‘ਚ ਐਡਮਿਸ਼ਨ ਕਰਵਾ ਦਿੱਤੀ ਹੈ ਜਦੋਂਕਿ ਉਸ ਦੀ ਮਾਂ ਨੂੰ ਨੌਕਰੀ ‘ਤੇ ਲਗਵਾ ਦਿੱਤਾ ਗਿਆ ਹੈ ।

sonu sood Image Source: Instagram

ਹੋਰ ਪੜ੍ਹੋ : ਐਮ ਬੀ ਸ਼ੈੱਟੀ ਨੂੰ ਦੇਖ ਕੇ ਕਿਸੇ ਵੀ ਹੀਰੋ ਦੇ ਛੁੱਟ ਜਾਂਦੇ ਸਨ ਪਸੀਨੇ, ਵੇਟਰ ਤੋਂ ਇਸ ਤਰ੍ਹਾਂ ਬਣੇ ਵਿਲੇਨ 

Sonu Sood Image Source: Instagram

ਖ਼ਬਰਾਂ ਮੁਤਾਬਕ ਰਣਜੋਧ ਸਿੰਘ ਪਿਛਲੇ ਕਈ ਦਿਨਾਂ ਤੋਂ ਰੇਹੜੀ ਲਗਾ ਰਿਹਾ ਸੀ । ਦੋ ਭੈਣਾਂ ਦਾ ਇਹ ਭਰਾ ਰੇਹੜੀ ਚਲਾ ਕੇ ਪੂਰੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ । ਸੋਨੂੰ ਸੂਦ ਨੇ ਆਪਣੇ ਜਨਮ ਦਿਨ ‘ਤੇ ਰਣਜੋਧ ਸਿੰਘ ਦੀ ਮਾਂ ਨੂੰ ਨੌਕਰੀ ‘ਤੇ ਲਵਾ ਦਿੱਤਾ ਹੈ ।

sonu Sood and Ranjodh ,, Image Source: Instagram

ਇਸ ਦੇ ਨਾਲ ਹੀ ਉਸ ਦੀਆਂ ਭੈਣਾਂ ਦੀ ਸਕੂਲ ‘ਚ ਐਡਮਿਸ਼ਨ ਵੀ ਕਰਵਾ ਕੇ ਰਣਜੋਧ ਨੂੰ ਬੇਸ਼ਕੀਮਤੀ ਤੋਹਫਾ ਦਿੱਤਾ ਹੈ । ਜਿਸ ਕਾਰਨ ਰਣਜੋਧ ਅਤੇ ਉਸ ਦੇ ਪਰਿਵਾਰ ‘ਚ ਖੁਸ਼ੀ ਦੀ ਲਹਿਰ ਹੈ । ਦੱਸ ਦਈਏ ਕਿ ਰਣਜੋਧ ਸਿੰਘ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਅਤੇ ਪਰਿਵਾਰ ‘ਚ ਉਸ ਦੀ ਮਾਂ ਅਤੇ ਭੈਣਾਂ ਦਾ ਪੇਟ ਪਾਲਣ ਦੇ ਲਈ ਉਹ ਰੇਹੜੀ ਲਗਾ ਰਿਹਾ ਸੀ ।

 

 

0 Comments
0

You may also like