ਕੋਰੋਨਾ ਮਹਾਮਾਰੀ ਵਿੱਚ ਸੋਨੂੰ ਸੂਦ ਹੋਏ ਭਾਵੁਕ ਕਿਹਾ 'ਮੇਰੇ ਮਾਪੇ ਸਹੀ ਸਮੇਂ 'ਤੇ ਦੁਨੀਆ ਤੋਂ ਚਲੇ ਗਏ'

written by Rupinder Kaler | May 24, 2021

ਸੋਨੂੰ ਸੂਦ ਕੋਰੋਨਾ ਮਹਾਮਾਰੀ ਵਿੱਚ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ । ਜਿੱਥੇ ਵੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੇ ਸਮਾਨ ਦੀ ਜ਼ਰੂਰਤ ਹੈ ਸੋਨੂੰ ਸੂਦ ਉਹਨਾਂ ਲੋਕਾਂ ਮਦਦ ਪਹੁੰਚਾ ਰਹੇ ਹਨ ।ਸੋਨੂੰ ਸੂਦ ਰੀਲ ਲਾਈਫ਼ ਤੋਂ ਰੀਅਲ ਲਾਈਫ਼ ਹੀਰੋ ਬਣ ਕੇ ਸਭ ਦੇ ਸਾਹਮਣੇ ਆਏ ਹਨ। ਉਹਨਾਂ ਨੇ ਹਾਲ ਹੀ ਵਿੱਚ ਇੱਕ ਵੈੱਬ ਪੋਰਟਲ ਨੂੰ ਇੰਟਰਵਿਊ ਦਿੱਤਾ ਹੈ ।

sonu-sood Pic Courtesy: Instagram
ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਬੀਬੀ ਰਵਿੰਦਰ ਕੌਰ ਜੀ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਸ਼ਬਦ
Pic Courtesy: Instagram
ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਹ ਚੰਗਾ ਹੋਇਆ ਕਿ ਉਨ੍ਹਾਂ ਦੇ ਮਾਤਾ ਅਤੇ ਪਿਤਾ ਸਹੀ ਸਮੇਂ 'ਤੇ ਸੰਸਾਰ ਤੋਂ ਚਲੇ ਗਏ। ਉਨ੍ਹਾਂ ਕਿਹਾ ਕਿ 'ਜੇ ਮੈਨੂੰ ਉਸ ਪੜਾਅ ਵਿਚੋਂ ਦੀ ਲੰਘਣਾ ਪੈਂਦਾ, ਜਦੋਂ ਮੈਂ ਉਨ੍ਹਾਂ ਲਈ ਬਿਸਤਰੇ ਤੇ ਆਕਸੀਜਨ ਦਾ ਪ੍ਰਬੰਧ ਨਹੀਂ ਕਰ ਸਕਦਾ, ਤਾਂ ਮੈਂ ਟੁੱਟ ਜਾਂਦਾ, ਕਿਉਂਕਿ ਮੈਂ ਲੋਕਾਂ ਨੂੰ ਰੋਂਦਿਆਂ ਤੇ ਟੁੱਟਦੇ ਵੇਖਿਆ ਹੈ।
sonu sood Pic Courtesy: Instagram
ਮੈਂ ਅੱਜ ਤੱਕ ਇਸ ਤੋਂ ਮਾੜਾ ਦੌਰ ਨਹੀਂ ਵੇਖਿਆ। ਤੁਹਾਨੂੰ ਦੱਸ ਦੇਈਏ, ਜਦੋਂ ਲੋੜਵੰਦ ਲੋਕ ਹਰ ਪਾਸਿਓਂ ਨਿਰਾਸ਼ ਹੋ ਜਾਂਦੇ ਹਨ ਤਾਂ ਉਹ ਸੋਨੂੰ ਸੂਦ ਤੋਂ ਮਦਦ ਦੀ ਗੁਹਾਰ ਲਗਾਉਂਦੇ ਹਨ। ਸੋਨੂੰ ਸੂਦ ਹਰ ਸੰਭਵ ਕੋਸ਼ਿਸ਼ ਕਰਕੇ ਉਹਨਾਂ ਦੀ ਮਦਦ ਕਰਦਾ ਹੈ ।
 
View this post on Instagram
 

A post shared by Sonu Sood (@sonu_sood)

0 Comments
0

You may also like