90 ਦੇ ਦਹਾਕੇ ‘ਚ ਸੋਨੀ ਪਾਬਲਾ ਨੇ ਦਿੱਤੇ ਸਨ ਕਈ ਹਿੱਟ ਗੀਤ, ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਹੋ ਗਿਆ ਸੀ ਦਿਹਾਂਤ

written by Shaminder | May 28, 2021

ਸੋਨੀ ਪਾਬਲਾ ਨੱਬੇ ਦੇ ਦਹਾਕੇ ਦਾ ਇੱਕ ਅਜਿਹਾ ਫਨਕਾਰ ਸੀ ਜਿਸਨੇ ਛੋਟੀ ਉਮਰੇ ਹੀ ਕਈ ਹਿੱਟ ਗੀਤ ਦੇ ਕੇ ਸਰੋਤਿਆਂ ਦੇ ਦਿਲਾਂ ‘ਚ ਆਪਣੀ ਖਾਸ ਜਗ੍ਹਾ ਬਣਾ ਲਈ ਸੀ । ਉਨ੍ਹਾਂ ਦੇ ਕਈ ਗੀਤਾਂ ਦੇ ਰੀਮੇਕ ਵੀ ਬਣੇ । ਐਮੀ ਵਿਰਕ ਨੇ ਵੀ ਉਨ੍ਹਾਂ ਦੇ ਗਾਏ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਸੀ। ਸੋਨੀ ਪਾਬਲਾ ਉਰਫ ਤੇਜਪਾਲ ਸਿੰਘ ਦਾ ਜਨਮ ਹੁਸ਼ਿਆਪੁਰ ਦੇ ਪਿੰਡ ਬਿਲਾਸਪੁਰ ‘ਚ ਇੱਕ ਸੈਣੀ ਪਰਿਵਾਰ ‘ਚ ਹੋਇਆ ਸੀ ।

soni pabla Image From Soni pabla song
ਹੋਰ ਪੜ੍ਹੋ : ਮਿਰਜ਼ਾਪੁਰ ਦੇ ਅਦਾਕਾਰ ਰਾਜੇਸ਼ ਤੈਲੰਗ ਨੇ ਸੜਕ ‘ਤੇ ਵੇਚ ਰਹੇ ਰਾਮ ਲੱਡੂ, ਤਸਵੀਰ ਸ਼ੇਅਰ ਕਰਕੇ ਕਿਹਾ ‘ਲਾਕਡਾਊਨ ਖੁੱਲੇ ਤਾਂ ਫਿਰ ਕੰਮ ਤੇ ਲੱਗੀਏ’ 
soni pabla Image From Internet
ਆਪਣੇ ਮਿਊਜ਼ਿਕ ਕਰੀਅਰ ‘ਚ ਉਨ੍ਹਾਂ ਨੇ ‘ਸੋਹਣਿਓਂ ਨਰਾਜ਼ਗੀ ਤਾਂ ਨਹੀਂ’ , ‘ਪੈਰਾਂ ‘ਚ ਪੰਜੇਬ ਯਾਰ ਦੀ’ , ‘ਦਿਲ ਤੇਰਾ ਵੀ ਡਰਦਾ’ ਸਣੇ ਕਈ ਹਿੱਟ ਗੀਤ ਗਾਏ । ਉਨ੍ਹਾਂ ਨੇ ਵਿਦੇਸ਼ ‘ਚ ਵੀ ਕਈ ਅਖਾੜੇ ਲਗਾਏ । ਪਰ ਪੰਜਾਬੀ ਇੰਡਸਟਰੀ ਦਾ ਇਹ ਸਿਤਾਰਾ ਚੜਦੀ ਉਮਰ ‘ਚ ਸਭ ਨੂੰ ਵਿਛੋੜਾ ਦੇ ਗਿਆ ਸੀ।
Soni Pabla Image From Soni Pabla Song
ਸੋਨੀ ਪਾਬਲਾ ਵਿਦੇਸ਼ ‘ਚ ਇੱਕ ਸ਼ੋਅ ਲਗਾਉੇਣ ਗਏ ਸਨ । ਜਿੱਥੇ ਪਰਫਾਰਮੈਂਸ ਦਿੰਦੇ ਸਮੇਂ ਉਨ੍ਹਾਂ ਨੂੰ ਸੀਨੇ ‘ਚ ਦਰਦ ਦੀ ਸ਼ਿਕਾਇਤ ਹੋਈ ਜਿਸ ਤੋਂ ਬਾਅਦ ਉਹ ਸਟੇਜ ਤੋਂ ਥੱਲੇ ਉਤਰ ਕੇ ਪਾਣੀ ਪੀਣ ਗਏ ਅਤੇ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਗਏ ਸਨ । ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ।
Image From Soni pabla song
ਸੋਨੀ ਪਾਬਲਾ ਦੇ ਵਿਆਹ ਨੂੰ ਹਾਲੇ 7-8 ਮਹੀਨੇ ਹੀ ਹੋਏ ਸਨ ਜਦੋਂ ਉਨ੍ਹਾਂ ਦੀ ਮੌਤ ਹੋ ਗਈ ਸੀ ।1976 ‘ਚ ਜਨਮੇ ਸੋਨੀ ਪਾਬਲਾ ਦੀ 2006 ‘ਚ ਮਹਿਜ਼ 30 ਸਾਲ ਦੀ ਉਮਰ ‘ਚ ਮੌਤ ਹੋ ਗਈ ਸੀ । ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਗਿਆ ਸੀ । ਸੋਨੀ ਪਾਬਲਾ ਬੇਸ਼ੱਕ ਅੱਜ ਇਸ ਦੁਨੀਆ ‘ਤੇ ਨਹੀਂ ਹਨ ਪਰ ਉਨ੍ਹਾਂ ਦੇ ਗੀਤ ਅੱਜ ਵੀ ਓਨੀ ਹੀ ਸ਼ਿੱਦਤ ਦੇ ਨਾਲ ਸੁਣੇ ਜਾਂਦੇ ਹਨ ।  

0 Comments
0

You may also like