''KGF ਚੈਪਟਰ 2' ਦੇ ਰਿਲੀਜ਼ ਤੋਂ ਪਹਿਲਾਂ ਯਸ਼ ਨੇ ਆਪਣੇ ਫੈਨਜ਼ ਲਈ ਲਿਖਿਆ ਖ਼ਾਸ ਨੋਟ, ਦੱਸੀ ਦਿਲ ਦੀ ਗੱਲ
ਸਾਊਥ ਸੁਪਰ ਸਟਾਰ ਯਸ਼ ਆਪਣੀ ਆਉਣ ਵਾਲੀ ਫ਼ਿਲਮ KGF ਚੈਪਟਰ 2 ਨੂੰ ਲੈ ਕੈ ਸੁਰਖੀਆਂ ਵਿੱਚ ਹਨ। ਇਹ ਫ਼ਿਲਮ ਅਗਲੇ ਮਹੀਨੇ ਰਿਲੀਜ਼ ਹੋਣ ਵਾਲੀ ਹੈ। ਅਭਿਨੇਤਾ ਯਸ਼, ਜੋ ਹੁਣ ਰੌਕੀ ਭਾਈ ਦੇ ਨਾਂਅ ਨਾਲ ਮਸ਼ਹੂਰ ਹਨ, ਉਨ੍ਹਾਂ ਨੇ ਆਪਣੇ ਫੈਨਜ਼ ਲਈ ਇੱਕ ਖ਼ਾਸ ਨੋਟ ਲਿਖਿਆ ਹੈ। KGF ਮੇਕਰਸ ਨੇ ਯਸ਼ ਦੇ ਫੈਨਜ਼ ਨੂੰ ਫ਼ਿਲਮ ਦੇ ਸਫਰ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਹੈ।
ਯਸ਼ ਵੱਲੋਂ ਸਾਂਝੇ ਕੀਤੇ ਗਏ ਇੱਕ ਨੋਟ ਵਿੱਚ, ਉਨ੍ਹਾਂ ਨੇ ਲਿਖਿਆ: "ਕੇਜੀਐਫ ਚੈਪਟਰ 1 ਨੂੰ ਰਿਲੀਜ਼ ਹੋਏ 3 ਸਾਲ ਹੋ ਗਏ ਹਨ ਅਤੇ ਇਸ ਫਿਲਮ ਨੂੰ ਮਿਲੇ ਪਿਆਰ ਲਈ ਸਾਡੇ ਕੋਲ ਅਥਾਹ ਧੰਨਵਾਦ ਤੋਂ ਇਲਾਵਾ ਕੁਝ ਨਹੀਂ ਹੈ। ਇਸ ਨੇ ਸਾਡੇ ਚੈਪਟਰ 2 ਦੇ ਸਫ਼ਰ ਨੂੰ ਹੋਰ ਵੀ ਖਾਸ ਬਣਾ ਦਿੱਤਾ ਹੈ।"
ਯਸ਼ ਨੇ ਅੱਗੇ ਲਿਖਿਆ ਕਿ "ਇਹ ਫਿਲਮ ਸੱਚਮੁੱਚ ਤੁਹਾਡੇ ਵਿੱਚੋਂ ਹਰ ਇੱਕ ਦੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਪ੍ਰਚਾਰ ਸਫ਼ਰ ਦਾ ਇੱਕ ਵੱਡਾ ਹਿੱਸਾ ਬਣੋ। ਭਾਰਤੀ ਸਿਨੇਮਾ ਵਿੱਚ ਪਹਿਲੀ ਵਾਰ। ਅਸੀਂ ਤੁਹਾਡੇ ਕਲਾ ਨਾਲ ਬਣਾਈ ਗਈ ਨਾਲ ਹੋਰਡਿੰਗਜ਼ ਰਾਹੀਂ ਸਾਡੀ ਫਿਲਮ ਦਾ ਪ੍ਰਚਾਰ ਅੱਜ ਤੋਂ ਸ਼ੁਰੂ ਕਰ ਰਹੇ ਹਾਂ। ... ਅਸੀਂ ਤੁਹਾਨੂੰ ਆਪਣੇ ਰੌਕੀ ਭਾਈ ਦੀ ਕਲਾਕਾਰੀ ਨੂੰ ਸਾਡੇ ਨਾਲ ਸਾਂਝਾ ਕਰਨ ਲਈ ਸੱਦਾ ਦਿੰਦੇ ਹਾਂ ਜੋ ਸਾਡੀ ਫ਼ਿਲਮ ਦੀ ਮੁੱਖ ਪ੍ਰਚਾਰ ਮੁਹਿੰਮ ਦਾ ਹਿੱਸਾ ਬਣੇਗੀ।"
ਹੋਰ ਪੜ੍ਹੋ : ਫ਼ਿਲਮ ਦਸਵੀਂ ਦਾ ਟ੍ਰੇਲਰ ਹੋਇਆ ਰਿਲੀਜ਼, ਕਲਾਕਾਰਾਂ ਨੇ ਜਿੱਤਿਆ ਦਰਸ਼ਕਾਂ ਦਾ ਦਿਲ
"ਇਹ ਫ਼ਿਲਮ ਫੈਨਜ਼ ਤੋਂ ਬਿਨਾਂ ਕੁਝ ਵੀ ਨਹੀਂ ਹੈ ਅਤੇ ਇਸ ਦੇ ਨਾਲ, ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਰੌਕੀ ਨੂੰ ਦੁਨੀਆ ਦੇ ਨਕਸ਼ੇ 'ਤੇ ਲਿਆਉਣ ਲਈ ਸਾਡੇ ਨਾਲ ਸ਼ਾਮਲ ਹੋਵੋਗੇ... ਕਿਉਂਕਿ ਉਹ ਸਿਰਫ ਦੁਨੀਆ ਚਾਹੁੰਦਾ ਹੈ!"
ਰੌਕੀ ਭਾਈ ਦੇ ਫੈਨਡਮ ਦਾ ਹਿੱਸਾ ਬਣਨ ਅਤੇ ਹਿੱਸਾ ਲੈਣ ਲਈ, ਤੁਸੀਂ ਵੈੱਬਸਾਈਟ https://hombalefilms.com/promotions/kgffanboard/ 'ਤੇ ਜਾ ਸਕਦੇ ਹੋ।
ਦੱਸਣਯੋਗ ਹੈ ਕਿ 'KGF ਚੈਪਟਰ 2' 14 ਅਪ੍ਰੈਲ, 2022 ਨੂੰ ਕੰਨੜ, ਤੇਲਗੂ, ਹਿੰਦੀ, ਤਾਮਿਲ ਅਤੇ ਮਲਿਆਲਮ ਵਿੱਚ ਦੇਸ਼ਯੋ ਭਰ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਇਹ ਫ਼ਿਲਮ ਪ੍ਰਸ਼ਾਂਤ ਨੀਲ ਵੱਲੋਂ ਲਿਖੀ ਗਈ ਅਤੇ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਵਿਜੇ ਕਿਰਾਗੰਦੂਰ ਵੱਲੋਂ ਨਿਰਮਿਤ ਹੈ।