ਸਾਊਥ ਅਦਾਕਾਰਾ ਨਯਨਤਾਰਾ ਬਣੀ ਮਾਂ, ਅਦਾਕਾਰਾ ਦੇ ਘਰ ਹੋਇਆ ਜੁੜਵਾ ਬੱਚਿਆਂ ਦਾ ਜਨਮ

written by Pushp Raj | October 10, 2022 10:19am

Nayanthara and Vignesh blessed with twin baby boy: ਸਾਊਥ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨਯਨਤਾਰਾ ਅਤੇ ਵਿਗਨੇਸ਼ ਦਾ ਚਾਰ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਹੈ। ਹਾਲ ਹੀ ਵਿੱਚ ਇਸ ਜੋੜੀ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਹੁਣ ਦੋਵੇਂ ਜੁੜਵਾ ਬੱਚਿਆਂ ਦੇ ਮਾਤਾ-ਪਿਤਾ ਬਣ ਗਏ ਹਨ।

Nayanthara welcomes twins with husband Vignesh Shivan, see pictures Image Source: Instagram

ਵਿਆਹ ਦੇ 4 ਮਹੀਨਿਆਂ ਬਾਅਦ ਇਹ ਜੋੜਾ ਜੁੜਵਾਂ ਬੱਚਿਆਂ ਦੇ ਮਾਤਾ-ਪਿਤਾ ਬਣ ਗਿਆ ਹੈ, ਜਿਸ ਦੀ ਜਾਣਕਾਰੀ ਵਿਗਨੇਸ਼ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਵਿਗਨੇਸ਼ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਨਵਜੰਮੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਵਿਗਨੇਸ਼ ਨੇ ਜਾਣਕਾਰੀ ਦਿੱਤੀ ਕਿ ਨਯਨਤਾਰਾ ਤੇ ਉਹ ਮਾਤਾ-ਪਿਤਾ ਬਣ ਗਏ ਹਨ। ਦੋਹਾਂ ਦੇ ਘਰ ਜੁੜਵਾ ਬੇਟੇ ਹੋਏ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਦੋਵੇਂ ਆਪਣੇ ਬੱਚਿਆਂ ਦੇ ਪੈਰ ਚੁੰਮਦੇ ਨਜ਼ਰ ਆ ਰਹੇ ਹਨ।

Image Source: Instagram

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਵਿਗਨੇਸ਼ ਨੇ ਕੈਪਸ਼ਨ 'ਚ ਲਿਖਿਆ, ''ਨਯਨ ਅਤੇ ਮੈਂ ਅੰਮਾ ਅਤੇ ਅੱਪਾ ਬਣ ਗਏ ਹਾਂ। ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਘਰ ਦੋ ਜੁੜਵਾ ਬੇਟਿਆਂ ਨੇ ਜਨਮ ਲਿਆ ਹੈ।"ਵਿਗਨੇਸ਼ ਨੇ ਅੱਗੇ ਲਿਖਿਆ, “ਸਾਡੇ ਪੂਰਵਜਾਂ ਦੀਆਂ ਪ੍ਰਾਰਥਨਾਵਾਂ ਅਤੇ ਆਸ਼ੀਰਵਾਦ ਨਾਲ ਸਾਨੂੰ ਜੁੜਵਾ ਬੱਚੇ ਹੋਏ ਹਨ। ਤੁਹਾਡੀਆਂ ਸਾਰੀਆਂ ਦੀਆਂ ਦੁਆਵਾਂ ਦੀ ਲੋੜ ਹੈ"

ਇਸ ਪੋਸਟ 'ਚ ਵਿਗਨੇਸ਼ ਨੇ ਆਪਣੇ ਦੋਵੇਂ ਬੇਟਿਆਂ ਦੇ ਨਾਂ ਵੀ ਦੱਸੇ ਹਨ। ਉਸ ਨੇ ਆਪਣੇ ਪੁੱਤਰ ਦਾ ਨਾਂ ‘ਉਇਰ’ ਅਤੇ ‘ਉਲਗਾਮ’ ਰੱਖਿਆ। ਹਾਲਾਂਕਿ ਇਸ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਨਯਨਤਾਰਾ ਅਤੇ ਵਿਗਨੇਸ਼ ਸ਼ਿਵਨ ਚਰਚਾ 'ਚ ਆ ਗਏ ਹਨ। ਪ੍ਰਸ਼ੰਸਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਵਧਾਈ ਦੇ ਰਹੇ ਹਨ।

ਵੱਡੀ ਗਿਣਤੀ 'ਚ ਫੈਨਜ਼ ਅਤੇ ਸਾਊਥ ਫ਼ਿਲਮ ਇੰਡਸਟਰੀ ਦੇ ਕਲਾਕਾਰ ਨਯਨਤਾਰਾ ਤੇ ਵਿਗਨੇਸ਼ ਨੂੰ ਵਧਾਈਆਂ ਦੇ ਰਹੇ ਹਨ। ਫੈਨਜ਼ ਉਨ੍ਹਾਂ ਦੇ ਪਿਆਰੇ ਬੱਚਿਆਂ ਲਈ ਪਿਆਰ ਲੁਟਾਉਂਦੇ ਹੋਏ ਨਜ਼ਰ ਆ ਰਹੇ ਹਨ।

Nayanthara welcomes twins with husband Vignesh Shivan, see pictures Image Source: Instagram

ਹੋਰ ਪੜ੍ਹੋ: Good News! ਪੰਜਾਬੀ ਗਾਇਕ ਨਿੰਜਾ ਦੇ ਘਰ ਗੂੰਜੀ ਕਿਲਾਕਾਰੀ, ਪਤਨੀ ਜਸਮੀਤ ਕੌਰ ਨੇ ਬੇਟੇ ਨੂੰ ਦਿੱਤਾ ਜਨਮ

ਦੱਸ ਦੇਈਏ ਕਿ ਨਯਨਤਾਰਾ ਦੇ ਗਰਭਵਤੀ ਹੋਣ ਦੀਆਂ ਖਬਰਾਂ ਕਾਫੀ ਸਮੇਂ ਤੋਂ ਸਾਹਮਣੇ ਆ ਰਹੀਆਂ ਸਨ। ਕੁਝ ਸਮੇਂ ਪਹਿਲਾਂ ਹੀ ਵਿਗਨੇਸ਼ ਸ਼ਿਵਨ ਨੇ ਬੱਚਿਆਂ ਨਾਲ ਆਪਣੀਆਂ ਅਤੇ ਨਯਨਤਾਰਾ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਭਵਿੱਖ ਲਈ ਅਭਿਆਸ'। ਉਦੋਂ ਤੋਂ ਹੀ ਨਯਨਤਾਰਾ ਦੇ ਗਰਭਵਤੀ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਹਾਲਾਂਕਿ, ਜੋੜੇ ਨੇ ਸੈਰੋਗੇਸੀ ਰਾਹੀਂ ਆਪਣੇ ਜੁੜਵਾਂ ਬੱਚਿਆਂ ਦਾ ਸਵਾਗਤ ਕੀਤਾ ਹੈ।

 

View this post on Instagram

 

A post shared by Vignesh Shivan (@wikkiofficial)

You may also like