ਦਰਸ਼ਨ ਕਰੋ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਤਪ ਅਸਥਾਨ ਦੇ

Written by  Shaminder   |  November 15th 2019 02:03 PM  |  Updated: November 15th 2019 02:04 PM

ਦਰਸ਼ਨ ਕਰੋ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਤਪ ਅਸਥਾਨ ਦੇ

ਟਰਬਨ ਟ੍ਰੈਵਲਰ ਆਪਣੀ ਧਾਰਮਿਕ ਯਾਤਰਾ ਦੌਰਾਨ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾ ਰਹੇ ਹਨ ।ਇਸੇ ਲੜੀ ਤਹਿਤ ਉਹ ਹੁਣ ਪਹੁੰਚ ਚੁੱਕੇ ਹਨ ਆਸਾਮ 'ਚ,ਜਿੱਥੇ ਉਹ ਕਈ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾ ਰਹੇ ਹਨ । ਵੱਖ-ਵੱਖ ਸਥਾਨਾਂ ਤੋਂ ਹੁੰਦੇ ਹੋਏ ਉਹ ਆਖਿਰਕਾਰ ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਹਨ ਪਾਸੀਘਾਟ । ਇਹ ਜਗ੍ਹਾ ਅਰੁਣਾਚਲ ਪ੍ਰਦੇਸ਼ 'ਚ ਸਥਿਤ ਹੈ ।

ਹੋਰ ਵੇਖੋ:ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ‘ਚ ਦਰਸ਼ਨ ਕਰੋ ਇਤਿਹਾਸਕ ਅਸਥਾਨਾਂ ਦੇ

ਪਰ ਇਸ ਸਥਾਨ ਦੀ ਯਾਤਰਾ ਦੌਰਾਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਲੈਂਡ ਸਲਾਈਡ ਹੋਣ ਕਾਰਨ ਇੱਕ ਪਹਾੜ ਡਿੱਗ ਪਿਆ । ਜਿਸ ਕਾਰਨ ਰਸਤਾ ਬੰਦ ਹੋ ਗਿਆ ਅਤੇ ਰਸਤਾ ਖੁੱਲਣ 'ਤੇ ਟਰਬਨ ਟ੍ਰੈਵਲਰ ਪਹੁੰਚੇ ਗੁਰੂ ਨਾਨਕ ਦੇਵ ਜੀ  ਦੇ ਤਪ ਅਸਥਾਨ ਗੁਰਦੁਆਰਾ ਸਾਹਿਬ ਵਿਖੇ ।

turban traveller के लिए इमेज नतीजे

ਰਸਤੇ ਦੀਆਂ ਦੁਸ਼ਵਾਰ ਘਾਟੀਆਂ ਕਾਰਨ ਟਰਬਨ ਟ੍ਰੈਵਲਰ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ।ਤੁਸੀਂ ਵੀ ਦਰਸ਼ਨ ਕਰਨਾ ਚਾਹੁੰਚੇ ਹੋ ਇਤਿਹਾਸਿਕ ਅਸਥਾਨਾਂ ਦੇ ਤਾਂ ਵੇਖਣਾ ਨਾਂ ਭੁੱਲਣਾ ਦੀ ਸਪ੍ਰਿਚੂਅਲ ਜਰਨੀ ਆਫ਼ ਦੀ  ਟਰਬਨ ਟ੍ਰੈੈਵਲਰ ਸਿਰਫ਼ ਪੀਟੀਸੀ ਪੰਜਾਬੀ 'ਤੇ । ਜੇ ਤੁਸੀਂ ਇਸ ਯਾਤਰਾ ਦਾ ਕੋਈ ਐਪੀਸੋਡ ਮਿਸ ਕਰ ਦਿੱਤਾ ਹੈ ਤਾਂ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ । ਤੁਸੀਂ ਇਸ ਦੇ ਐਪੀਸੋਡ ਪੀਟੀਸੀ ਪਲੇਅ ਐਪ 'ਤੇ ਵੀ ਵੇਖ ਸਕਦੇ ਹੋ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network