ਦੇਰ ਨਾਲ ਸਹੀ ਪਰ ਸ਼੍ਰੀ ਦੇਵੀ ਦੀ ਧੀ ਜਾਨ੍ਹਵੀ ਕਪੂਰ ਨੇ ਵੀ ਕਿਸਾਨਾਂ ਦੇ ਹੱਕ ’ਚ ਆਵਾਜ਼ ਕੀਤੀ ਬੁਲੰਦ

written by Rupinder Kaler | January 12, 2021

ਕਿਸਾਨਾਂ ਦੇ ਮੁੱਦੇ ਤੇ ਚੁੱਪ ਰਹਿਣ ਵਾਲੇ ਬਾਲੀਵੁੱਡ ਅਦਾਕਾਰਾਂ ਵਿੱਚੋਂ ਸ਼੍ਰੀ ਦੇਵੀ ਦੀ ਧੀ ਜਾਨ੍ਹਵੀ ਕਪੂਰ ਕਿਸਾਨਾਂ ਦੇ ਹੱਕ ਵਿੱਚ ਅੱਗੇ ਆਈ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਨੂੰ ਸ਼ੇਅਰ ਕੀਤਾ ਤੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਸਾਨਾਂ ਦਾ ਸਮਰਥਨ ਕੀਤਾ ਹੈ । ਜਾਨ੍ਹਵੀ ਦਾ ਮੰਨਣਾ ਹੈ ਕਿ ਕਿਸਾਨ ਇਸ ਦੇਸ਼ ਦਾ ਮਾਣ ਹਨ। ਅਭਿਨੇਤਰੀ ਨੇ ਲਿਖਿਆ ਕਿ .."ਕਿਸਾਨ ਸਾਡੇ ਦੇਸ਼ ਦੇ ਦਿਲ ਵਿੱਚ ਹਨ। janhvi-kapoor- ਹੋਰ ਪੜ੍ਹੋ : ਕੰਗਨਾ ਰਣੌਤ ਨੂੰ ਸਬਕ ਸਿਖਾਉਣ ਲਈ ਬੇਬੇ ਮਹਿੰਦਰ ਕੌਰ ਅਦਾਲਤ ਵਿੱਚ ਪੇਸ਼ ‘ਉਰੀ ਦੀ ਸਰਜੀਕਲ ਸਟ੍ਰਾਈਕ’ ਫ਼ਿਲਮ ਦੀ ਦੂਜੀ ਵਰ੍ਹੇਗੰਢ ’ਤੇ ਵਿੱਕੀ ਕੌਸ਼ਲ ਨੇ ਨਵੀਂ ਫ਼ਿਲਮ ਦਾ ਕੀਤਾ ਐਲਾਨ ਮੈਂ ਦੇਸ਼ ਦੇ ਅੰਨਦਾਤਾ ਦੀ ਮਹੱਤਤਾ ਨੂੰ ਸਮਝਦੀ ਹਾਂ। ਮੈਨੂੰ ਵਿਸ਼ਵਾਸ ਹੈ ਕਿ ਜਲਦੀ ਹੀ ਕੋਈ ਹੱਲ ਲੱਭ ਲਿਆ ਜਾਵੇਗਾ, ਜਿਸ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ।" ਜਿਵੇਂ ਹੀ ਉਸ ਦੀ ਪੋਸਟ ਸਾਹਮਣੇ ਆਈ, ਲੋਕ ਇਸ ਨੂੰ ਲਾਈਕ ਕਰ ਰਹੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਦੇਰ ਨਾਲ ਹੀ ਸਹੀ ਪਰ ਲੋਕ ਇਸ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜਾਨ੍ਹਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ ਕੁਝ ਕਿਸਾਨਾਂ ਨੇ ਰੋਕ ਦਿੱਤੀ ਸੀ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਬਾਲੀਵੁੱਡ ਦੇ ਅਦਾਕਾਰ ਪੰਜਾਬ ਵਿੱਚ ਆ ਕੇ ਸ਼ੂਟਿੰਗ ਤਾਂ ਕਰਦੇ ਹਨ ਪਰ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਹੋਰ ਮੁੱਦਿਆਂ ਤੇ ਬੋਲਦੇ ਨਹੀਂ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜਾਨ੍ਹਵੀ ਦੀ ਫਿਲਮ 'ਗੁੱਡ ਲੱਕ ਜੈਰੀ' ਦੀ ਸ਼ੂਟਿੰਗ ਬੱਸੀ ਪਠਾਣਾ ਵਿੱਚ ਚੱਲ ਰਹੀ ਹੈ ।

0 Comments
0

You may also like