Advertisment

ਇਸ ਵਾਰ ਦਾ ਕਰਵਾ ਚੌਥ ਹੈ ਬੇਹੱਦ ਖਾਸ ,27 ਸਾਲ ਬਾਅਦ ਬਣ ਰਿਹਾ ਸ਼ੁਭ ਸੰਯੋਗ 

author-image
By Shaminder
New Update
ਇਸ ਵਾਰ ਦਾ ਕਰਵਾ ਚੌਥ ਹੈ ਬੇਹੱਦ ਖਾਸ ,27 ਸਾਲ ਬਾਅਦ ਬਣ ਰਿਹਾ ਸ਼ੁਭ ਸੰਯੋਗ 
Advertisment
ਔਰਤਾਂ ਵੱਲੋਂ ਪਤੀ ਦੀ ਲੰਬੀ ਉਮਰ ਲਈ ਰੱਖਿਆ ਜਾਣ ਵਾਲਾ ਕਰਵਾ ਚੌਥ ਦਾ ਵਰਤ ਸਤਾਈ ਅਕਤੂਬਰ ਨੂੰ ਮਨਾਇਆ ਜਾਵੇਗਾ । ਪਰ ਇਸ ਵਾਰ ਦਾ ਕਰਵਾ ਚੌਥ ਪਹਿਲਾਂ ਦੇ ਕਰਵਾ ਚੌਥ ਤੋਂ ਵੱਖ ਅਤੇ ਥੋੜਾ ਖਾਸ ਵੀ ਹੈ । ਕਿਉਂਕਿ ਇਸ ਵਾਰ ਬਣ ਰਿਹਾ ਹੈ ਅੰਮ੍ਰਿਤ ਸਿੱਧੀ ਅਤੇ ਸਵਾਰਥ ਸਿੱਧੀ ਯੋਗ । ਜੋਤਿਸ਼ ਜਾਣਕਾਰਾਂ ਦੇ ਮੁਤਾਬਕ ਇਹ ਯੋਗ ਸਤਾਈ ਸਾਲ ਬਾਅਦ ਬਣ ਰਿਹਾ ਹੈ ਅਤੇ ਇਹ ਦੁਰਲਭ ਸੰਯੋਗ ਇਸ ਵਾਰ ਕਰਵਾ ਚੌਥ ਦੇ ਵਰਤ ਨੂੰ ਬੇਹੱਦ ਖਾਸ ਬਣਾ ਦੇਵੇਗਾ । ਵਰਤ ਰੱਖਣ ਲਈ ਇਹ ਦਿਨ ਬੇਹੱਦ ਖਾਸ ਮੰਨਿਆ ਜਾ ਰਿਹਾ ਹੈ । ਕਿਉਂਕਿ ਇਹ ਸੰਯੋਗ ਪੂਰੇ ਸਤਾਈ ਸਾਲ ਬਾਅਦ ਬਣ ਰਿਹਾ ਹੈ । ਹੋਰ ਵੇਖੋ : ਜਾਣੋ ਕਿਉਂ ਜਰੂਰੀ ਹੈ ਕਰਵਾ ਚੌਥ ਦਾ ਵਰਤ ਇਕ ਸੁਹਾਗਣ ਲਈ publive-image     ਇਸ ਤੋਂ ਪਹਿਲਾਂ ਇਹ ਸੰਯੋਗ ੧੯੯੧ 'ਚ ਬਣਿਆ ਸੀ । ਅਜਿਹੇ 'ਚ ਇਹ ਵਰਤ ਹੋਰ ਵੀ ਖਾਸ ਹੋਣ ਜਾ ਰਿਹਾ ਹੈ । ਸਾਲਾਂ ਬਾਅਦ ਵਰਤ ਰੱਖਣ ਵਾਲੀਆਂ ਔਰਤਾਂ ਨੂੰ ਇਸ ਦਾ ਵਿਸ਼ੇਸ਼ ਫਲ ਮਿਲਣ ਵਾਲਾ ਹੈ । ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਦਿਨ ਦਾ ਮਹੂਰਤ। ਉਂਝ ਤਾਂ ਔਰਤਾਂ ਪੂਰਾ ਦਿਨ ਵਰਤ ਰੱਖਦੀਆਂ ਨੇ ਅਤੇ ਰਾਤ ਨੂੰ ਚੰਨ ਨੂੰ ਵੇਖ ਕੇ ਉਸ ਨੂੰ ਅਰਘ ਦੇ ਕੇ ਹੀ ਵਰਤ ਖੋਲਦੀਆਂ ਨੇ । ਕਰਵਾ ਚੌਥ ਪੂਜਨ ਦਾ ਮਹੂਰਤ ਪੰਜ ਵੱਜ ਕੇ ਚਾਲੀ ਮਿੰਟ ਤੋਂ ਲੈ ਕੇ ਛੇ ਵੱਜ ਕੇ ਸੰਤਾਲੀ ਮਿੰਟ ਤੱਕ ਹੈ ਅਤੇ ਚੰਦਰਮਾ ਦੇ ਚੜਨ ਦਾ ਸਮਾਂ ਸੱਤ ਵੱਜ ਕੇ ਪਚਵੰਜਾ ਮਿੰਟ ਹੈ । publive-image ਤੁਸੀਂ ਵੀ ਜੇ ਇਸ ਵਾਰ ਕਰਵਾ ਚੌਥ ਦਾ ਵਰਤ ਰੱਖਣਾ ਚਾਹੁੰਦੇ ਹੋ ਤਾਂ ਇਸ ਮਹੂਰਤ ਨੂੰ ਧਿਆਨ 'ਚ ਰੱਖਦੇ ਹੋਏ ਪੂਜਾ ਕਰ ਸਕਦੇ ਹੋ । ਇਸ ਦੇ ਨਾਲ ਹੀ ਇਸ ਵਾਰ ਪਹਿਲੀ ਵਾਰ ਵਰਤ ਰੱਖਣ ਵਾਲੀਆਂ ਨਵ-ਵਿਆਹੁਤਾ ਔਰਤਾਂ ਲਈ ਤਾਂ ਇਹ ਵਰਤ ਬੇਹੱਦ ਖਾਸ ਰਹਿਣ ਵਾਲਾ ਹੈ । ਕਿਉਂਕਿ ਇਸ ਵਾਰ ਸ਼ੁਭ ਸੰਯੋਗ ਦੇ ਨਾਲ –ਨਾਲ ਔਰਤਾਂ ਨੂੰ ਵਰਤ ਦਾ ਸ਼ੁਭ ਫਲ ਮਿਲੇਗਾ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment