'ਲੋਹੇ ਦੀਆਂ ਸੀਖਾਂ ਸਾਡੀ ਹਿੰਮਤ ਦੇ ਫੌਲਾਦ ਨੂੰ ਕੈਦ ਨਹੀਂ ਕਰ ਸਕਦੀਆਂ' ਦੀਪ ਸਿੱਧੂ ਦੀ ਨਵੀਂ ਫ਼ਿਲਮ ਦਾ ਐਲਾਨ
ਪੰਜਾਬੀ ਇੰਡਸਟਰੀ ਦਾ ਦਮਦਾਰ ਕਲਾਕਾਰ ਦੀਪ ਸਿੱਧੂ ਜਿੰਨ੍ਹਾਂ ਦੀਆਂ ਫ਼ਿਲਮਾਂ ਹਰ ਵਾਰ ਦਰਸ਼ਕਾਂ ਨੂੰ ਸਰਪ੍ਰਾਈਜ਼ ਕਰਦੀਆਂ ਹਨ। ਜੋਰਾ 10 ਨੰਬਰੀਆਂ, ਰੰਗ ਪੰਜਾਬ, ਅਤੇ ਸਾਡੇ ਆਲੇ ਵਰਗੀਆਂ ਫ਼ਿਲਮਾਂ ਪੰਜਾਬੀ ਸਿਨੇਮਾ ਨੂੰ ਦੇਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਦੀਪ ਸਿੱਧੂ ਫ਼ਿਲਮ 'ਸਟੇਟ V/S ਵਰਿਆਮ ਸਿੰਘ' ਫ਼ਿਲਮ 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਜੀ ਹਾਂ ਜੋਰਾ ਚੈਪਟਰ ਦੋ ਤੋਂ ਬਾਅਦ ਦੀਪ ਸਿੱਧੂ ਇਸ ਨਵੀਂ ਫ਼ਿਲਮ ਨਾਲ ਪਰਦੇ 'ਤੇ ਨਜ਼ਰ ਆਉਣਗੇ।
ਫ਼ਿਲਮ ਦੇ ਪੋਸਟਰ ਦੀ ਗੱਲ ਕਰੀਏ ਤਾਂ ਜੇਲ ਦੀਆਂ ਸਲਾਖਾਂ ਪਿੱਛੇ ਨਜ਼ਰ ਆ ਰਹੇ ਹਨ। ਪੋਸਟਰ 'ਤੇ ਲਿਖਿਆ ਹੈ 'ਜ਼ੁਅੱਰਤਾਂ ਸਰਕਾਰੀ ਕਾਗ਼ਜ਼ਾਂ ਦੇ ਕਫ਼ਨ ਹੇਠ ਦਫ਼ਨ ਨ੍ਹੀਂ ਹੁੰਦੀਆਂ' ਜਿਸ ਤੋਂ ਅੰਦਾਜ਼ ਲਗਾਇਆ ਜਾ ਸਕਦਾ ਹੈ ਇਕ ਇਸ ਫ਼ਿਲਮ 'ਚ ਸਰਕਾਰੀ ਸਿਸਟਮ ਨਾਲ ਟੱਕਰ ਲੈਂਦੇ ਦੀਪ ਸਿੱਧੂ ਨਜ਼ਰ ਆਉਣਗੇ। ਫ਼ਿਲਮ ਨੂੰ ਇਮਰਾਨ ਸ਼ੇਖ ਡਾਇਰੈਕਟ ਕਰ ਰਹੇ ਹਨ ਜਿਹੜੇ ਇਸ ਤੋਂ ਪਹਿਲਾਂ ਨਾਢੂ ਖਾਂ ਅਤੇ ਬਿੱਗ ਡੈਡੀ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਹੋਰ ਵੇਖੋ :'ਸਿਕੰਦਰ 2' 'ਚ ਸਿੱਧੂ ਮੂਸੇ ਵਾਲਾ ਦਾ 'ਹਥਿਆਰ' ਗੀਤ ਹੋਵੇਗਾ ਇਸ ਤਰੀਕ ਨੂੰ ਰਿਲੀਜ਼
ਮਿੰਟੂ ਗੁਰਸਰੀਆ ਦੀ ਕਹਾਣੀ ਹੈ ਜਿਸ ਨੂੰ ਲੌਰਡ ਰੋਰ ਫ਼ਿਲਮਸ ਦੇ ਪ੍ਰੋਡਕਸ਼ਨ 'ਚ ਫ਼ਿਲਮਾਇਆ ਜਾਵੇਗਾ। ਫ਼ਿਲਮ ਦੀ ਰਿਲੀਜ਼ ਤਰੀਕ ਬਾਰੇ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਰਪ੍ਰੀਤ ਸਿੰਘ ਦੇਵਗਨ, ਵਿਮਲ ਚੋਪੜਾ ਅਤੇ ਆਦਰਸ਼ ਬਾਂਸਲ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਦੀਪ ਸਿੱਧੂ ਫ਼ਿਲਮ ਜੋਰਾ ਦੂਜਾ ਅਧਿਆਏ ਨਾਲ 22 ਨਵੰਬਰ ਨੂੰ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੇ ਹਨ।