
ਸਟਬਿਨ ਬੇਨ (Stebin Ben )ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ (New Song) ਦੇ ਬੋਲ ਅਬੀਰ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਐਵੀ ਸਰਾਂ ਨੇ । ਇਸ ਗੀਤ ‘ਚ ਇੱਕ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਮੁੰਡਾ ਅਤੇ ਕੁੜੀ ਇੱਕ ਦੂਜੇ ਨੂੰ ਦਿਲ ਜਾਨ ਤੋਂ ਚਾਹੁੰਦੇ ਹਨ । ਪਰ ਕੁਝ ਗਲਤ ਫਹਿਮੀਆਂ ਦੀ ਵਜ੍ਹਾ ਨਾਲ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਹਨ ।

ਹੋਰ ਪੜ੍ਹੋ : ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਨੇ ਸੋਸ਼ਲ ਮੀਡੀਆ ’ਤੇ ਦੱਸਿਆ ਕੌਣ ਹੈ ਉਸ ਦਾ ਪਹਿਲਾ ਪਿਆਰ
ਪਰ ਆਖਿਰ ‘ਚ ਦੋਵੇਂ ਮਿਲਦੇ ਨੇ ਪਰ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਹੈ । ਇਸ ਗੀਤ ‘ਚ ਇਸ਼ਕ ਹਕੀਕੀ ਦੀ ਗੱਲ ਕੀਤੀ ਗਈ ਹੈ ਕਿ ਜੇ ਤੁਹਾਡਾ ਪਿਆਰ ਸੱਚਾ ਹੈ ਤਾਂ ਉਹ ਮਰਨ ਤੋਂ ਬਾਅਦ ਵੀ ਤੁਹਾਨੂੰ ਮਿਲ ਕੇ ਰਹੇਗਾ ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਿਮਾਂਸ਼ੀ ਖੁਰਾਣਾ ਆਪਣੀ ਆਵਾਜ਼ ‘ਚ ਵੀ ਕਈ ਗੀਤ ਕੱਢ ਚੁੱਕੀ ਹੈ । ਉਨ੍ਹਾਂ ਨੇ ਬਿੱਗ ਬੌਸ ‘ਚ ਜਾ ਕੇ ਵੀ ਖੂਬ ਸੁਰਖੀਆਂ ਵਟੋਰੀਆਂ ਸਨ । ਹਿਮਾਂਸ਼ੀ ਖੁਰਾਣਾ ਹੁਣ ਤੱਕ ਅਨੇਕਾਂ ਹੀ ਗੀਤਾਂ ‘ਚ ਬਤੌਰ ਮਾਡਲ ਕੰਮ ਕਰ ਚੁੱਕੀ ਹੈ । ਜਲਦ ਹੀ ਉਹ ਇੱਕ ਫ਼ਿਲਮ ‘ਚ ਅਦਾਕਾਰੀ ਕਰਦੀ ਹੋਈ ਵੀ ਦਿਖਾਈ ਦੇਵੇਗੀ ।
View this post on Instagram