'ਰੁਸਤਮ-ਏ-ਹਿੰਦ', 'ਰੁਸਤਮ-ਏ-ਪੰਜਾਬ' ਅਤੇ 'ਵਰਲਡ ਚੈਂਪੀਅਨ' ਵਰਗੇ ਖਿਤਾਬ ਹਾਸਲ ਕੀਤੇ ਸਨ ਅੰਮ੍ਰਿਤਸਰ ਦੇ ਸ਼ੇਰ ਦਾਰਾ ਸਿੰਘ ਨੇ, ਇਸ ਤਰ੍ਹਾਂ ਹੋਈ ਸੀ ਬਾਲੀਵੁੱਡ 'ਚ ਐਂਟਰੀ 

Written by  Rupinder Kaler   |  April 25th 2019 06:14 PM  |  Updated: April 25th 2019 06:14 PM

'ਰੁਸਤਮ-ਏ-ਹਿੰਦ', 'ਰੁਸਤਮ-ਏ-ਪੰਜਾਬ' ਅਤੇ 'ਵਰਲਡ ਚੈਂਪੀਅਨ' ਵਰਗੇ ਖਿਤਾਬ ਹਾਸਲ ਕੀਤੇ ਸਨ ਅੰਮ੍ਰਿਤਸਰ ਦੇ ਸ਼ੇਰ ਦਾਰਾ ਸਿੰਘ ਨੇ, ਇਸ ਤਰ੍ਹਾਂ ਹੋਈ ਸੀ ਬਾਲੀਵੁੱਡ 'ਚ ਐਂਟਰੀ 

'ਰੁਸਤਮ-ਏ-ਹਿੰਦ', 'ਰੁਸਤਮ-ਏ-ਪੰਜਾਬ' ਅਤੇ 'ਵਰਲਡ ਚੈਂਪੀਅਨ' ਵਰਗੇ ਖ਼ਿਤਾਬ ਆਪਣੇ ਨਾਂਅ ਕਰਨ ਵਾਲਾ ਦਾਰਾ ਸਿੰਘ ਕਦੋਂ ਬਾਲੀਵੁੱਡ ਫ਼ਿਲਮਾਂ ਦਾ ਬੇਤਾਜ਼ ਬਾਦਸ਼ਾਹ ਬਣ ਗਿਆ, ਇਸ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ । ਦਾਰਾ ਸਿੰਘ ਦੇ ਫ਼ਿਲਮੀ ਸਫ਼ਰ ਦੀ ਗੱਲ ਕਰਨ ਤੋਂ ਪਹਿਲਾਂ ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕਰਦੇ ਹਾਂ ਦਾਰਾ ਸਿੰਘ ਰੰਧਾਵਾ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਧਰਮੂਚੱਕ ਦੇ ਰਹਿਣ ਵਾਲੇ ਪਿਤਾ ਸੂਰਤ ਸਿੰਘ ਰੰਧਾਵਾ ਤੇ ਮਾਤਾ ਬਲਵੰਤ ਕੌਰ ਦੇ ਘਰ 19 ਨਵੰਬਰ 1928 ਹੋਇਆ । ਦਾਰਾ ਸਿੰਘ ਨੂੰ ਕੁਸ਼ਤੀ ਦਾ ਸ਼ੌਂਕ ਬਚਪਨ ਤੋਂ ਹੀ ਸੀ ਇਸ ਲਈ ਉਹਨਾਂ ਨੇ ਸਕੂਲ ਨਾ ਜਾਣਾ ਹੀ ਠੀਕ ਸਮਝਿਆ ।

dara-singh dara-singh

ਦਾਰਾ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਦਾਰਾ ਸਿੰਘ ਦੇ ਦੋ ਵਿਆਹਾਂ ਤੋਂ 6  ਬੱਚੇ ਹਨ। ਪਹਿਲੀ ਪਤਨੀ ਬਚਨ ਕੌਰ ਤੋਂ ਇਕ ਪੁੱਤਰ ਪ੍ਰਦੁਮਨ ਸਿੰਘ ਰੰਧਾਵਾ ਅਤੇ ਦੂਜੀ ਪਤਨੀ ਸੁਰਜੀਤ ਕੌਰ ਤੋਂ ਤਿੰਨ ਧੀਆਂ ਅਤੇ ਦੋ ਪੁੱਤਰ ਹਨ। ਇਨ੍ਹਾਂ ਵਿਚੋਂ ਅੱਜ ਵਿੰਦੂ ਦਾਰਾ ਸਿੰਘ ਹੀ ਹਿੰਦੀ-ਪੰਜਾਬੀ ਫ਼ਿਲਮਾਂ ਵਿਚ ਕੰਮ ਕਰ ਰਿਹਾ ਹੈ।

dara-singh dara-singh

ਉਹਨਾਂ ਦੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਪਹਿਲੀ ਫ਼ਿਲਮ ਸੀ 'ਪਹਿਲੀ ਝਲਕ' ਇਹ ਫ਼ਿਲਮ 1954 ਨੂੰ ਰਿਲੀਜ਼ ਹੋਈ ਸੀ । ਇਸ ਤੋਂ ਬਾਅਦ ਦਾਰਾ ਸਿੰਘ ਨੇ ਦੂਸਰੀ ਫ਼ਿਲਮ ਕੀਤੀ ਜਿਸ ਦਾ ਨਾਂ 'ਭਗਤ ਰਾਜ' ਸੀ । ਦੋ ਫ਼ਿਲਮਾਂ ਕਰਨ ਦੇ ਬਾਵਜੂਦ ਉਹਨਾਂ ਨੂੰ ਬਾਲੀਵੁੱਡ ਵਿੱਚ ਅਸਲ ਪਹਿਚਾਣ ਮਿਲੀ ਫ਼ਿਲਮ 'ਕਿੰਗਕਾਂਗ' ਨਾਲ ਜਿਹੜੀ ਕਿ 1962 ਨੂੰ ਰਿਲੀਜ਼ ਹੋਈ ਸੀ । ਇਸ ਫ਼ਿਲਮ ਦੀ ਕਹਾਣੀ ਵਿਦੇਸ਼ ਭਲਵਾਨ 'ਕਿੰਗਕਾਂਗ' ਤੇ ਅਧਾਰਿਤ ਸੀ । ਦਾਰਾ ਿਸੰਘ ਦੀ ਪਹਿਲੀ ਪੰਜਾਬੀ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਨਾਂਅ 'ਜੱਗਾ' ਸੀ । ਇਸ ਫ਼ਿਲਮ ਨੂੰ ਬੈਸਟ ਪੰਜਾਬੀ ਫ਼ਿਲਮ ਦਾ ਨੈਸ਼ਨਲ ਐਵਾਰਡ ਮਿਲਿਆ ਸੀ । ਦਾਰਾ ਸਿੰਘ ਦੀ ਦੂਜੀ ਪੰਜਾਬੀ ਫ਼ਿਲਮ ਦਾ ਨਾਂ 'ਦੁੱਲਾ ਭੱਟੀ' ਸੀ ।

dara-singh dara-singh

ਦਾਰਾ ਸਿੰਘ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਵਧੀਆ ਫ਼ਿਲਮਸਾਜ਼ ਵੀ ਸਨ। ਉਹਨਾਂ ਨੇ ਦਾਰਾ ਪਿਕਚਰਜ਼ ਹੇਠ  ਪਹਿਲੀ ਧਾਰਮਿਕ ਫ਼ਿਲਮ 'ਨਾਨਕ ਦੁਖੀਆ ਸਭ ਸੰਸਾਰ' ਬਣਾਈ ਸੀ । ਇਸ ਫ਼ਿਲਮ ਵਿਚ ਉਨ੍ਹਾਂ ਨੇ ਪਹਿਲੀ ਵਾਰ ਪ੍ਰਿਥਵੀ ਰਾਜ ਕਪੂਰ, ਬਲਰਾਜ ਸਾਹਨੀ, ਪ੍ਰਾਣ, ਅਚਲਾ ਸਚਦੇਵ, ਰਾਮ ਮੋਹਨ ਤੇ ਸ਼ਮਿੰਦਰ ਚਹਿਲ ਨੂੰ ਲਿਆ। ਇਸ ਤੋਂ ਬਾਅਦ ਦਾਰਾ ਸਿੰਘ ਨੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ।

dara-singh dara-singh

ਜੇਕਰ ਇਹਨਾਂ ਫ਼ਿਲਮਾਂ ਦੀ ਲਿਸਟ ਬਣਾਈ ਜਾਵੇ ਤਾਂ ਇਹ ਲਿਸਟ ਬਹੁਤ ਲੰਮੀ ਹੋ ਜਾਵੇਗੀ । ਲੋਕ ਇਹਨਾਂ ਫ਼ਿਲਮਾਂ ਵਿੱਚ ਦਾਰਾ ਸਿੰਘ ਦੀ ਅਦਾਕਾਰੀ ਦੇ ਨਾਲ ਨਾਲ ਉਹਨਾਂ ਦੇ ਐਕਸ਼ਨ ਤੇ ਕੁਸ਼ਤੀ ਦੇ ਦਾਅ ਪੇਚਾਂ ਨੂੰ ਦੇਖਣ ਆਉਂਦੇ ਸਨ । 'ਸ਼ੇਰਾਂ ਦੇ ਪੁੱਤ ਸ਼ੇਰ', 'ਪ੍ਰਤਿੱਗਿਆ', 'ਪੱਗੜੀ ਸੰਭਾਲ ਜੱਟਾ', 'ਅਣਖੀਲਾ ਸੂਰਮਾ', 'ਕਹਿਰ', 'ਖੇਲ ਤਕਦੀਰਾਂ ਦੇ', 'ਰੱਬ ਦੀਆਂ ਰੱਖਾਂ', ਵਰਗੀਆਂ ਫ਼ਿਲਮਾਂ ਵਿੱਚ ਉਹਨਾਂ ਨੇ ਯਾਦਗਾਰੀ ਰੋਲ ਨਿਭਾਏ । ਇੱਥੇ ਹੀ ਬਸ ਨਹੀਂ ਦਾਰਾ ਸਿੰਘ ਨੇ ਕੌਮੀ ਅਵਾਰਡ ਜੇਤੂ ਫ਼ਿਲਮ 'ਮੈਂ ਮਾਂ ਪੰਜਾਬ ਦੀ' ਵਿੱਚ ਵੀ ਅਹਿਮ ਕਿਰਦਾ ਨਿਭਾਇਆ । ਦਾਰਾ ਸਿੰਘ ਨੇ ਲੱਗਪਗ 34 ਪੰਜਾਬੀ ਅਤੇ ਲਗਪਗ 2੦੦ ਹਿੰਦੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ।

dara-singh dara-singh

ਫ਼ਿਲਮਾਂ ਤੋਂ ਇਲਾਵਾ ਦਾਰਾ ਸਿੰਘ ਫਿਰ ਲੜੀਵਾਰ ਨਾਟਕਾਂ ਵਿੱਚ ਵੀ ਕੰਮ ਕੀਤਾ 'ਰਾਮਾਇਣ' ਨੇ ਜੋ ਇਤਿਹਾਸ ਸਿਰਜਿਆ ਉਸ ਤੋਂ ਸਭ ਵਾਕਿਫ਼ ਹਨ। 'ਲਵ ਕੁਸ਼', 'ਹੱਦ ਕਰਦੀ ਆਪਨੇ', 'ਫੈਮਿਲੀ ਬਿਜ਼ਨਸ' ਅਤੇ 'ਕਿਆ ਹੋਗਾ ਨਿੰਮੋ ਕਾ' ਵਰਗੇ ਲੜੀਵਾਰ ਨਾਟਕ  ਅੱਜ ਵੀ ਲੋਕਾਂ ਨੂੰ ਯਾਦ ਹਨ । ਕੁਸ਼ਤੀ ਤੋਂ ਫ਼ਿਲਮੀ ਦੁਨੀਆਂ ਵਿੱਚ ਆਏ ਦਾਰਾ ਸਿੰਘ ਦਾ 12 ਜੁਲਾਈ 2012 ਨੂੰ ਦਿਹਾਂਤ ਹੋ ਗਿਆ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network