ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਦੀਪ ਸਿੱਧੂ ਨੇ ਬਣਾਈ ਇਹ ਰਣਨੀਤੀ, ਕਰ ਰਹੇ ਹਨ ਇਹ ਕੰਮ

written by Rupinder Kaler | May 21, 2021

ਜੇਲ੍ਹ ਵਿੱਚੋਂ ਰਿਹਾਅ ਹੋਣ ਤੋਂ ਬਾਅਦ ਅਦਾਕਾਰ ਦੀਪ ਸਿੱਧੂ ਇੱਕ ਵਾਰ ਫਿਰ ਸਰਗਰਮ ਹੋ ਗਏ ਹਨ । ਉਹ ਇੱਕ ਵਾਰ ਫਿਰ ਕਿਸਾਨਾਂ ਦੇ ਹੱਕ ਵਿੱਚ ਡੱਟ ਗਏ ਹਨ ਤਾਂ ਜੋ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ । ਇਸ ਸਭ ਨੂੰ ਲੈ ਕੇ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ ।

daljeet kalsi with deep sidhu Pic Courtesy: Instagram
ਹੋਰ ਪੜ੍ਹੋ : ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -6 ਦੇ ਇਸ ਐਪੀਸੋਡ ‘ਚ ਸੰਦੀਪ ਗੁਪਤਾ ਬਨਾਉਣਗੇ ‘ਗ੍ਰੀਨ ਐਪਲ ਵੈਜੀ’ ਉਹਨਾਂ ਨੇ ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ‘ਕਿਸਾਨੀ ਸੰਘਰਸ਼ ਨੂੰ ਮਜ਼ਬੂਤ ਕਰਨ ਤੇ ਕਾਲੇ ਕਾਨੂੰਨਾਂ ਦੇ ਨਾਲ ਨਾਲ ਖੇਤੀ ਦੇ ਬਦਲਵੇਂ ਮਾਡਲ ਲਈ ਖੁੰਢ ਚਰਚਾਵਾਂ ਕਰਦੇ ਹਾਂ ਆਓ ਮਿਲਦੇ ਹਾਂ’ ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਪ ਸਿੱਧੂ ਮੁਕਤਸਰ ਸਾਹਿਬ ਦੇ ਵੱਖ ਵੱਖ ਪਿੰਡਾਂ ਵਿੱਚ 21 ਮਈ ਯਾਨੀ ਅੱਜ ਤੋਂ ਕਿਸਾਨ ਮੀਟਿੰਗਾਂ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਲਾਲ ਕਿਲ੍ਹਾ ਘਟਨਾ ਤੋਂ ਬਾਅਦ ਦੀਪ ਸਿੱਧੂ ਤੇ ਹਮੇਸ਼ਾ ਇਹ ਦੋਸ਼ ਲੱਗਦਾ ਰਿਹਾ ਹੈ ਕਿ ਉਹ ਸਰਕਾਰ ਨਾਲ ਅੰਦਰ ਖਾਤੇ ਰਲੇ ਹੋਏ ਹਨ ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ ਕਰ ਰਹੇ ਹਨ ।

0 Comments
0

You may also like