ਸੂਫੀ ਗਾਇਕ ਮਨਮੀਤ ਸਿੰਘ ਦੀ ਲਾਸ਼ ਝੀਲ ਵਿੱਚੋਂ ਹੋਈ ਬਰਾਮਦ

written by Rupinder Kaler | July 14, 2021

ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬੁਰੀ ਖ਼ਬਰ ਆਈ ਹੈ । ਸੂਫੀ ਗਾਇਕ ਮਨਮੀਤ ਸਿੰਘ ਦੀ ਲਾਸ਼ ਹਿਮਚਾਲ ਪ੍ਰਦੇਸ਼ ਦੇ ਕਰੇਰੀ ਝੀਲ ਵਿੱਚੋਂ ਮਿਲੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਧਰਮਸ਼ਾਲਾ ਵਿੱਚ ਬੱਦਲ ਫਟਣ ਦੀ ਘਟਨਾ ਤੋਂ ਬਾਅਦ ਉਹ ਲਾਪਤਾ ਸਨ। ਖ਼ਬਰਾਂ ਮੁਤਾਬਿਕ ਬੱਦਲ ਫਟਣ ਤੋਂ ਬਾਅਦ ਉਹ ਪਾਣੀ ਦੇ ਵਹਾਅ ਵਿੱਚ ਵਹਿ ਗਏ ਸਨ ਤੇ ਹੁਣ ਉਨ੍ਹਾਂ ਦੀ ਲਾਸ਼ ਕਰੇਰੀ ਝੀਲ ਦੇ ਨੇੜੇ ਇੱਕ ਖੱਡੇ ਤੋਂ ਬਰਾਮਦ ਹੋਈ ਹੈ।

ਹੋਰ ਪੜ੍ਹੋ :

ਹਰਜੀਤ ਹਰਮਨ ਨੂੰ ਜਨਮ ਦਿਨ ‘ਤੇ ਮਿਲਿਆ ਸਰਪ੍ਰਾਈਜ਼, ਵੀਡੀਓ ਸਾਂਝਾ ਕਰਕੇ ਕੀਤਾ ਧੰਨਵਾਦ

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੂਫੀ ਗਾਇਕ ਮਨਮੀਤ ਸਿੰਘ ਦਾ ‘ਦੁਨੀਆਦਾਰੀ’ ਗਾਣਾ ਕਾਫੀ ਮਕਬੂਲ ਹੋਇਆ ਸੀ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਆਪਣੇ ਭਰਾ ਕਰਨਪਾਲ ਉਰਫ ਕੇਪੀ ਅਤੇ ਦੋਸਤਾਂ ਨਾਲ ਧਰਮਸ਼ਾਲਾ ਘੁੰਮਣ ਆਏ ਹੋਏ ਸਨ ।ਐਤਵਾਰ ਨੂੰ ਇਹ ਸਾਰੇ ਧਰਮਸ਼ਾਲਾ ਤੋਂ ਕਰੀਰੀ ਝੀਲ ਲਈ ਗਏ ਹੋਏ ਸਨ।

 

ਜਦੋਂ ਰਾਤ ਨੂੰ ਭਾਰੀ ਬਾਰਸ਼ ਹੋਈ, ਉਹ ਉਥੇ ਰੁਕ ਗਏ। ਜਦੋਂ ਉਹ ਸੋਮਵਾਰ ਨੂੰ ਵਾਪਸ ਜਾਣ ਲੱਗੇ ਤਾਂ ਮਨਮੀਤ ਸਿੰਘ ਇਕ ਟੋਏ ਨੂੰ ਪਾਰ ਕਰਦੇ ਸਮੇਂ ਪਾਣੀ ਵਿਚ ਡੁੱਬ ਗਏ। ਕਰੀਰੀ ਪਿੰਡ ਵਿੱਚ ਮੋਬਾਈਲ ਸਿਗਨਲ ਨਾ ਹੋਣ ਕਾਰਨ ਪ੍ਰੇਸ਼ਾਨ ਭਰਾਵਾਂ ਅਤੇ ਦੋਸਤਾਂ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਮਨਮੀਤ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਮਨਮੀਤ ਸਿੰਘ ਦੀ ਲਾਸ਼ ਮੰਗਲਵਾਰ ਦੇਰ ਸ਼ਾਮ ਬਚਾਅ ਟੀਮ ਨੇ ਬਰਾਮਦ ਕੀਤੀ ਹੈ।

0 Comments
0

You may also like