ਗੁਰਵਾਰਿਸ ਸਿੰਘ ਦਾ ਨਵਾਂ ਧਾਰਮਿਕ ਗੀਤ ‘ਸੁਣਾ ਕੋਈ ਬਾਤ ਦਾਦੀਏ’ ਰਿਲੀਜ਼

Written by  Rupinder Kaler   |  December 21st 2019 01:16 PM  |  Updated: December 21st 2019 01:16 PM

ਗੁਰਵਾਰਿਸ ਸਿੰਘ ਦਾ ਨਵਾਂ ਧਾਰਮਿਕ ਗੀਤ ‘ਸੁਣਾ ਕੋਈ ਬਾਤ ਦਾਦੀਏ’ ਰਿਲੀਜ਼

ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਵਾਰਿਸ ਸਿੰਘ ਦਾ ਨਵਾਂ ਧਾਰਮਿਕ ਗਾਣਾ ਰਿਲੀਜ਼ ਹੋ ਗਿਆ ਹੈ । ‘ਸੁਣਾ ਕੋਈ ਬਾਤ ਦਾਦੀਏ’ ਟਾਈਟਲ ਹੇਠ ਇਸ ਗਾਣੇ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਗੁਰਵਾਰਿਸ ਸਿੰਘ ਦਾ ਇਹ ਗਾਣਾ ਹਰ ਇੱਕ ਨੂੰ ਸਿੱਖ ਧਰਮ ਦੇ ਇਤਿਹਾਸ ਤੇ ਸਿੱਖ ਗੁਰੂਆਂ ਦੀ ਕੁਰਬਾਨੀ ਤੋਂ ਜਾਣੂ ਕਰਵਾਉਂਦਾ ਹੈ ।

ਗਾਣੇ ਦੇ ਬੋਲ ਬਲਬੀਰ ਸੂਫ਼ੀ ਨੇ ਲਿਖੇ ਹਨ, ਜਦੋਂ ਕਿ ਮਿਊਜ਼ਿਕ ਹਿਮਾਂਸੂ ਸ਼ਰਮਾ ਨੇ ਤਿਆਰ ਕੀਤਾ ਹੈ । ਗੀਤ ਦੀ ਵੀਡੀਓ ਗੱਗੀ ਸਿੰਘ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ । ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਦਿਖਾਇਆ ਜਾ ਰਿਹਾ ਹੈ ।

ਇਸ ਤੋਂ ਇਲਾਵਾ ਤੁਸੀਂ ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਨਲ ਅਤੇ ‘ਪੀਟੀਸੀ ਪਲੇਅ’ ਐਪ ਤੇ ਵੀ ਸੁਣ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੀਟੀਸੀ ਰਿਕਾਰਡਜ਼ ਵੱਲੋਂ ਆਏ ਦਿਨ ਆਪਣੇ ਸਰੋਤਿਆਂ ਲਈ ਨਵੇਂ ਤੋਂ ਨਵੇਂ ਗਾਣੇ ਲੈ ਕੇ ਆ ਰਿਹਾ ਹੈ । ਇਹਨਾਂ ਗਾਣਿਆਂ ਨੂੰ ਪੰਜਾਬੀ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network