ਸੁਨੰਦਾ ਸ਼ਰਮਾ ਨੇ ਆਪਣੇ ਕੱਟੜ ਫੈਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

written by Rupinder Kaler | April 14, 2021 11:50am

ਸੁਨੰਦਾ ਸ਼ਰਮਾ ਨੇ ਆਪਣੇ ਗਾਣਿਆਂ ਦੇ ਨਾਲ ਹਰ ਇੱਕ ਦੇ ਦਿਲ ਵਿੱਚ ਜਗ੍ਹਾ ਬਣਾਈ ਹੈ । ਸੁਨੰਦਾ ਦੇ ਗਾਣਿਆਂ ਨੂੰ ਕੁਝ ਲੋਕ ਇਸ ਕਦਰ ਪਿਆਰ ਕਰਦੇ ਹਨ ਕਿ ਜਿਹੜਾ ਆਪਣੇ ਆਪ ਵਿੱਚ ਮਿਸਾਲ ਹੈ । ਅਜਿਹੇ ਹੀ ਇੱਕ ਸ਼ਖਸ ਦੀਆਂ ਤਸਵੀਰਾਂ ਸੁਨੰਦਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ ।

image from sunanda's instagram

ਹੋਰ ਪੜ੍ਹੋ :

ਆਸ਼ੂਤੋਸ਼ ਰਾਣਾ ਕੋਰੋਨਾ ਪਾਜ਼ੀਟਿਵ ਪਾਏ ਗਏ, ਫੇਸਬੁੱਕ ‘ਤੇ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

image from sunanda's instagram

ਸੁਨੰਦਾ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੇ ਪ੍ਰਸ਼ੰਸਕ ਹਰਪ੍ਰੀਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੇ ਆਪਣੀ ਬਾਂਹ ਤੇ ਸੁਨੰਦਾ ਦੀ ਤਸਵੀਰ ਦਾ ਟੈਟੂ ਗੁਦਵਾਇਆ ਹੈ । ਹਰਪ੍ਰੀਤ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਸੁਨੰਦਾ ਨੇ ਲਿਖਿਆ ਹੈ ‘ਮੁਹੱਬਤ ਕਿਸੇ ਵੀ ਰਿਸ਼ਤੇ ਨੂੰ ਕੀਤੀ ਜਾ ਸਕਦੀ ਹੈ …ਮੂੰਹ ਬੋਲੇ ਭੈਣ ਭਰਾ ਦੇ ਰਿਸ਼ਤੇ ਵੀ ਸਤਰੰਗੀ ਪੀਂਘ ਵਾਂਗ ਹੁੰਦੇ ਹਨ ।

image from sunanda's instagram

ਇਹ ਤੁਹਾਡਾ ਸਾਰਿਆਂ ਦਾ ਪਿਆਰ ਹੀ ਹੈ ਜਿਹੜਾ ਮੈਨੂੰ ਇਸ ਮੁਕਾਮ ‘ਤੇ ਲੈ ਆਇਆ ….ਹਰਪ੍ਰੀਤ ਵੀਰਾ ਰਾਏਸਰ ਪਿੰਡ ਤੋਂ ਹੈ …ਬਾਬਾ ਜੀ ਵੀਰ ਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ’ ।


ਸੁਨੰਦਾ ਸ਼ਰਮਾ ਵੱਲੋਂ ਸ਼ੇਅਰ ਕੀਤੀਆਂ ਇਹਨਾਂ ਤਸਵੀਰਾਂ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ । ਇਹਨਾਂ ਤਸਵੀਰਾਂ ਤੇ ਲੋਕ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ ।

You may also like