ਸੁਨੰਦਾ ਸ਼ਰਮਾ ਦੇ ਪਿਤਾ ਜੀ ਹੋਏ ਬੀਮਾਰ, ਤਸਵੀਰ ਸਾਂਝੀ ਕਰਦੇ ਹੋਏ ਗਾਇਕਾ ਨੇ ਲਿਖਿਆ ‘ਜ਼ਿੰਦਗੀ ਦੀ ਕਿਤਾਬ ‘ਚ ਸਭ ਤੋਂ ਸੋਹਣਾ ਪੰਨਾ,ਬਾਪ ਦਾ ਪਿਆਰ’

Written by  Shaminder   |  February 09th 2023 01:55 PM  |  Updated: February 09th 2023 01:55 PM

ਸੁਨੰਦਾ ਸ਼ਰਮਾ ਦੇ ਪਿਤਾ ਜੀ ਹੋਏ ਬੀਮਾਰ, ਤਸਵੀਰ ਸਾਂਝੀ ਕਰਦੇ ਹੋਏ ਗਾਇਕਾ ਨੇ ਲਿਖਿਆ ‘ਜ਼ਿੰਦਗੀ ਦੀ ਕਿਤਾਬ ‘ਚ ਸਭ ਤੋਂ ਸੋਹਣਾ ਪੰਨਾ,ਬਾਪ ਦਾ ਪਿਆਰ’

ਸੁਨੰਦਾ ਸ਼ਰਮਾ (Sunanda Sharma) ਸੋਸ਼ਲ ਮੀਡੀਆ ‘ਤੇ ਅਜਿਹੀ ਤਸਵੀਰ ਸਾਂਝੀ ਕੀਤੀ ਹੈ । ਜਿਸ ਨੇ ਪ੍ਰਸ਼ੰਸਕਾਂ ਨੂੰ ਚਿੰਤਾ ‘ਚ ਪਾ ਦਿੱਤਾ ਹੈ । ਇਸ ਤਸਵੀਰ ਨੂੰ ਸੁਨੰਦਾ ਨੇ ਹਸਪਤਾਲ ਤੋਂ ਸ਼ੇਅਰ ਕੀਤਾ ਹੈ । ਜਿਸ ਤੋਂ ਲੱਗਦਾ ਹੈ ਕਿ ਗਾਇਕਾ ਦੇ ਪਿਤਾ (Father) ਜੀ ਹਸਪਤਾਲ ‘ਚ ਹਨ । ਕਿਉੇਂਕਿ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਜ਼ਿੰਦਗੀ ਦੀ ਕਿਤਾਬ ਵਿੱਚ ਸਭ ਤੋਂ ਸੋਹਣਾ ਪੰਨਾ, ਬਾਪ ਦਾ ਪਿਆਰ ਹੈ’।

Sunanda Sharma ,,. Image Source : Instagram

ਹੋਰ ਪੜ੍ਹੋ : ਇਸ ਤਸਵੀਰ ‘ਚ ਨਜ਼ਰ ਆ ਰਿਹਾ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

ਸੁਨੰਦਾ ਸ਼ਰਮਾ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ

ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ ਦੇ ਨਾਲ ਉਨ੍ਹੑਾਂ ਨੇ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ ।

Sunanda Share Pic Image Source : Instagram

ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਸੈਂਡਲ, ਚੋਰੀ ਚੋਰੀ, ਬੂਲੇਟ ਤਾਂ ਰੱਖਿਆ ਪਟਾਕੇ ਪਾਉੇਣ ਨੂੰ, ਪਾਗਲ ਨਹੀਂ ਹੋਣਾ ਸਣੇ ਕਈ ਗੀਤ ਸ਼ਾਮਿਲ ਹਨ ।

Sunanda Sharma Image Source : Instagram

ਹੋਰ ਪੜ੍ਹੋ : ਫ਼ਿਲਮ ‘ਕਲੀ ਜੋਟਾ’ ‘ਚ ਆਪਣੇ ਕਿਰਦਾਰ ਲਈ ਨੀਰੂ ਨੇ ਬਾਜਵਾ ਨੇ ਕੀਤੀ ਕਿੰਨੀ ਮਿਹਨਤ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ

ਸੁਨੰਦਾ ਨੇ ਗਾਇਕੀ ਦੇ ਨਾਲ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੀਤਾ ਕੰਮ

ਸੁਨੰਦਾ ਸ਼ਰਮਾ (Sunanda Sharma) ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਗੀਤਾਂ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਹੈ । ਦਿਲਜੀਤ ਦੋਸਾਂਝ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਚ ਵੀ ਨਜ਼ਰ ਆ ਚੁੱਕੇ ਹਨ । ਉਨ੍ਹਾਂ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਗਾਇਕੀ ਦੇ ਖੇਤਰ ‘ਚ ਲੈ ਆਇਆ ।

Sunanda Sharma ,'' Image Source : Insatgram

ਉਹ ਆਪਣੇ ਗੀਤਾਂ ਦੇ ਵੀਡੀਓ ਬਣਾੳੇੁਂਦੇ ਸਨ ਅਤੇ ਆਪਣੇ ਫੇਸਬੁੱਕ ਪੇਜ ‘ਤੇ ਇਨ੍ਹਾਂ ਵੀਡੀਓਜ਼ ਨੂੰ ਸ਼ੇਅਰ ਕਰਦੇ ਰਹਿੰਦੇ ਸਨ । ਜਿਸ ਤੋਂ ਬਾਅਦ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਗਿਆ ਅਤੇ ਉਨ੍ਹਾਂ ਦੀ ਚਰਚਾ ਹਰ ਪਾਸੇ ਹੋਣ ਲੱਗ ਪਈ ਸੀ ।

Sunanda Sharma ,, Image Source : Instagram

ਗਾਇਕੀ ਦੇ ਨਾਲ-ਨਾਲ ਖਾਣਾ ਬਨਾਉਣ ਦੀ ਵੀ ਸ਼ੁਕੀਨ ਹੈ ਗਾਇਕਾ

ਸੁਨੰਦਾ ਸ਼ਰਮਾ ਨੂੰ ਜਿੱਥੇ ਗਾਉਣ ਦਾ ਸ਼ੌਂਕ ਹੈ । ਉਸ ਦੇ ਨਾਲ ਹੀ ਗਾਇਕਾ ਨੂੰ ਖਾਣਾ ਬਨਾਉਣ ਅਤੇ ਖਵਾਉਣ ਦਾ ਵੀ ਸ਼ੌਂਕ ਹੈ । ਉਹ ਅਕਸਰ ਆਪਣੇ ਕਿਚਨ ‘ਚ ਹੱਥ ਅਜ਼ਮਾਉਂਦੀ ਹੋਈ ਨਜ਼ਰ ਆਉਂਦੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network