ਕਪਿਲ ਦੇਵ ਨਾਲ ਸੁਨੀਲ ਗਰੋਵਰ ਦੀ ਜੁਗਲਬੰਦੀ, ਵੀਡੀਓ ਦੇਖ ਹੱਸਣ 'ਤੇ ਹੋ ਜਾਓਗੇ ਮਜਬੂਰ

Written by  Gourav Kochhar   |  May 03rd 2018 06:45 AM  |  Updated: May 03rd 2018 06:45 AM

ਕਪਿਲ ਦੇਵ ਨਾਲ ਸੁਨੀਲ ਗਰੋਵਰ ਦੀ ਜੁਗਲਬੰਦੀ, ਵੀਡੀਓ ਦੇਖ ਹੱਸਣ 'ਤੇ ਹੋ ਜਾਓਗੇ ਮਜਬੂਰ

ਆਪਣੀ ਕਾਮੇਡੀ ਨਾਲ ਦਰਸ਼ਕਾਂ ਨੂੰ ਫੈਨ ਬਨਾਉਣ ਵਾਲੇ ਸੁਨੀਲ ਗਰੋਵਰ ਹਰ ਕਿਸੇ ਦੇ ਪਸੰਦੀਦਾ ਕਲਾਕਾਰ ਹਨ। ਹੁਣ ਉਨ੍ਹਾਂ ਦਾ ਵੈਬ ਸ਼ੋਅ 'ਜੀਯੋ ਧਨ ਧਨਾ ਧਨ' ਵੀ ਲੋਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ। ਇਸ 'ਚ ਕ੍ਰਿਕਟ ਤੇ ਕਾਮੇਡੀ ਦੇ ਸੁਮੇਲ ਨੂੰ ਵਿਖਾਇਆ ਜਾ ਰਿਹਾ ਹੈ। ਹਾਲ ਹੀ 'ਚ ਸੁਨੀਲ ਗਰੋਵਰ ਨੇ ਦਿੱਗਜ ਕ੍ਰਿਕਟਰ ਕਪਿਲ ਦੇਵ ਦੀ ਨਕਲ ਉਤਾਰੀ, ਜਿਸ ਉੱਤੇ ਕਪਿਲ ਦੇਵ ਦਾ ਰਿਐਕਸ਼ਨ ਖੂਬ ਚਰਚਾ 'ਚ ਰਿਹਾ ਹੈ। ਸੋਸ਼ਲ ਮੀਡਿਆ 'ਤੇ ਦੋਹਾਂ ਦੀ ਜੁਗਲਬੰਦੀ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਸੁਨੀਲ ਗਰੋਵਰ, ਕਪਿਲ ਦੇ ਪਹਿਰਾਵੇ 'ਚ ਪੁੱਜੇ ਸਨ। ਸੁਨੀਲ ਦਾ ਇਹ ਲੁੱਕ ਵੇਖ ਕੇ ਸੈੱਟ ਦੇ ਲੋਕ ਵੀ ਹੈਰਾਨ ਸਨ। ਉਨ੍ਹਾਂ ਦਾ ਹੇਅਰਸਟਾਇਲ 'ਤੇ ਕੱਪੜੇ ਕਪਿਲ ਦੇਵ ਵਾਂਗ ਹੀ ਸਨ। ਕਪਿਲ ਦੇਵ ਵੀ ਸੁਨੀਲ Sunil Grover ਦੇ ਲੁੱਕ ਤੋਂ ਕਾਫੀ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਕਿਹਾ ਕੀ ਮੈਂ ਇਨ੍ਹਾਂ ਦੀ ਫੋਟੋ ਲੈ ਕੇ ਆਟੋਗਰਾਫ ਲੈ ਸਕਦਾ ਹਾਂ? ਇਸ ਸ਼ੋਅ ਵਿੱਚ ਕਪਿਲ ਦੇਵ ਦਾ ਕਾਮੇਡੀ ਅੰਦਾਜ ਵੀ ਦਰਸ਼ਕਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ ਦਿੱਤੇ ਇਕ ਇੰਟਰਵਿਯੂ 'ਚ ਕਪਿਲ ਦੇਵ ਸੁਨੀਲ ਗਰੋਵਰ ਦੀ ਤਾਰੀਫ ਕਰਦੇ ਨਜ਼ਰ ਆਏ ਸਨ। ਉਨ੍ਹਾਂ ਨੇ ਕਿਹਾ ਕਿ, ''ਮੈਨੂੰ ਲੱਗਦਾ ਹੈ ਕਿ ਸੁਨੀਲ ਬਹੁਤ ਪ੍ਰਤਿਭਾਸ਼ਾਲੀ ਹਨ।

ਇਸ 'ਚ ਕੋਈ ਸ਼ੱਕ ਨਹੀਂ ਹੈ। ਉਹ ਅਜੋਕੇ ਸਭ ਤੋਂ ਹੁਨਰਮੰਦ ਕਾਮੇਡੀਅਨ ਹਨ। ਉਨ੍ਹਾਂ ਦੀ ਕਾਮਿਕ ਟਾਈਮਿੰਗ 'ਤੇ ਫੇਸ਼ੀਅਲ ਐਕਸਪ੍ਰੈਸ਼ਨ ਕਮਾਲ ਦੇ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਅਜਿਹੇ ਵੱਖ–ਵੱਖ ਰੋਲ ਕਰਦੇ ਰਹਿਣਾ ਚਾਹੀਦਾ ਹੈ।'' ਸ਼ੋਅ 'ਚ ਸ਼ਿਲਪਾ ਸ਼ਿੰਦੇ Shilpa Shinde, ਸੁਨੀਲ ਗਰੋਵਰ Sunil Grover ਦੀ ਪਤਨੀ ਦੀ ਭੂਮਿਕਾ 'ਚ ਹੈ। ਦੋਹਾਂ ਵਿਚਕਾਰ ਮਜ਼ੇਦਾਰ ਕੈਮਿਸਟਰੀ ਦੀ ਲੋਕ ਤਾਰੀਫ ਕਰ ਰਹੇ ਹਨ। ਇਸ ਵੈਬ ਸ਼ੋਅ ਨੂੰ Lil Frodo Productions ਪ੍ਰੋਡਿਊਸ ਕਰ ਰਿਹਾ ਹੈ। ਇਸ ਸ਼ੋਅ ਦੇ 22 ਐਪਿਸੋਡ ਹੋਣਗੇ। ਇਸ ਤੋਂ ਇਲਾਵਾ ਅਦਾਕਾਰ-ਕਾਮੇਡੀਅਨ ਸੁਨੀਲ ਗਰੋਵਰ ਨੇ UC ਨਿਊਜ਼ ਦੇ IPL ਮੈਚ ਲਈ ਐਪ ਆਧਾਰਿਤ ਕਮੈਂਟਰੀ ਵਿਚ ਆਪਣਾ ਜਲਵਾ ਵੀ ਦਿਖਾਇਆ ਹੈ।

sunil grover

ਇੱਕ ਛੋਟੀ ਵੀਡੀਓ ਰਾਹੀਂ ਸੁਨੀਲ ਗਰੋਵਰ Sunil Grover ਨੇ ਆਪਣੇ ਚਾਹੁਣ ਵਾਲਿਆਂ ਨੂੰ ਸੰਦੇਸ਼ ਦਿੱਤਾ ਕਿ, 'ਹਾਏ, ਮੈਂ ਸੁਨੀਲ ਗਰੋਵਰ ਹਾਂ ਅਤੇ ਮੈਂ ਆਈ. ਪੀ. ਐੱਲ. ਮੈਚ ਲਈ ਲਾਈਵ ਕਮੈਂਟਰੀ ਕਰਾਂਗਾ।'' ਦੱਸਣਯੋਗ ਹੈ ਕਿ ਇਸ ਲਾਈਵ ਕਮੈਂਟਰੀ ਸੈਸ਼ਨ ਦੇ ਵਿਚ ਸੁਨੀਲ ਗਰੋਵਰ ਦਾ ਖਾਸ ਤੌਰ 'ਤੇ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਵੀ ਸਾਥ ਦੇਣ ਵਾਲੀ ਸੀ।

sunil grover


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network