ਸੁਨੀਲ ਗਰੋਵਰ ਦੀ ਹੋ ਸਕਦੀ ਹੈ ਕਪਿਲ ਸ਼ਰਮਾ ਦੇ ਸੋਅ 'ਚ ਵਾਪਸੀ

written by Aaseen Khan | January 25, 2019

ਸੁਨੀਲ ਗਰੋਵਰ ਦੀ ਹੋ ਸਕਦੀ ਹੈ ਕਪਿਲ ਸ਼ਰਮਾ ਦੇ ਸੋਅ 'ਚ ਵਾਪਸੀ : ਪ੍ਰਸਿੱਧ ਕਾਮੇਡੀਅਨ ਸੁਨੀਲ ਗਰੋਵਰ ਦਾ ਸ਼ੋਅ 'ਕਾਨਪੁਰ ਵਾਲੇ ਖੁਰਾਣਾਜ਼' ਆਫ ਏਅਰ ਹੋਣ ਵਾਲਾ ਹੈ। ਸੋਅ ਦੇ ਆਖ਼ਿਰੀਲੇ  ਦੋ ਐਪੀਸੋਡਜ਼ ਦਾ ਸ਼ੂਟ ਚੱਲ ਰਿਹਾ ਹੈ। ਖਬਰਾਂ ਆ ਰਹੀਆਂ ਹਨ ਕਿ ਸੁਨੀਲ ਗਰੋਵਰ ਦੋ ਐਪੀਸੋਡਜ਼ 'ਚ ਪਹਿਲਾ ਐਪੀਸੋਡ ਫੇਮਸ ਡਾਂਸਰ ਸਪਨਾ ਚੋਧਰੀ ਅਤੇ ਖਿਡਾਰੀ ਸ਼੍ਰੀ ਸ਼ਾਂਤ ਅਤੇ ਉਹਨਾਂ ਦੀ ਪਤਨੀ ਨਾਲ ਸ਼ੂਟ ਕੀਤਾ ਗਿਆ ਹੈ।

 Sunil Grover return on The kapil Sharma Show likely Kanpur wale Khurana ji

ਇਸ ਤੋਂ ਇਲਾਵਾ ਕਾਂਨਪੁਰ ਵਾਲੇ ਖੁਰਾਣਾਜ਼ ਦਾ ਆਖ਼ਿਰੀ ਐਪੀਸੋਡ ਫਿਲਮ 'ਲੁਕਾ ਛਿਪੀ' ਦੀ ਸਟਾਰ ਕਾਸਟ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੇਨਨ ਨਾਲ ਨਾਲ ਸ਼ੂਟ ਕੀਤਾ ਜਾ ਰਿਹਾ ਹੈ।ਇਸ ਸ਼ੋਅ ਦੇ ਆਫ ਏਅਰ ਹੋਣ ਦਾ ਕਾਰਣ ਟੀ.ਆਰ.ਪੀ. ਨਹੀਂ ਸਗੋਂ ਸੁਨੀਲ ਗਰੋਵਰ ਦਾ ਕਹਿਣਾ ਹੈ ਕਿ ਉਹਨਾਂ ਦਾ ਸਟਾਰ ਟੀਵੀ ਨਾਲ ਕਾਂਟਰੈਕਟ ਹੈ। ਦੱਸਿਆ ਜਾ ਰਿਹਾ ਹੈ ਕਿ ਸੁਨੀਲ ਗਰੋਵਰ ਦਾ ਚੈਨਲ ਨਾਲ 8 ਹਫਤਿਆਂ ਦਾ ਕਾਂਟਰੈਕਟ ਸੀ ਜੋ ਖਤਮ ਹੋ ਰਿਹਾ ਹੈ। ਅਤੇ ਸੁਨੀਲ ਗਰੋਵਰ ਸਲਮਾਨ ਖਾਨ ਦੀ ਫਿਲਮ 'ਭਾਰਤ' ਲਈ ਵਾਪਿਸ ਪਰਤ ਰਹੇ ਹਨ।

ਹੋਰ ਵੇਖੋ : ਕਪਿਲ ਸ਼ਰਮਾ ਇਹਨਾਂ ਖਾਸ ਲੋਕਾਂ ਲਈ ਕਰ ਰਹੇ ਹਨ ਆਪਣੇ ਵਿਆਹ ਦੀ ਇੱਕ ਹੋਰ ਰਿਸੈਪਸ਼ਨ

 Sunil Grover return on The kapil Sharma Show likely kapil Sharma

ਫ਼ਿਲਮੀ ਗਲਿਆਰਿਆਂ 'ਚੋਂ ਖਬਰਾਂ ਤਾਂ ਇਹ ਵੀ ਆ ਰਹੀਆਂ ਹਨ ਕਿ ਸਲਮਾਨ ਖਾਨ ਸੁਨੀਲ ਗਰੋਵਰ ਨੂੰ ਕਪਿਲ ਸ਼ਰਮਾ ਦੇ ਸ਼ੋਅ 'ਤੇ ਵਾਪਸੀ ਕਰਨ ਲਈ ਮਨ੍ਹਾ ਰਹੇ ਹਨ। ਤਾਂ ਹੋ ਸਕਦਾ ਹੈ ਕਿ ਜਲਦ ਹੀ ਸੁਨੀਲ ਗਰੋਵਰ ਆਪਣੇ ਪੁਰਾਣੇ ਮਸ਼ਹੂਰ ਕਿਰਦਾਰ ਡਾਕਟਰ ਗੁਲਾਟੀ ਦੇ ਕਿਰਦਾਰ 'ਚ ਨਜ਼ਰ ਆਉਣ। ਦੇਖਣਾ ਹੋਵੇਗਾ ਸੁਨੀਲ ਗਰੋਵਰ ਦੀ 'ਦ ਕਪਿਲ ਸ਼ਰਮਾ ਸ਼ੋਅ' ਵਾਪਸੀ ਹੁੰਦੀ ਹੈ ਜਾਂ ਨਹੀਂ। ਪਰ ਦਰਸ਼ਕਾਂ ਦੀ ਪੁਰਜ਼ੋਰ ਮੰਗ ਹੈ ਕਿ ਸੁਨੀਲ ਗਰੋਵਰ ਅਤੇ ਕਪਿਲ ਸ਼ਰਮਾ ਨੂੰ ਦੁਬਾਰਾ ਇਕੱਠੇ ਕੰਮ ਕਰਦੇ ਹੋਏ ਦੇਖਣ।

You may also like