
ਧਾਰਮਿਕ ਸੀਰੀਅਲ ਰਮਾਇਣ ਇੱਕ ਸਮੇਂ ‘ਚ ਏਨਾ ਕੁ ਪ੍ਰਸਿੱਧ ਸੀ ਕਿ ਇਸ ਦੇ ਕਲਾਕਾਰਾਂ ਨੂੰ ਲੋਕ ਪੂਜਣ ਲੱਗ ਪਏ ਸਨ । ਇਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਸਨ ਸ਼੍ਰੀ ਰਾਮ ਚੰਦਰ ਦੇ ਭਰਾ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਸੁਨੀਲ ਲਹਿਰੀ । ਉਨ੍ਹਾਂ ਵੱਲੋਂ ਨਿਭਾਇਆ ਗਿਆ ਲਛਮਣ ਦਾ ਕਿਰਦਾਰ ਵੀ ਕਾਫੀ ਪਸੰਦ ਕੀਤਾ ਗਿਆ ਸੀ । ਸੁਨੀਲ ਲਹਿਰੀ ਭਾਵੇਂ ਇੰਡਸਟਰੀ ਤੋਂ ਦੂਰ ਹਨ । ਪਰ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ ।

ਹੋਰ ਪੜ੍ਹੋ : ਟੀਵੀ ਇੰਡਸਟਰੀ ਦੀ ਪ੍ਰਸਿੱਧ ਅਦਾਕਾਰਾ ਰੂਪਲ ਪਟੇਲ ਦੀ ਤਬੀਅਤ ਵਿਗੜੀ, ਹਸਪਤਾਲ ‘ਚ ਕਰਵਾਇਆ ਭਰਤੀ

ਸੁਨੀਲ ਲਹਿਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਇਕ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ’ਚ ਸੁਨੀਲ ਨੇ ਆਪਣੀ ਪੁਰਾਣੀ ਅਤੇ ਹੁਣ ਤਕ ਦੀ ਤਸਵੀਰ ਨੂੰ ਕੋਲਾਜ ਬਣਾ ਕੇ ਸ਼ੇਅਰ ਕੀਤਾ ਹੈ।

ਸੁਨੀਲ ਨੇ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ’ਚ ਲਿਖਿਆ, ‘ਬੇਟਾ ਹੂੰ ਮੈਂ, ਮਾਸੂਮ ਅਨੁਭਵਹੀਨ ਜਿਹੀ ਜ਼ਿੰਦਗੀ ਦੀ ਜੱਦੋ-ਜਹਿਦ ’ਚ ਕੁਝ ਨਹੀਂ ਪਤਾ, ਪਰ ਅੱਜ ਦਾ ਮੈਂ ਸੁਤੰਤਰ ਅਨੁਭਵ ਮਾਤਰ ਜ਼ਿੰਦਗੀ ਨੂੰ ਸਮਝਣ ਵਾਲਾ, ਸਮਾਂ ਸਭ ਸਿਖਾ ਦਿੰਦਾ ਹੈ...।’ ਸੁਨੀਲ ਦੀ ਇਸ ਪੋਸਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਉਥੇ ਹੀ ਇਸ ’ਤੇ ਕੁਮੈਂਟ ਕਰਕੇ ਐਕਟਰ ਦੀਆਂ ਗੱਲਾਂ ’ਤੇ ਪੂਰੀ ਤਰ੍ਹਾਂ ਸਹਿਮਤੀ ਵੀ ਦੇ ਰਹੇ ਹਨ।
View this post on Instagram