ਹੇਮਾ ਮਾਲਿਨੀ ਦੀਆਂ ਬੇਟੀਆਂ ਦੇ ਵਿਆਹ ਵਿੱਚ ਸ਼ਾਮਿਲ ਨਹੀਂ ਹੋਏ ਸਨ ਸੰਨੀ ਤੇ ਬੌਬੀ ਦਿਓਲ, ਇਹ ਸੀ ਵਜ੍ਹਾ

written by Rupinder Kaler | May 24, 2021

ਹੇਮਾ ਮਾਲਿਨੀ ਅਤੇ ਧਰਮਿੰਦਰ ਦੀਆਂ ਦੋ ਬੇਟੀਆਂ ਈਸ਼ਾ ਦਿਓਲ ਅਤੇ ਅਹਾਨਾ ਦਿਓਲ ਹਨ। ਜਦੋਂ ਕਿ ਸੰਨੀ ਦਿਓਲ ਅਤੇ ਬੌਬੀ ਦਿਓਲ ਪ੍ਰਕਾਸ਼ ਕੌਰ ਤੇ ਧਰਮਿੰਦਰ ਦੇ ਬੇਟੇ ਹਨ । ਸ਼ਾਇਦ ਇਹ ਹੀ ਵਜ੍ਹਾ ਹੈ ਕਿ ਸਨੀ ਅਤੇ ਬੌਬੀ ਦੋਵੇਂ ਆਪਣੀਆਂ ਭੈਣਾਂ ਦੇ ਵਿਆਹ ਵਿਚ ਸ਼ਾਮਲ ਨਹੀਂ ਹੋ ਸਕੇ । ਦਰਅਸਲ, ਹੇਮਾ ਮਾਲਿਨੀ ਨੇ ਆਪਣੀ ਕਿਤਾਬ ਹੇਮਾ ਮਾਲਿਨੀ: ਬਿਓਂਡ ਦਿ ਡ੍ਰੀਮ ਗਰਲ ਵਿਚ ਇਸ ਦਾ ਜ਼ਿਕਰ ਕੀਤਾ ਹੈ।

Esha deol and her father dharmendra Pic Courtesy: Instagram
ਹੋਰ ਪੜ੍ਹੋ : ਸ਼ਾਹਰੁਖ ਖ਼ਾਨ ਦੀ ਧੀ ਨੇ ਵਿਦੇਸ਼ ‘ਚ ਮਨਾਇਆ ਜਨਮ ਦਿਨ, ਵੀਡੀਓ ਹੋ ਰਿਹਾ ਵਾਇਰਲ
Pic Courtesy: Instagram
ਇਸ ਕਿਤਾਬ ਵਿਚ, ਉਸਨੇ ਖੁਲਾਸਾ ਕੀਤਾ ਕਿ ਜਦੋਂ ਉਨ੍ਹਾਂ ਦੀਆਂ ਦੋਨਾਂ ਬੇਟੀਆਂ ਦੇ ਵਿਆਹ ਦੇ ਸਮੇਂ ਸੰਨੀ ਦਿਓਲ ਅਤੇ ਬੌਬੀ ਦਿਓਲ ਉੱਥੇ ਮੌਜੂਦ ਨਹੀਂ ਸੀ ਅਤੇ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਕਿਸੇ ਹੋਰ ਸ਼ਖਸ ਨੇ ਨਿਭਾਈਆਂ ਸੀ। ਸੰਨੀ ਅਤੇ ਬੌਬੀ ਸ਼ੂਟਿੰਗ ਦੇ ਕਾਰਨ ਆਪਣੀਆਂ ਭੈਣਾਂ ਦੇ ਵਿਆਹ ਵਿੱਚ ਨਹੀਂ ਪਹੁੰਚ ਸਕੇ। ਉਸ ਸਮੇਂ ਦੋਵੇਂ ਦੇਸ਼ ਤੋਂ ਬਾਹਰ ਆਪਣੀ ਫਿਲਮ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਸਨ।
Pic Courtesy: Instagram
ਇਸ ਵਜ੍ਹਾ ਕਰਕੇ, ਅਹਾਨਾ ਅਤੇ ਈਸ਼ਾ ਦਿਓਲ ਦੇ ਵਿਆਹ ਵਿੱਚ ਭਰਾ ਦੀ ਭੂਮਿਕਾ ਹੋਰ ਕਿਸੇ ਨੇ ਨਹੀਂ ਧਰਮਿੰਦਰ ਦੇ ਭਤੀਜੇ ਅਭੈ ਦਿਓਲ ਨੇ ਨਿਭਾਈ। ਅਭੈ ਇਕਲੌਤਾ ਵਿਅਕਤੀ ਸੀ, ਜਿਸ ਨੇ ਆਪਣੀਆਂ ਭੈਣਾਂ ਦੇ ਵਿਆਹ ਵਿਚ ਮਹੱਤਵਪੂਰਣ ਭੂਮਿਕਾ ਨਿਭਾ ਕੇ ਰਸਮ ਨਿਭਾਈ। ਅਭੈ ਦਾ ਸ਼ੁਰੂਆਤੀ ਦੌਰ ਤੋਂ ਹੀ ਈਸ਼ਾ ਅਤੇ ਅਹਾਨਾ ਨਾਲ ਚੰਗਾ ਰਿਸ਼ਤਾ ਰਿਹਾ ਹੈ।

0 Comments
0

You may also like