ਇਸ ਸ਼ਖਸ ‘ਤੇ ਸੰਨੀ ਦਿਓਲ ਨੂੰ ਚੜਿਆ ਗੁੱਸਾ, ਸਕਰਿਪਟ ਪਾੜ ਕੇ ਆਖਿਆ ‘ਤੂੰ ਮੈਨੂੰ ਸਮਝ ਕੀ ਰੱਖਿਆ’

written by Shaminder | August 17, 2021

ਸੰਨੀ ਦਿਓਲ (Sunny Deol) ਜੋ ਕਿ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ । ਅਦਾਕਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਉਨ੍ਹਾਂ ਦਾ ਮਸ਼ਹੂਰ ਡਾਇਲਾਗ ‘ਤਾਰੀਖ ਪੇ ਤਾਰੀਖ’ ਬੋਲ ਰਹੇ ਹਨ । ਇਹ ਡਾਇਲਾਗ ਉਨ੍ਹਾਂ ਦੀ ਹਿੱਟ ਫ਼ਿਲਮ ਦਾਮਿਨੀ ਦਾ ਹੈ । ਜਿਸ ਦਾ ਲੇਟੈਸਟ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਇਹੀ ਡਾਇਲੌਗ (Famous Dialogue)ਬੋਲਦੇ ਹੋਏ ਨਜ਼ਰ ਆ ਰਹੇ ਹਨ । ਸੰਨੀ ਦਿਓਲ  (Sunny Deol) ਜੋਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ ।

Sunny , -min Image From Instagram

ਹੋਰ ਪੜ੍ਹੋ : ਇਸ ਵਜ੍ਹਾ ਕਰਕੇ ਕਰੀਨਾ ਕਪੂਰ ਨਹੀਂ ਚਾਹੁੰਦੀ ਕਿ ਉਸ ਦੇ ਬੇਟੇ ਫ਼ਿਲਮੀ ਸਿਤਾਰੇ ਬਣਨ

ਇਸ ਵੀਡੀਓ ‘ਚ ਸੰਨੀ ਦਿਓਲ ਕਾਲੇ ਰੰਗ ਦਾ ਗਾਊਨ ਪਾ ਕੇ ਇੱਕ ਵੱਡੀ ਸਾਰੀ ਚੇਅਰ ‘ਤੇ ਬੈਠੇ ਹੋਏ ਹਨ ਅਤੇ ਉਨ੍ਹਾਂ ਦੇ ਹੱਥ ‘ਚ ਸਕਰਿਪਟ ਫੜੀ ਹੋਈ ਹੈ । ਸੰਨੀ ਦਿਓਲ ਇਸ ਡਾਇਲਾਗ ਦਾ ਰਿਹਰਸਲ ਕਰ ਰਹੇ ਹਨ । ਸਾਹਮਣੇ ਬੈਠਾ ਸ਼ਖਸ ਅਦਾਕਾਰ ਨੂੰ ਇਹ ਡਾਇਲਾਗ ਫੀਲ ਦੇ ਨਾਲ ਬੋਲਣ ਦੇ ਲਈ ਕਹਿ ਰਿਹਾ ਹੈ ।

 

View this post on Instagram

 

A post shared by Sunny Deol (@iamsunnydeol)

ਇੱਕ ਦੋ ਵਾਰ ਸੰਨੀ ਦਿਓਲ ਇਹ ਡਾਇਲਾਗ ਬੋਲਦੇ ਹਨ । ਪਰ ਜਦੋਂ ਤੀਜੀ ਵਾਰ ਇਸ ਸ਼ਖਸ ਨੇ ਸੰਨੀ ਨੂੰ ਡਾਇਲਾਗ ਬੋਲਣ ਦੇ ਲਈ ਕਿਹਾ ਤਾਂ ਅਦਾਕਾਰ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਕਹਿੰਦਾ ਹੈ ਕਿ ‘ਤੂੰ ਮੈਨੂੰ ਸਮਝ ਕੀ ਰੱਖਿਆ ਹੈ, ਇੰਦਰਾ ਨਗਰ ਦਾ ਮੈਂ ਗੁੰਡਾ ਹਾਂ ਕੀ ? ਇਹ ਬੋਲਣ ਤੋਂ ਬਾਅਦ ਉਹ ਸਕਰਿਪਟ ਉਸ ਸ਼ਖਸ ਦੇ ਮੂੰਹ ਤੇ ਮਾਰ ਉਥੋਂ ਚਲੇ ਜਾਂਦੇ ਨੇ।

Sunny Deol,, -min Image From Instagram

ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ‘ਤੇ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ

 

0 Comments
0

You may also like