ਸ਼ਰਾਬ, ਸਿਗਰੇਟ ਤੇ ਪਾਰਟੀਆਂ ਤੋਂ ਕੋਸਾਂ ਦੂਰ ਰਹਿੰਦੇ ਹਨ ਸੰਨੀ ਦਿਓਲ, ਇਹ ਹੈ ਵੱਡੀ ਵਜ੍ਹਾ

Written by  Rupinder Kaler   |  October 03rd 2019 04:42 PM  |  Updated: October 03rd 2019 04:42 PM

ਸ਼ਰਾਬ, ਸਿਗਰੇਟ ਤੇ ਪਾਰਟੀਆਂ ਤੋਂ ਕੋਸਾਂ ਦੂਰ ਰਹਿੰਦੇ ਹਨ ਸੰਨੀ ਦਿਓਲ, ਇਹ ਹੈ ਵੱਡੀ ਵਜ੍ਹਾ

ਸੰਨੀ ਦਿਓਲ ਤੇ ਉਹਨਾਂ ਦਾ ਪਰਿਵਾਰ ਅਕਸਰ ਲਾਈਮ ਲਾਈਟ ਤੇ ਬਾਲੀਵੁੱਡ ਦੀਆਂ ਪਾਰਟੀਆਂ ਤੋਂ ਦੂਰ ਰਹਿੰਦਾ ਹੈ । ਸ਼ਾਇਦ ਹੀ ਬਾਲੀਵੁੱਡ ਦੀ ਕੋਈ ਪਾਰਟੀ ਹੋਵੇਗੀ ਜਿਸ ਵਿੱਚ ਸੰਨੀ ਦਿਓਲ ਪਹੁੰਚੇ ਹੋਣਗੇ । ਇੱਥੇ ਹੀ ਬਸ ਨਹੀਂ ਸੰਨੀ ਸ਼ਰਾਬ ਤੇ ਸਿਗਰੇਟ ਤੋਂ ਵੀ ਦੂਰ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਸ਼ਰਾਬ ਤੇ ਤੰਬਾਕੂਨੋਸ਼ੀ ਤੋਂ ਕਿਉਂ ਦੂਰ ਰਹਿੰਦੇ ਹਨ ।

https://www.instagram.com/p/B2jIQPUpp44/

ਇੱਕ ਵੈਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਸ਼ਰਾਬ ਵਿੱਚੋਂ ਆਉਣ ਵਾਲੀ ਬਦਬੂ ਤੇ ਇਸ ਨੂੰ ਪੀਣ ਤੋਂ ਬਾਅਦ ਹੋਣ ਵਾਲੇ ਸਾਈਡ ਇਫੈਕਟ ਤੋਂ ਐਲਰਜੀ ਹੈ । ਸੰਨੀ ਦਿਓਲ ਦਾ ਕਹਿਣਾ ਹੈ ਕਿ ਇੱਕ ਦੋ ਵਾਰ ਉਹਨਾਂ ਨੇ ਸ਼ਰਾਬ ਪੀ ਕੇ ਦੇਖੀ ਸੀ ਜਿਸ ਤੋਂ ਬਾਅਦ ਉਹਨਾਂ ਦਾ ਸਿਰ ਫਟਣ ਲੱਗ ਜਾਂਦਾ ਹੈ ਤੇ ਉਹਨਾਂ ਨੂੰ ਸ਼ਰਾਬ ਵਿੱਚੋਂ ਆਉਣ ਵਾਲੀ ਬਦਬੂ ਵੀ ਬਹੁਤ ਗੰਦੀ ਲਗਦੀ ਹੈ ।

https://www.instagram.com/p/BywaBIaJdcp/

ਸੰਨੀ ਦਿਓਲ ਨੇ ਦੱਸਿਆ ਕਿ ਪਾਰਟੀਆਂ ਵਿੱਚ ਲੋਕ ਅਕਸਰ ਸ਼ਰਾਬ ਤੇ ਸਿਗਰੇਟ ਦਾ ਨਸ਼ਾ ਕਰਦੇ ਹਨ । ਇਸ ਲਈ ਉਹ ਪਾਰਟੀਆਂ ਤੋਂ ਵੀ ਦੂਰ ਰਹਿੰਦੇ ਹਨ । ਉਹਨਾਂ ਨੇ ਕਿਹਾ ਕਿ ਪਾਰਟੀਆਂ ਵਿੱਚ ਲੋਕ ਅਕਸਰ ਇੱਕ ਦੂਜੇ ਨੂੰ ਸ਼ਰਾਬ ਤੇ ਸਿਗਰੇਟ ਪੀਣ ਲਈ ਫੋਰਸ ਕਰਦੇ ਹਨ । ਇਸੇ ਕਰਕੇ ਉਹ ਇਹਨਾਂ ਪਾਰਟੀਆਂ ਤੋਂ ਦੂਰ ਰਹਿੰਦੇ ਹਨ ।

https://www.instagram.com/p/Bxwj_3IpEzn/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network