ਸੰਨੀ ਦਿਓਲ ਦੇ ਬਾਪੂ ਧਰਮਿੰਦਰ ਨੇ ਪੰਜਾਬ ਦੇ ਲੋਕਾਂ ਨੂੰ ਕੁਝ ਇਸ ਤਰ੍ਹਾਂ ਦਿਵਾਇਆ ਵਿਸ਼ਵਾਸ਼ 

written by Rupinder Kaler | May 04, 2019

ਬਾਲੀਵੁੱਡ ਐਕਟਰ ਸੰਨੀ ਦਿਓਲ ਗੁਰਦਾਸਪੁਰ ਵਿੱਚ ਪ੍ਰਚਾਰ ਵਿੱਚ ਲੱਗੇ ਹੋਏ ਹਨ । ਇਸ ਸਭ ਦੇ ਚਲਦੇ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਨੇ ਸੰਨੀ ਦੀ ਇੱਕ ਵੀਡਿਓ ਸ਼ੇਅਰ ਕਰਕੇ ਟਵੀਟ ਕੀਤਾ ਹੈ । ਧਰਮਿੰਦਰ ਦਾ ਇਹ ਟਵੀਟ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ । ਧਰਮਿੰਦਰ ਨੇ ਵੀਡਿਓ ਸ਼ੇਅਰ ਕਰਦੇ ਹੋਏ ਲਿਖਿਆ ਹੈ 'ਰੱਜ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗੇ' ।

sunny-deol sunny-deol
ਧਰਮਿੰਦਰ ਨੇ ਇਸ ਤਰ੍ਹਾਂ ਟਵੀਟ ਕਰਕੇ ਸੰਨੀ ਦਿਓਲ ਨੂੰ ਹੌਸਲਾ ਦਿੱਤਾ ਹੈ ਤੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਜੇਕਰ ਉਹਨਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਦੇਸ਼ ਤੇ ਪੰਜਾਬ ਦੇ ਲੋਕਾਂ ਦੀ ਰੱਜ ਕੇ ਸੇਵਾ ਕਰਨਗੇ । https://twitter.com/aapkadharam/status/1123871447255060481 ਇਸ ਤੋਂ ਪਹਿਲਾਂ ਧਰਮਿੰਦਰ ਨੇ ਕਿਹਾ ਸੀ ਕਿ ਉਹਨਾਂ ਨੂੰ ਸਿਆਸਤ ਦੀ ਏ ਬੀ ਸੀ ਨਹੀਂ ਆਉਂਦੀ ਪਰ ਦੇਸ਼ ਭਗਤੀ ਉਹਨਾਂ ਦੇ ਖੂਨ ਵਿੱਚ ਹੈ ਤੇ ਉਹ ਦੇਸ਼ ਦੀ ਸੇਵਾ ਕਰਨਗੇ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਧਰਮਿੰਦਰ ਆਪਣੀ ਪਤਨੀ ਹੇਮਾ ਮਾਲਿਨੀ ਲਈ ਵੀ ਚੋਣ ਪ੍ਰਚਾਰ ਕਰ ਚੁੱਕੇ ਹਨ ।

0 Comments
0

You may also like