'ਗਦਰ ਏਕ ਪ੍ਰੇਮ ਕਥਾ' ਇੱਕ ਵਾਰ ਫਿਰ ਪਾਵੇਗੀ ਗਦਰ, ਬਣਾਇਆ ਜਾਵੇਗਾ ਫ਼ਿਲਮ ਦਾ ਸੀਕਵਲ 

written by Rupinder Kaler | May 06, 2019

ਸੰਨੀ ਦਿਓਲ ਦੀ ਫ਼ਿਲਮ ਗਦਰ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ । ਇਸ ਫ਼ਿਲਮ ਵਿੱਚ ਤਾਰੇ ਦਾ ਕਿਰਦਾਰ ਸੰਨੀ ਦਿਓਲ ਨੇ ਨਿਭਾਇਆ ਸੀ । ਫ਼ਿਲਮ ਵਿੱਚ ਉਹਨਾਂ ਦੇ ਨਾਲ ਅਮੀਸ਼ਾ ਪਟੇਲ ਨਜ਼ਰ ਆਈ ਸੀ । ਇਸ ਫ਼ਿਲਮ ਨੇ ਬਾਕਸ ਆਫ਼ਿਸ ਤੇ ਤਾਬੜ-ਤੋੜ ਕਮਾਈ ਕੀਤੀ ਸੀ । ਕਿਹਾ ਜਾਂਦਾ ਹੈ ਕਿ ਇਸ ਫ਼ਿਲਮ ਨੂੰ ਬਨਾਉਣ ਤੇ 18 ਕਰੋੜ ਦਾ ਖਰਚ ਆਇਆ ਸੀ ਜਦੋਂ ਕਿ ਇਸ ਨੇ ਕਮਾਈ 256 ਕਰੋੜ ਰੁਪਏ ਕੀਤੀ ਸੀ ।

After 18 Years, Sunny Deol & Ameesha Patel To Star In Gadar Sequel After 18 Years, Sunny Deol & Ameesha Patel To Star In Gadar Sequel
ਇਸ ਸਭ ਦੇ ਚਲਦੇ ਹੁਣ ਇਸ ਫ਼ਿਲਮ ਦਾ ਸੀਕਵਲ ਬਣਨ ਜਾ ਰਿਹਾ ਹੈ । ਖਬਰਾਂ ਦੀ ਮੰਨੀਏ ਤਾਂ ਇਸ ਫ਼ਿਲਮ ਦੇ ਸੀਕਵਲ ਨੂੰ ਲੈ ਕੇ ਪਿੱਛਲੇ 15 ਸਾਲਾਂ ਤੋਂ ਕੰਮ ਚੱਲ ਰਿਹਾ ਹੈ । ਫ਼ਿਲਮ ਜਿੱਥੋਂ ਖਤਮ ਹੋਈ ਸੀ ਉੱਥੋਂ ਹੀ ਸ਼ੁਰੂ ਹੋਵੇਗੀ । ਇਹ ਫ਼ਿਲਮ ਤਾਰਾ ਸਿੰਘ, ਸ਼ਕੀਨਾ ਤੇ ਉਹਨਾਂ ਦੇ ਬੇਟੇ ਜੀਤ ਦੀ ਕਹਾਣੀ ਹੋਵੇਗੀ । https://www.instagram.com/p/BwQ_0dZJFPh/?utm_source=ig_embed ਕਹਾਣੀ ਨੂੰ ਇੰਡੀਆ ਪਾਕਿਸਤਾਨ ਦੇ ਐਂਗਲ ਦੇ ਨਾਲ ਅੱਗੇ ਵਧਾਇਆ ਜਾਵੇਗਾ । ਫ਼ਿਲਮ ਦੇ ਸੀਕਵਲ ਨੂੰ ਲੈ ਕੇ ਸੰਨੀ ਦਿਓਲ ਨਾਲ ਵਿਚਾਰ ਵਟਾਂਦਰਾ ਚੱਲ ਰਿਹਾ ਹੈ । ਕਿਹਾ ਜਾ ਰਿਹਾ ਹੈ ਕਿ ਇਸ ਫ਼ਿਲਮ ਵਿੱਚ ਉਹੀ ਸਟਾਰ ਕਾਸਟ ਕੀਤੇ ਜਾਣਗੇ ਜਿਹੜੇ ਪਹਿਲੀ ਗਦਰ ਵਿੱਚ ਕਾਸਟ ਕੀਤੇ ਗਏ ਸਨ ।  

0 Comments
0

You may also like