ਜਿੰਮ ਵਿੱਚ ਪਸੀਨਾ ਵਹਾਉਣ ਤੋਂ ਬਾਅਦ ਬੋਤਲ ਵਿੱਚ ਪੇਸ਼ਾਬ ਕਰਦਾ ਹੈ ਸੂਪਰ-ਸਟਾਰ Dwayne johnson, ਵਜ੍ਹਾ ਜਾਣਕੇ ਹੋ ਜਾਓਗੇ ਹੈਰਾਨ

written by Rupinder Kaler | November 13, 2021

ਹਾਲੀਵੁੱਡ ਸਟਾਰ Dwayne johnson ਏਨੀਂ ਦਿਨੀਂ ਆਪਣੀ ਨਵੀਂ ਫ਼ਿਲਮ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ । ਉਹ ਇਸ ਫ਼ਿਲਮ ਦੀ ਲਗਾਤਾਰ ਪ੍ਰਮੋਸ਼ਨ ਕਰ ਰਿਹਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਉਸ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕਰਕੇ ਕਿਹਾ ਸੀ ਕਿ ਉਹ ਜਿੰਮ ਤੋਂ ਬਾਅਦ ਪਾਣੀ ਦੀ ਬੋਤਲ ਵਿੱਚ ਪੇਸ਼ਾਬ ਕਰਦਾ ਹੈ । ਇਸ ਸਭ ਦੇ ਚੱਲਦੇ ਹੁਣ Dwayne johnson ਨੇ ਇਸ ਦੀ ਵਜ੍ਹਾ ਵੀ ਦੱਸੀ ਹੈ । ਇੱਕ ਮੈਗਜੀਨ ਨੂੰ ਇੰਟਰਵਿਊ ਦਿੰਦੇ ਹੋਏ ਉਸ ਨੇ ਆਪਣੀ ਇਸ ਅਜੀਬ ਆਦਤ ਬਾਰੇ ਗੱਲਬਾਤ ਕੀਤੀ ।

Pic Courtesy: Instagram

ਹੋਰ ਪੜ੍ਹੋ :

ਅਫ਼ਸਾਨਾ ਖ਼ਾਨ ਦੀ ਹਾਲਤ ਨੂੰ ਦੇਖਦੇ ਹੋਏ ਵੱਖ ਵੱਖ ਫ਼ਿਲਮੀ ਸਿਤਾਰਿਆਂ ਨੇ ਜਤਾਈ ਚਿੰਤਾ, ਕਈਆਂ ਨੇ ਕੀਤੇ ਟਵੀਟ

Pic Courtesy: Instagram

ਇਸ ਇੰਟਰਵਿਊ ਮੁਤਾਬਿਕ ਉਸ ਨੇ ਦੱਸਿਆ ਕਿ ‘ਮੈਂ ਅਸਲ ਵਿੱਚ ਪਾਣੀ ਦੀ ਬੋਤਲ ਵਿੱਚ ਪੇਸ਼ਾਬ ਕਰਦਾ ਹਾਂ …ਪਰ ਮੈਨੂੰ ਦੱਸਣ ਦਿਓ ਇਸ ਤਰ੍ਹਾਂ ਮਂੈ ਕਿਉਂ ਕਰਦਾ ਹਾਂ ….ਇਸ ਉਸ ਤਰ੍ਹਾਂ ਦੀਆਂ ਬੋਤਲਾਂ ਨਹੀਂ ਹਨ ਜਿਨ੍ਹਾ ਨੂੰ ਮੈਂ ਪਾਣੀ ਲਈ ਖਰੀਦਦਾ ਹਾਂ, ਜਿਨ੍ਹਾਂ ਨੂੰ ਅਸੀਂ ਕੰਮ ਖਤਮ ਹੋਣ ਤੋਂ ਬਾਅਦ ਧੋਂਦੇ ਹਾਂ ਤੇ ਸਾਫ ਕਰਦੇ ਹਾਂ । ਇਹ ਬਸ ਉਹ ਬੋਤਲਾਂ ਹਨ ਜਿਨ੍ਹਾਂ ਨੂੰ ਮੈਂ ਹੁਣ ਵਰਤਦਾ ਨਹੀਂ ਹਾਂ । ਜਿਆਦਾਤਰ ਜਿਨ੍ਹਾਂ ਜਿੰਮਾਂ ਵਿੱਚ ਮੈਂ ਵਰਕ ਆਊਟ ਕਰਦਾ ਹਾਂ ਉਹਨਾਂ ਵਿੱਚੋਂ ਬਹੁਤ ਸਾਰਿਆਂ ਵਿੱਚ ਬਾਥਰੂਮ ਨਹੀਂ ਹਨ ।

Pic Courtesy: Instagram

ਮੈਨੂੰ  ਦਿਨ ਵਿੱਚ ਕਈ ਵਾਰ ਹਲਕਾ ਹੋਣਾ ਪੈਂਦਾ ਹੈ । ਇਸ ਲਈ ਇਹਨਾਂ ਬੋਤਲਾ ਦੀ ਵਰਤਂੋ ਕਰਦਾ ਹਾਂ’ । ਤੁਹਾਨੂੰ ਦੱਸ ਦਿੰਦੇ ਹਾਂ ਕਿ 2017 ਵਿੱਚ ਇੰਸਟਾਗ੍ਰਾਮ ਦੀ ਇੱਕ ਵੀਡੀਓ ਵਿੱਚ Dwayne johnson  ਨੇ ਦੱਸਿਆ ਸੀ ਕਿ ਉਹ ਬੋਤਲ ਵਿੱਚ ਪੇਸ਼ਾਬ ਕਰਦਾ ਹੈ । ਉਸ ਸਮੇਂ Dwayne johnson  ਨੇ ਦੱਸਿਆ ਸੀ ਕਿ ਉਹ ਇਸ ਤਰ੍ਹਾਂ ਇਸ ਲਈ ਕਰਦਾ ਹੈ ਕਿਉਂਕਿ ਉਸ ਕੋਲ ਬਾਥਰੂਮ ਬਰੇਕ ਲੈਣ ਦਾ ਸਮਾਂ ਨਹੀਂ ਹੁੰਦਾ ।

You may also like