ਟਰੱਕਾਂ ਵਾਲਿਆਂ ਦੀ ਮਿਹਨਤ ਤੇ ਪੰਜਾਬੀਆਂ ਦੀ ਚੜ੍ਹਤ ਨੂੰ ਬਿਆਨ ਕਰਦਾ ਹੈ ਸੁਰਜੀਤ ਖ਼ਾਨ ਦਾ ਨਵਾਂ ਗਾਣਾ 'ਟਰੱਕ ਯੂਨੀਅਨ-2' 

Written by  Rupinder Kaler   |  June 29th 2019 01:36 PM  |  Updated: June 29th 2019 01:37 PM

ਟਰੱਕਾਂ ਵਾਲਿਆਂ ਦੀ ਮਿਹਨਤ ਤੇ ਪੰਜਾਬੀਆਂ ਦੀ ਚੜ੍ਹਤ ਨੂੰ ਬਿਆਨ ਕਰਦਾ ਹੈ ਸੁਰਜੀਤ ਖ਼ਾਨ ਦਾ ਨਵਾਂ ਗਾਣਾ 'ਟਰੱਕ ਯੂਨੀਅਨ-2' 

ਪੰਜਾਬੀ ਗਾਇਕ ਸੁਰਜੀਤ ਖ਼ਾਨ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ਟਰੱਕ ਯੂਨੀਅਨ-2 ਟਾਈਟਲ ਹੇਠ ਰਿਲੀਜ਼ ਕੀਤੇ ਇਸ ਗਾਣੇ ਦੇ ਬੋਲ ਕਿੰਗ ਗਰੇਵਾਲ ਨੇ ਲਿਖੇ ਹਨ, ਜਦੋਂ ਕਿ ਗਾਣੇ ਦਾ ਮਿਊਜ਼ਿਕ ਬਿੱਗ ਬਰਡ ਨੇ ਤਿਆਰ ਕੀਤਾ ਹੈ । ਗਾਣੇ ਦਾ ਵੀਡੀਓ ਰੂਪਨ ਬੱਲ ਤੇ ਰੂਬਲ ਨੇ ਤਿਆਰ ਕੀਤਾ ਹੈ । ਇਸ ਗਾਣੇ ਨੂੰੰ ਹੈੱਡਲਾਈਨਰ ਰਿਕੋਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ ।

https://www.youtube.com/watch?v=8CW34Mo1bdQ

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਪੰਜਾਬੀਆਂ ਦੀ ਮਿਹਨਤ ਨੂੰ ਬਿਆਨ ਕਰਦਾ ਹੈ । ਇਸ ਦੇ ਨਾਲ ਹੀ ਇਹ ਗਾਣਾ ਟਰੱਕਾਂ ਵਾਲਿਆਂ ਦੀ ਜ਼ਿੰਦਗੀ ਨੂੰ ਵੀ ਬਿਆਨ ਕਰਦਾ ਹੈ । ਇਹ ਟਰੱਕਾਂ ਵਾਲਿਆਂ ਦੀ ਮਿਹਨਤ ਹੀ ਹੈ ਕਿ ਵਿਦੇਸ਼ਾਂ ਵਿੱਚ ਵੀ ਪੰਜਾਬੀਆਂ ਦਾ ਟਰਾਂਸਪੋਰਟ ਕਾਰੋਬਾਰ ਦੇ ਵੱਡਾ ਕਬਜ਼ਾ ਹੈ । ਗਾਣਾ ਦੱਸਦਾ ਹੈ ਕਿ ਮਿਹਨਤ ਦਾ ਫਲ ਹਮੇਸ਼ਾ ਮਿਲਦਾ ਹੈ ਭਾਵੇਂ ਕਿਸੇ ਵੀ ਕੰਮ ਲਈ ਕੀਤੀ ਜਾਵੇ ।

https://www.youtube.com/watch?v=BF5dwu0skVg

ਸੋ ਸੁਰਜੀਤ ਖ਼ਾਨ ਦੇ ਇਸ ਗਾਣੇ ਨੂੰ ਲੋਕਾਂ ਦਾ ਖਾਸਾ ਪਿਆਰ ਮਿਲ ਰਿਹਾ ਹੈ । ਸੁਰਜੀਤ ਖ਼ਾਨ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ।ਇਹ ਗਾਣੇ ਅੱਜ ਵੀ ਡੀਜੇ ਤੇ ਰਾਜ ਕਰ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network