ਨੀਰੂ ਬਾਜਵਾ ਨੂੰ ਪਤੀ ਨੇ ਦਿੱਤਾ ਸਰਪ੍ਰਾਈਜ਼, ਅਦਾਕਾਰਾ ਨੇ ਕੀਤਾ ਧੰਨਵਾਦ

written by Shaminder | August 28, 2021

ਨੀਰੂ ਬਾਜਵਾ  (Neeru Bajwa ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਪਤੀ ਮੈਨੂੰ ਅਤੇ ਅਨਾਇਆ ਨੂੰ ਉਸ ਜਗ੍ਹਾ ‘ਤੇ ਲੈ ਗਿਆ ਜਿੱਥੇ ਅਸੀਂ ਪਹਿਲੀ ਵਾਰ (First Date) ਮਿਲੇ ਸੀ ਅਤੇ ਜਿੱਥੇ ਮੇਰੇ ਪਤੀ ਨੇ ਮੈਨੂੰ ਪ੍ਰਪੋਜ਼ ਕੀਤਾ ਸੀ। ਇਸੇ ਰੈਸਟੋਰੈਂਟ ‘ਚ ਮੇਰੀ ਪਹਿਲੀ ਡੇਟ ਸੀ, ਥੈਂਕ ਯੂ ਹੈਰੀ’ ।

Neeru, -min Image From Instagram

ਹੋਰ ਪੜ੍ਹੋ : ਕ੍ਰਿਕੇਟ ਖੇਡਦੀਆਂ ਨਜ਼ਰ ਆਈਆਂ ਪ੍ਰੀਤੀ ਜ਼ਿੰਟਾ ਅਤੇ ਜੂਹੀ ਚਾਵਲਾ, ਵੀਡੀਓ ਹੋ ਰਿਹਾ ਵਾਇਰਲ

ਅਦਾਕਾਰਾ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ‘ਤੇ ਕਮੈਂਟਸ ਕਰਕੇ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਨਾਲ ਫ਼ਿਲਮ ‘ਸਨੋਅ ਮੈਨ’ ਅਤੇ ਪਾਣੀ ‘ਚ ਮਧਾਣੀ ‘ਚ ਗਿੱਪੀ ਗਰੇਵਾਲ ਦੇ ਨਾਲ ਨਜ਼ਰ ਆਉਣਗੇ ।

 

View this post on Instagram

 

A post shared by Neeru Bajwa (@neerubajwa)

ਇਸ ਤੋਂ ਪਹਿਲਾਂ ਉਹ ਕਈ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆ ਚੁੱਕੇ ਹਨ । ਨੀਰੂ ਬਾਜਵਾ ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਲ-ਨਾਲ ਹੁਣ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਨਜ਼ਰ ਆਉਣਗੇ ।

neeru,,-min Image From Instagram

ਜਿਸ ਦਾ ਖੁਲਾਸਾ ਉਸ ਨੇ ਬੀਤੇ ਦਿਨੀਂ ਇੱਕ ਪੋਸਟ ਪਾ ਕੇ ਕੀਤਾ ਸੀ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲੀਵੁੱਡ ਇੰਡਸਟਰੀ ਤੋਂ ਕੀਤੀ ਸੀ । ਪਰ ਬਾਅਦ ‘ਚ ਕੁਝ ਕੌੜੇ ਤਜ਼ਰਬਿਆਂ ਕਾਰਨ ਉਨ੍ਹਾਂ ਨੇ ਬਾਲੀਵੁੱਡ ਤੋਂ ਕਿਨਾਰਾ ਕਰ ਲਿਆ ਸੀ ਅਤੇ ਹੁਣ ਉਹ ਸਿਰਫ ਪੰਜਾਬੀ ਫ਼ਿਲਮਾਂ ‘ਚ ਹੀ ਨਜ਼ਰ ਆ ਰਹੇ ਹਨ ।

 

0 Comments
0

You may also like