ਹਰਜੀਤ ਹਰਮਨ ਨੂੰ ਜਨਮ ਦਿਨ ‘ਤੇ ਮਿਲਿਆ ਸਰਪ੍ਰਾਈਜ਼, ਵੀਡੀਓ ਸਾਂਝਾ ਕਰਕੇ ਕੀਤਾ ਧੰਨਵਾਦ

written by Shaminder | July 14, 2021

ਗਾਇਕ ਹਰਜੀਤ ਹਰਮਨ ਦੇ ਜਨਮ ਦਿਨ ‘ਤੇ ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਵੱਲੋਂ ਗਾਇਕ ਨੂੰ ਸਰਪ੍ਰਾਈਜ਼ ਦਿੱਤਾ ਗਿਆ ।ਗਾਇਕ ਦੇ ਜਨਮ ਦਿਨ ‘ਤੇ ਕੇਕ ਅਤੇ ਹੋਰ ਗਿਫਟਸ ਭੇਜਣ ‘ਤੇ ਸਭ ਦਾ ਸ਼ੁਕਰੀਆ ਅਦਾ ਕੀਤਾ ਹੈ ।ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਰਜੀਤ ਹਰਮਨ ਨੇ ਕਈ ਹਿੱਟ ਗੀਤ ਗਾਏ ਜਿਸ 'ਚ ਮਿੱਤਰਾਂ ਦਾ ਨਾਂਅ ਚੱਲਦਾ,ਚਰਖਾ । ਹਰਜੀਤ ਹਰਮਨ ਅਜਿਹੇ ਗਾਇਕ ਹਨ ਜਿਨ੍ਹਾਂ ਨੇ ਸਾਫ ਸੁਥਰੀ ਗਾਇਕੀ ਦੇ ਨਾਲ ਇੰਡਸਟਰੀ ‘ਚ ਆਪਣੀ ਪਛਾਣ ਬਣਾਈ ਹੈ ।

harjit harman with pargat singh Image From Instagram
ਹੋਰ ਪੜ੍ਹੋ : 
ਬਾਲੀਵੁੱਡ ਅਦਾਕਾਰਾ ਤੱਬੂ ਆਪਣੀ ਪਹਿਲੀ ਫ਼ਿਲਮ ਦਾ ਵੀਡੀਓ ਸਾਂਝਾ ਕਰ ਹੋਈ ਭਾਵੁਕ
harjit harman Image From Instagram
ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਸ ਕਾਮਯਾਬੀ ਪਿੱਛੇ ਹਰਜੀਤ ਹਰਮਨ ਦੀ ਮਿਹਨਤ ਅਤੇ ਲੰਮਾ ਸੰਘਰਸ਼ ਹੈ । harjit harman ਪੀਟੀਸੀ ਪੰਜਾਬੀ ਦੇ ਇੱਕ ਖ਼ਾਸ ਪ੍ਰੋਗਰਾਮ ਦੌਰਾਨ ਹਰਜੀਤ ਹਰਮਨ ਨੇ ਖੁਲਾਸਾ ਕੀਤਾ ਸੀ ਕਿ ਇੱਕ ਵਾਰ ਜਦੋਂ ਉਨ੍ਹਾਂ ਨੇ ਸੰਗਰੂਰ ਦੇ ਪਿੰਡ ਨਾਗਰਾ ‘ਚ ਸੁਰਿੰਦਰ ਛਿੰਦਾ ਦੇ ਨਾਲ ਪਰਫਾਰਮ ਕੀਤਾ ਸੀ, ਪਰ ਇਸ ਦੌਰਾਨ ਉਨ੍ਹਾਂ ਦੀਆਂ ਲੱਤਾਂ ਕੰਬਣ ਲੱਗ ਪਈਆਂ ਸਨ । harjit-harman ਉਹ ਗੀਤ ਸੀ ‘ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਕਾਹਨੂੰ ਅੱਥਰੂ ਵਹਾਉਂਦੀ ਏਂ’ ਜੋ ਕਿ ਦਿਲਸ਼ਾਦ ਅਖਤਰ ਦਾ ਗਾਇਆ ਹੋਇਆ ਸੀ । ਪਰ ਕੁਝ ਦੇਰ ਤੱਕ ਗਾਉਣ ਤੋਂ ਬਾਅਦ ਉਨ੍ਹਾਂ ਦਾ ਝਾਕਾ ਖੁੱਲ ਗਿਆ ।
 
View this post on Instagram
 

A post shared by Harjit Harman (@harjitharman)

0 Comments
0

You may also like