ਸੁਰਵੀਨ ਚਾਵਲਾ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਛੇੜੀ ਚਰਚਾ ਦੇਖੋ ਤਸਵੀਰਾਂ 

written by Rupinder Kaler | November 12, 2018

ਬਾਲੀਵੁੱਡ ਅਤੇ ਪਾਲੀਵੁੱਡ ਇੰਡਸਟਰੀ ਦੀ ਮੰਨੀ ਪ੍ਰਮੰਨੀ ਅਦਾਕਾਰਾ ਸੁਰਵੀਨ ਚਾਵਲਾ ਇੱਕ ਵਾਰ ਫਿਰ ਸੁਰਖੀਆਂ 'ਚ ਬਣੀ ਹੋਈ ਹੈ । 'ਹੇਟ ਸਟੋਰੀ ੨' ਵਰਗੀਆਂ ਫਿਲਮਾਂ 'ਚ ਬੋਲਡ ਕਿਰਦਾਰ ਨਿਭਾਉਣ ਵਾਲੀ ਸੁਰਵੀਨ ਚਾਵਲਾ ਏਨੀਂ ਦਿਨੀ ਗਰਭਵਤੀ ਹੈ ।ਇਸ ਨੂੰ ਲੈ ਕੇ  ਸੁਰਵੀਨ ਚਾਵਲਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਵੱਡਾ ਸਰਪ੍ਰਾਈਜ਼ ਦਿੱਤਾ ਸੀ ।

ਹੋਰ ਵੇਖੋ :ਬਿਨੂੰ ਢਿੱਲੋਂ ਦੀ ਹੀਰੋਇਨ ਕਵਿਤਾ ਕੋਸ਼ਿਕ ਦੀਆਂ ਬੋਲਡ ਤਸਵੀਰਾਂ ਵਾਇਰਲ ਦੇਖੋ ਤਸਵੀਰਾਂ

surveen chawla surveen chawla

ਸੁਰਵੀਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਚ ਉਸ ਨੇ ਖੁਲਾਸਾ ਕੀਤਾ ਸੀ ਕਿ ਉਹ ਗਰਭਵਤੀ ਹੈ। ਇਸ ਸਭ ਦੇ ਚਲਦੇ ਹੁਣ ਸੁਰਵੀਨ ਚਾਵਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣਾ ਬੇਬੀ ਬੰਪ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ । ਇਥੇ ਹੀ ਬੱਸ ਨਹੀਂ  ਸੁਰਵੀਨ ਨੇ ਖੁਦ ਖੁਲਾਸਾ ਕੀਤਾ ਹੈ ਕਿ ਉਹਨਾਂ ਦੀ ਡਿਲੀਵਰੀ ਡੇਟ ਅਪ੍ਰੈਲ 'ਚ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੁਰਵੀਨ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕੀ ਉਹ ਮਾਂ ਬਣਨ ਨੂੰ ਲੈ ਕੇ ਨਰਵਸ ਹੈ ਪਰ ਮਾਂ ਬਣਨ ਨੂੰ ਲੈ ਕੇ ਉਹਨਾਂ ਦਾ ਡਰ ਹੁਣ ਖਤਮ ਹੋ ਗਿਆ ਹੈ ।

ਹੋਰ ਵੇਖੋ :ਅਦਾਕਾਰਾ ਸਿਮੀ ਚਾਹਲ ਬਣੀ ਦੁਲਹਨ ,ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋਈਆਂ ਵਾਇਰਲ

https://www.instagram.com/p/Bp9s2zJBRzi/

ਉਹਨਾਂ ਨੇ ਕਿਹਾ ਸੀ ਕਿ ਮਾਂ ਬਣਨ ਦਾ ਸਫਰ ਕਿਸੇ ਰੋਮਾਂਚਕ ਸਫਰ ਵਾਂਗ ਹੈ ਤੇ ਉਹ ਇਸ ਲਈ ਤਿਆਰ ਹੈ ।ਉਹਨਾਂ ਨੇ ਕਿਹਾ ਸੀ ਕਿ ਮਾਂ ਬਣਨ ਦੀ ਪ੍ਰਕਿਰਿਆ ਹੋਲੀ ਹੈ ਪਰ ਮਮਤਾ ਦਾ ਅਹਿਸਾਸ ਆਪਣੇ ਆਪ ਕਿਸੇ ਵੀ ਔਰਤ ਵਿੱਚ ਆ ਜਾਂਦਾ ਹੈ । ਇਸੇ ਕਰਕੇ ਸੁਰਵੀਨ ਚਾਵਲਾ ਆਪਣੇ ਗਰਭ ਅਵਸਥਾ ਨੂੰ ਪੂਰੀ ਤਰ੍ਹਾਂ ਇੰਜੁਆਏ ਕਰ ਰਹੀ ਹੈ । ਉਹਨਾਂ ਦਾ ਪਰਿਵਾਰ ਤੇ ਸੁਰਵੀਨ ਦੇ ਕਰੀਬੀ ਉਸ ਦਾ ਖੂਬ ਖਿਆਲ ਰੱਖ ਰਹੇ ਹਨ ।

You may also like