ਅਦਾਕਾਰਾ ਸੁਸ਼ਮਿਤਾ ਸੇਨ ਦਾ ਆਪਣੇ ਬੁਆਏ ਫਰੈਂਡ ਨੂੰ ਬਰਥਡੇ 'ਤੇ ਖਾਸ ਤੋਹਫਾ ,ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ 

written by Shaminder | January 05, 2019

ਅਦਾਕਾਰਾ ਸੁਸ਼ਮਿਤਾ ਸੇਨ ਨੇ ਆਪਣੇ ਬੁਆਏ ਫ੍ਰੈਂਡ ਨੂੰ ਉਸ ਦੇ ਜਨਮ ਦਿਨ 'ਤੇ ਖਾਸ ਤੋਹਫਾ ਦਿੱਤਾ ਹੈ । ਇਹ ਤੋਹਫਾ ਹੈ ਸੁਸ਼ਮਿਤਾ ਸੇਨ ਖੁਦ । ਇਹ ਅਦਾਕਾਰਾ ਭਾਵੇਂ ਆਪਣੀ ਉਮਰ ਦੇ ਤਰਤਾਲੀ ਸਾਲ ਪੂਰੇ ਕਰ ਚੁੱਕੀ ਹੈ ਪਰ ਅੱਜ ਵੀ ਇਸ ਆਦਕਾਰਾ ਦਾ ਜਲਵਾ ਬਰਕਰਾਰ ਹੈ ।

ਹੋਰ ਵੇਖੋ:ਵਿਗੜੇ ਜੱਟ ਨੇ ਜਦੋਂ ਪਾਏ ਪਵਾੜੇ ਤਾਂ ਜੱਟੀ ਨੇ ਕਿਵੇਂ ਸਵਾਰੀ ਭੁਗਤ ,ਵੇਖੋ ਵੀਡਿਓ

https://www.instagram.com/p/BsMZ_oaHOTK/

ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹੁਣ ਆਪਣੇ ਬੁਆਏ ਫਰੈਂਡ ਦੇ ਜਨਮ ਦਿਨ 'ਤੇ ਉਨ੍ਹਾਂ ਨੇ ਇੱਕ ਵੀਡਿਓ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਸੁਸ਼ਮਿਤਾ ਆਪਣੇ ਬੁਆਏ ਫਰੈਂਡ ਨਾਲ ਵਰਕ ਆਉਟ ਕਰਦੀ ਹੋਈ ਨਜ਼ਰ ਆ ਰਹੀ ਹੈ।

sushmita sen sushmita sen

ਇਸ ਦੇ ਨਾਲ ਹੀ ਉਨ੍ਹਾਂ ਨੇ ਇੱਕ ਪਿਆਰਾ ਜਿਹਾ ਮੈਸੇਜ ਵੀ ਲਿਖਿਆ ਹੈ "ਮੇਰਾ ਤੁਹਾਡੇ ਨਾਲ ਰਿਸ਼ਤਾ ਵਿਸ਼ਵਾਸ ਵਾਲਾ ,ਸੰਤੁਲਿਤ ਅਤੇ ਬੇਹੱਦ ਸੋਬਰ ਹੈ ,ਮੇਰੀ ਜ਼ਿੰਦਗੀ ਤੁਹਾਡੇ ਨਾਲ ਇੱਕ ਕਵਿਤਾ ਹੈ ਆਈ ਲਵ ਯੂ ਬਰਥਡੇ ਬੁਆਏ ….ਮੁਸਕਰਾਉਂਦੇ ਰਹੋ ।ਸੁਸ਼ਮਿਤਾ ਅਤੇ ਉਨ੍ਹਾਂ ਦੇ ਬੁਆਏ ਫਰੈਂਡ ਦਾ ਇਹ ਵੀਡਿਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ।

You may also like