
ਮਰਹੂਮ ਗਾਇਕ ਰਾਜ ਬਰਾੜ (Raj Brar) ਦਾ ਅੱਜ ਜਨਮ ਦਿਨ (Birthday) ਹੈ । ਇਸ ਮੌਕੇ ‘ਤੇ ਉਨ੍ਹਾਂ ਦੀ ਧੀ ਸਵੀਤਾਜ ਬਰਾੜ (Sweetaj Brar) ਨੇ ਆਪਣੇ ਪਿਤਾ ਜੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਹੈਪੀ ਬਰਥਡੇ ਪਾਪਾ, ਛੇ ਸਾਲ ਹੋ ਗਏ ਤੁਹਾਡੇ ਤੋਂ ਬਗੈਰ, ਪਰ ਅੱਜ ਵੀ ਜੇ ਕੁਝ ਹਾਸਲ ਕਰਦੀ ਹਾਂ ਤਾਂ ਲੱਗਦਾ ‘ਪਾਪਾ ਨੂੰ ਦੱਸਦੀ ਹਾਂ…ਮੈਂ ਤੁਹਾਨੂੰ ਬਹੁਤ ਜ਼ਿਆਦਾ ਮਿਸ ਕਰਦੀ ਹਾਂ’।

ਹੋਰ ਪੜ੍ਹੋ : ਊਰਵਸ਼ੀ ਰੌਤੇਲਾ ਨੇ ਖ਼ਾਸ ਅੰਦਾਜ਼ ‘ਚ ਮਨਾਇਆ ਆਪਣੀ ਮਾਂ ਦਾ ਜਨਮਦਿਨ, ਮਾਂ ਦੇ ਨਾਲ ਡਾਂਸ ਕਰਦੀ ਆਈ ਨਜ਼ਰ
ਰਾਜ ਬਰਾੜ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਮਾਤਾ ਧਿਆਨ ਕੌਰ ਤੇ ਪਿਤਾ ਪਿਛੋਰਾ ਸਿੰਘ ਦੇ ਘਰ ਜ਼ਿਲ੍ਹਾ ਮੋਗਾ ਵਿੱਚ ਹੋਇਆ ਸੀ । ਉਹਨਾਂ ਦਾ ਅਸਲੀ ਨਾਂ ਰਾਜਬਿੰਦਰ ਸਿੰਘ ਬਰਾੜ ਸੀ ਪਰ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਰਾਜ ਬਰਾੜ ਹੀ ਕਹਿੰਦੇ ਹਨ ।

ਹੋਰ ਪੜ੍ਹੋ : ਗੁਰਪ੍ਰੀਤ ਘੁੱਗੀ ਨੇ ਗਾਲ੍ਹੜ ਦਾ ਖੂਬਸੂਰਤ ਵੀਡੀਓ ਕੀਤਾ ਸਾਂਝਾ, ਲਿਖਿਆ ‘ਜਹਾਂ ਦਾਣੇ, ਤਹਾਂ ਖਾਣੇ’
ਰਾਜ ਬਰਾੜ ਦੇ ਪਰਿਵਾਰ ਵਿੱਚ ਉਹਨਾਂ ਦਾ ਛੋਟਾ ਭਰਾ, ਛੋਟੀ ਭੈਣ, ਪਤਨੀ ਤੇ ਬੇਟਾ ਬੇਟੀ ਹਨ । ਰਾਜ ਬਰਾੜ ਨੇ ਆਪਣੇ ਸਕੂਲ ਅਤੇ ਕਾਲਜ ਦੀ ਪੜਾਈ ਮੋਗਾ ਵਿੱਚੋਂ ਹੀ ਕੀਤੀ ਹੈ ।ਉਹਨਾਂ ਨੂੰ ਬਚਪਨ ਤੋਂ ਹੀ ਗਾਉਣ ਤੇ ਲਿਖਣ ਦਾ ਸ਼ੌਂਕ ਸੀ ।

ਰਾਜ ਬਰਾੜ ਦੇ ਲਿਖੇ ਹੋਏ ਗਾਣੇ ਕਈ ਵੱਡੇ ਗਾਇਕਾਂ ਨੇ ਗਾਏ ਹਨ ਜਿਵੇਂ ਉਹਨਾਂ ਦਾ ਗਾਣਾ ਤੇਰੀ ਭਿੱਜ ਗਈ ਕੁੜਤੀ ਲਾਲ ਕੁੜੇ ਹਰਭਜਨ ਮਾਨ ਨੇ ਗਾਇਆ ਹੈ।ਇਸ ਤੋਂ ਇਲਾਵਾ ਹੋਰ ਵੀ ਕਈ ਗਾਇਕਾਂ ਨੇ ਆਪਣੀ ਆਵਾਜ਼ ਦੇ ਨਾਲ ਉਨ੍ਹਾਂ ਦੇ ਗੀਤਾਂ ਨੂੰ ਸ਼ਿੰਗਾਰਿਆ ਹੈ । ਉਨ੍ਹਾਂ ਦੀ ਧੀ ਸਵੀਤਾਜ ਬਰਾੜ ਵੀ ਪੰਜਾਬੀ ਇੰਡਸਟਰੀ ‘ਚ ਸਰਗਰਮ ਹੈ ਅਤੇ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਨਜ਼ਰ ਆ ਰਹੀ ਹੈ ।
View this post on Instagram