ਕਿਸਾਨਾਂ ਦੇ ਧਰਨੇ ਦੌਰਾਨ ਆਪਣੇ ਪਿਤਾ ਨੂੰ ਮਿਸ ਕਰ ਰਹੀ ਸਵੀਤਾਜ ਬਰਾੜ, ਵੀਡੀਓ ਸਾਂਝਾ ਕਰਕੇ ਦੱਸਿਆ ਕਾਰਨ
ਕਿਸਾਨਾਂ ਦਾ ਖੇਤੀ ਬਿੱਲਾਂ ਦੇ ਖਿਲਾਫ ਧਰਨਾ ਪ੍ਰਦਰਸ਼ਨ ਜਾਰੀ ਹੈ । ਗਾਇਕਾ ਅਤੇ ਅਦਾਕਾਰਾ ਸਵੀਤਾਜ ਬਰਾੜ ਵੀ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸਵੀਤਾਜ ਬਰਾੜ ਮੋਦੀ ਸਰਕਾਰ ਨੂੰ ਝਾੜ ਪਾਉਂਦੀ ਹੋਈ ਦਿਖਾਈ ਦੇ ਰਹੀ ਹੈ ਕਿ ਕਿਸਾਨਾਂ ਦੇ ਧਰਨੇ ਨੂੰ ਏਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਉੇਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਹਾਲੇ ਤੱਕ ਨਹੀਂ ਨਿਕਲਿਆ ਹੈ ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਕੰਮ ਹੈ ਕਿ ਆਪਣੀ ਅਵਾਮ ਦੀ ਗੱਲ ਸੁਣੇ । ਕਿਉਂਕਿ ਇੱਕ ਬੰਦਾ ਗਲਤ ਹੋ ਸਕਦਾ ਹੈ । ਹਜ਼ਾਰ ਗਲਤ ਹੋ ਸਕਦਾ ਹੈ, ਪਰ ਲੱਖਾਂ ਦੀ ਗਿਣਤੀ ‘ਚ ਜੋ ਲੋਕ ਦਿੱਲੀ ਦੇ ਬਾਰਡਰਾਂ ‘ਤੇ ਖੇਤੀ ਬਿੱਲਾਂ ਦੇ ਵਿਰੋਧ ‘ਚ ਜੁਟੇ ਹਨ ।
ਹੋਰ ਵੇਖੋ : ‘Khabbi Seat’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਐਮੀ ਵਿਰਕ ਤੇ ਸਵੀਤਾਜ ਬਰਾੜ ਦੀ ਕਮਿਸਟਰੀ
ਉਨ੍ਹਾਂ ਦੀ ਸੁਣਵਾਈ ਕਿਉਂ ਨਹੀਂ ਕੀਤੀ ਜਾ ਰਹੀ । ਸਵੀਤਾਜ ਬਰਾੜ ਨੇ ਅੱਗੇ ਕਿਹਾ ਕਿ ਉਹ ਅੱਜ ਆਪਣੇ ਪਿਤਾ ਨੂੰ ਬਹੁਤ ਮਿਸ ਕਰ ਰਹੇ ਹਨ
ਕਿਉਂਕਿ ਅੱਜ ਉਨ੍ਹਾਂ ਦੇ ਪਿਤਾ ਜਿਉਂਦੇ ਹੁੰਦੇ ਤਾਂ ਉਹ ਵੀ ਆਪਣੇ ਕਿਸਾਨ ਭਰਾਵਾਂ ਦੇ ਨਾਲ ਜ਼ਰੂਰ ਇਨ੍ਹਾਂ ਖੇਤੀ ਕਾਨੂੰਨਾਂ ਖਿਲਾਫ ਆਵਾਜ਼ ਬੁਲੰਦ ਕਰਦੇ । ਕਿਉਂਕਿ ਕਿਸੇ ਕਾਰਨ ਉਹ ਦਿੱਲੀ ਨਹੀਂ ਜਾ ਪਾ ਰਹੇ ।
View this post on Instagram