ਸਵੀਤਾਜ ਬਰਾੜ ਨੇ ਆਪਣੀ ਨਵੀਂ ਫ਼ਿਲਮ ‘ਫਿਕਰ ਕਰੋ-ਨਾ’ ਦਾ ਫ੍ਰਸਟ ਲੁੱਕ ਕੀਤਾ ਸਾਂਝਾ

written by Shaminder | May 08, 2021

ਸਵੀਤਾਜ ਬਰਾੜ ਇੱਕ ਤੋਂ ਬਾਅਦ ਇੱਕ ਪ੍ਰੋਜੈਕਟਸ ‘ਚ ਨਜ਼ਰ ਆ ਰਹੀ ਹੈ । ਸਵੀਤਾਜ ਬਰਾੜ ਨੇ ਆਪਣੀ ਨਵੀਂ ਫ਼ਿਲਮ ‘ਫਿਕਰ ਕਰੋ-ਨਾ’ ਦਾ ਫ੍ਰਸਟ ਲੁੱਕ ਜਾਰੀ ਕੀਤਾ ਹੈ । ਬੀਤੇ ਦਿਨੀਂ ਉਨ੍ਹਾਂ ਦਾ ਗੀਤ ਐਮੀ ਵਿਰਕ ਦੇ ਨਾਲ ਆਇਆ ਸੀ ‘ਖੱਬੀ ਸੀਟ’,ਜਿਸ ਤੋਂ ਬਾਅਦ ਉਸ ਨੇ ਹੁਣ ਆਪਣੀ ਅਗਲੀ ਫ਼ਿਲਮ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ ।

sweetaj Image From Sweetaj Brar's Instagram

ਹੋਰ ਪੜ੍ਹੋ : ਕੋਰੋਨਾ ਵਾਇਰਸ ਨੂੰ ਮਾਤ ਦੇਣ ਲਈ ਸਾਡੇ ਘਰ ਵਿੱਚ ਹੋਣੀਆਂ ਚਾਹੀਦੀਆਂ ਹਨ ਇਹ ਚੀਜ਼ਾਂ, ਮਾਧੁਰੀ ਨੇ ਵੀਡੀਓ ਸਾਂਝਾ ਕਰਕੇ ਦੱਸਿਆ 

sweetaj Image From Sweetaj Brar's Instagram

ਇਸ ਫ਼ਿਲਮ ‘ਚ ਉਸ ਦੇ ਨਾਲ ਬੀਐੱਨ ਸ਼ਰਮਾ, ਰੁਪਿੰਦਰ ਰੂਪੀ,ਪ੍ਰਕਾਸ਼ ਗਾਧੂ ਸਣੇ ਕਈ ਕਲਾਕਾਰ ਨਜ਼ਰ  ਆਉਣਗੇ । ਸਵੀਤਾਜ ਬਰਾੜ ਨੇ ਇਸ ਦਾ ਇੱਕ ਪੋਸਟਰ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
ਇਸ ਫ਼ਿਲਮ ਦਾ ਨਾਂਅ ਹੈ ‘ਫਿਕਰ ਕਰੋ-ਨਾ’ ।

sweetaj Image From Sweetaj Brar's Instagram

ਫ਼ਿਲਮ ਦੇ ਟਾਈਟਲ ਤੋਂ ਸਪੱਸ਼ਟ ਹੈ ਕਿ ਸ਼ਾਇਦ ਇਹ ਫ਼ਿਲਮ ਕੋਰੋਨਾ ‘ਤੇ ਅਧਾਰਿਤ ਹੋਵੇਗੀ ।ਇਸ ਤੋਂ ਇਲਾਵਾ ਸਵੀਤਾਜ ਬਰਾੜ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਉੇਣਗੇ । ਸਵੀਤਾਜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

ਉਹ ਪੰਜਾਬ ਦੇ ਪ੍ਰਸਿੱਧ ਗਾਇਕ ਰਹਿ ਚੁੱਕੇ ਮਰਹੂਮ ਰਾਜ ਬਰਾੜ ਦੀ ਧੀ ਹੈ ।ਰਾਜ ਬਰਾੜ ਨੇ ਵੀ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ ।

 

You may also like